ਪੁਰਾਣੀ ਅਤੇ ਵਿੰਟੇਜ ਦੁਕਾਨ ਕਿਵੇਂ ਸ਼ੁਰੂ ਕਰੀਏ ?
ਜੇ ਤੁਹਾਨੂੰ ਪੁਰਾਣੀ ਵਿੰਟੇਜ ਕਾਰੋਬਾਰ ਦਾ ਵਿਚਾਰ ਆਇਆ ਹੈ ਅਤੇ ਹੁਣ ਤੁਸੀਂ ਅਗਲਾ ਕਦਮ ਚੁੱਕਣ ਲਈ ਤਿਆਰ ਹੋ।ਇਸ ਬਿਜਨੈਸ ਨੂੰ ਰਾਜ ਨਾਲ ਰਜਿਸਟਰ ਕਰਨ ਦੇ ਇਲਾਵਾ ਪੁਰਾਣੀ ਵਿੰਟੇਜ ਕਾਰੋਬਾਰ ਸ਼ੁਰੂ ਕਰਨ ਲਈ ਹੋਰ ਵੀ ਬਹੁਤ ਕੁਝ ਹੈ। ਅਸੀਂ ਤੁਹਾਡੇ ਪੁਰਾਣੀ ਵਿੰਟੇਜ ਕਾਰੋਬਾਰ ਸਟੋਰ ਨੂੰ ਸ਼ੁਰੂ ਕਰਨ ਲਈ ਇਸ ਸਧਾਰਣ ਗਾਈਡ ਨੂੰ ਇਕੱਠਾ ਕੀਤਾ ਹੈ। ਇਹ ਕਦਮ ਇਹ ਸੁਨਿਸ਼ਚਿਤ ਕਰਨਗੇ ਕਿ ਤੁਹਾਡਾ ਨਵਾਂ ਕਾਰੋਬਾਰ ਚੰਗੀ ਤਰ੍ਹਾਂ ਯੋਜਨਾਬੱਧ, ਸਹੀ ਤਰ੍ਹਾਂ ਰਜਿਸਟਰਡ ਅਤੇ ਕਾਨੂੰਨੀ ਤੌਰ ਤੇ ਅਨੁਕੂਲ ਹੈ।
ਇਸ ਲਈ ਜੇਕਰ ਤੁਹਾਡੇ ਮਨ ਵਿੱਚ ਸਵਾਲ ਉੱਠ ਰਹੇ ਹਨ ਕਿ ਪੁਰਾਣੀ ਵਿੰਟੇਜ ਕਾਰੋਬਾਰ ਕਿਵੇਂ ਸ਼ੁਰੂ ਕਰਨ ਹੈ ? ਇਸ ਨੂੰ ਸਫਲ ਬਣਾਉਣ ਵਾਸਤੇ ਕਿ ਕਰਨਾ ਪਏਗਾ ? ਸਮਾਣ ਕਿਥੋਂ ਲਿਆ ਜਾਏਗਾ ? ਆਦਿ ਆਦਿ, ਤਾਂ ਤੁਹਾਨੂੰ ਤੁਹਾਡੇ ਸ਼ਰੇ ਸਵਾਲਾਂ ਦੇ ਜਵਾਬ ਇੱਥੇ ਮਿਲਣਗੇ।
ਆਓ ਜਾਣਦੇ ਹਾਂ ਪੁਰਾਣੀ ਵਿੰਟੇਜ ਕਾਰੋਬਾਰ ਬਾਰੇ।
ਬਿਜ਼ਨੈਸ ਯੋਜਨਾ – ਤੁਹਾਡੇ ਨਵੇਂ ਪੁਰਾਣੀ ਵਿੰਟੇਜ ਕਾਰੋਬਾਰ ਲਈ ਇੱਕ ਬਿਜਨੈਸ ਯੋਜਨਾ ਦੀ ਜ਼ਰੂਰਤ ਹੈ। ਪਰ ਜੇ ਤੁਸੀਂ ਪਹਿਲਾਂ ਕਦੇ ਕੋਈ ਕਾਰੋਬਾਰੀ ਯੋਜਨਾ ਤਿਆਰ ਨਹੀਂ ਕੀਤੀ, ਤਾਂ ਇਹ ਕੰਮ ਬਹੁਤ ਮੁਸ਼ਕਿਲ ਹੋ ਸਕਦਾ ਹੈ। ਪਰ ਚੰਗੀ ਖ਼ਬਰ ਇਹ ਹੈ ਕਿ ਕੁੱਝ ਗੱਲਾਂ ਦਾ ਧਿਆਨ ਰੱਖਦੇ ਹੋਏ ਕੋਈ ਵੀ ਬਿਜਨੈਸ ਸ਼ੁਰੂ ਕਰਨ ਵਾਲਾ ਬੰਦਾ ਬਿਜਨੈਸ ਯੋਜਨਾ ਆਸਾਨੀ ਨਾਲ ਤੈਆਰ ਕਰ ਸਕਦਾ ਹੈ।ਤੁਸੀਂ ਵੇਖੋਗੇ ਕਿ ਇੱਕ ਕਾਰੋਬਾਰੀ ਯੋਜਨਾ ਸਿਰਫ ਇਹ ਦੱਸਦੀ ਹੈ ਕਿ ਤੁਹਾਡਾ ਪੁਰਾਣੀ ਵਿੰਟੇਜ ਕਾਰੋਬਾਰ ਦਾ ਸਮਾਣ ਕਿੱਥੇ ਜਾਂਦਾ ਹੈ ਅਤੇ ਤੁਸੀਂ ਉੱਥੇ ਉਸ ਸਮਾਣ ਨੂੰ ਕਿਵੇ ਭੇਜ ਸਕਦੇ ਹੋ।
ਕੰਪੀਟੀਸ਼ਨ ਅਤੇ ਮੁੱਲ ਦੀ ਜਾਣਕਾਰੀ – ਬਿਜਨੈਸ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਆਸ ਪਾਸ ਦੇ ਐਂਟੀਕ ਵਿਨਟੇਜ ਸਟੋਰਾਂ ਦੀ ਜਾਣਕਾਰੀ ਜਰੂਰ ਲੈ ਲਓ। ਇਸ ਨਾਲ ਤੁਸੀਂ ਉਸ ਇਲਾਕੇ ਵਿੱਚ ਗਾਹਕਾਂ ਦੀ ਆਵਾਜਾਹੀ ਦਾ ਮੁਲਾਂਕਣ ਕਰ ਸਕੋਗੇ। ਜੇ ਉਸ ਇਲਾਕੇ ਵਿੱਚ, ਜਿਥੇ ਤੁਸੀਂ ਕੰਮ ਸ਼ੁਰੂ ਕਰਨ ਹੈ, ਗਾਹਕ ਘੱਟ ਹਨ ਅਤੇ ਕੰਪੀਟੀਸ਼ਨ ਜਿਆਦਾ ਤਾਂ ਤੁਸੀਂ ਆਪਣੇ ਬਿਜਨੈਸ ਵਾਸਤੇ ਕੋਈ ਦੂਸਰੇ ਇਲਾਕੇ ਨੂੰ ਤਵੱਜੋ ਦੇ ਸਕਦੇ ਹੋ। ਤੁਹਾਨੂੰ ਇਸ ਚੀਜ਼ ਦਾ ਵੀ ਪਤਾ ਲਾ ਲੈਣਾ ਚਾਹੀਦਾ ਹੈ ਕਿ ਤੁਹਾਡੇ ਕੰਪੀਟੀਸ਼ਨ ਵਾਲੇ ਐਂਟੀਕ ਸਮਾਣ ਦਾ ਕੀ ਮੁੱਲ ਲੈ ਰਹੇ ਨੇ। ਇਸ ਨਾਲ ਤੁਹਾਨੂੰ ਆਪਣੇ ਐਂਟੀਕ ਸਮਾਣ ਦਾ ਮੁੱਲ ਨਿਰਧਾਰਤ ਕਰਨ ਵਿੱਚ ਆਸਾਨੀ ਹੋਏਗੀ। ਤੁਸੀਂ ਘੱਟ ਮੁੱਲ ਤੇ ਵਧੀਆ ਸਮਾਣ ਦੇ ਕੇ ਜ਼ਿਆਦਾ ਗਾਹਕਾਂ ਨੂੰ ਵੀ ਆਪਣੇ ਐਂਟੀਕ ਵਿਨਟੇਜ ਸਟੋਰ ਵੱਲ ਖਿੱਚ ਸਕਦੇ ਹੋ।
ਮਾਰਕਿਟ ਦੀ ਜਾਣਕਾਰੀ – ਆਪਣਾ ਐਂਟੀਕ ਵਿਨਟੇਜ ਬਿਜਨੈਸ ਸਫਲ ਬਨਾਉਣ ਵਾਸਤੇ ਤੁਹਾਡੇ ਵਾਸਤੇ ਅਗਲਾ ਕਦਮ ਹੋਏਗਾ ਮਾਰਕਿਟ ਦੀ ਜਾਣਕਾਰੀ ਲੇਣਾ। ਇਸ ਵਾਸਤੇ ਤੁਹਾਨੂੰ ਕਿਸੇ ਨਾਲ ਗੱਲ ਕਰਨੀ ਹੈ ਜੋ ਪਹਿਲਾਂ ਤੋਂ ਇਸ ਕਾਰੋਬਾਰ ਵਿਚ ਹੈ।ਯਾਦ ਰੱਖੋ ਕਿ ਲੋਕਲ ਮੁਕਾਬਲੇਬਾਜ਼ ਤੁਹਾਨੂੰ ਇਸ ਬਾਰੇ ਜਾਣਕਾਰੀ ਦੇਣ ਤੋਂ ਭੱਜਣਗੇ। ਉਹ ਤੁਹਾਨੂੰ ਬਿਜਨੈਸ ਅਤੇ ਮਾਰਕਿਟ ਦੀ ਜਾਣਕਾਰੀ ਦੇ ਕੇ ਆਪਣਾ ਮੁਕਾਬਲਾ ਕਿਓਂ ਵਧਾਉਣਗੇ। ਇਸ ਕਰ ਕੇ ਤੁਹਾਨੂੰ ਕਿਸੇ ਦੂਸਰੇ ਇਲਾਕੇ ਦੇ ਐਂਟੀਕ ਵਿਨਟੇਜ ਦਾ ਬਿਜਨੈਸ ਕਰਨੇ ਵਾਲੇ ਬੰਦੇ ਤੋਂ ਮਾਰਕਿਟ ਅਤੇ ਬਿਜਨੈਸ ਦੀ ਜਾਣਕਾਰੀ ਲੈਣੀ ਪਵੇਗੀ। ਸਾਡਾ ਅਨੁਮਾਨ ਇਹ ਹੈ ਕਿ ਤੁਹਾਨੂੰ ਬਹੁਤ ਸਾਰੇ ਕਾਰੋਬਾਰਾਂ ਦੇ ਮਾਲਕਾਂ ਨਾਲ ਸੰਪਰਕ ਕਰਨਾ ਪੈ ਸਕਦਾ ਹੈ ਜੋ ਤੁਹਾਡੇ ਨਾਲ ਆਪਣੀ ਬਿਜਨੈਸ ਦੀ ਸਿਆਣਪ ਸਾਂਝੀ ਕਰਨ ਲਈ ਤਿਆਰ ਹੋਣ।
ਨਿਲਾਮੀ ਵਿੱਚ ਹਿੱਸਾ ਲੈਣਾ – ਐਂਟੀਕ ਪੀਸ ਵੇਚਣ ਤੋਂ ਪਹਿਲਾਂ ਤੁਹਾਨੂੰ ਐਂਟੀਕ ਪੀਸ ਖਰੀਦਣੇ ਪੈਣਗੇ। ਇਸ ਲਈ ਤੁਸੀਂ ਐਂਟੀਕ ਪੀਸ ਦੀ ਨਿਲਾਮੀ ਵਿੱਚ ਹਿੱਸਾ ਲੈ ਸਕਦੇ ਹੋ ਜੋ ਤੁਹਾਡੇ ਨਜਦੀਕ ਹੋ ਰਹੀ ਹੋਵੇ। ਉਥੋਂ ਤੁਸੀਂ ਆਪਣੇ ਹਿਸਾਬ ਨਾਲ ਬੋਲੀ ਲਾ ਕੇ ਐਂਟੀਕ ਵਿਨਟੇਜ ਸਮਾਣ ਲੈ ਸਕਦੇ ਹੋ।ਜੇ ਤੁਹਾਡੇ ਨੇੜੇ ਇਸ ਤਰ੍ਹਾਂ ਦੀ ਕੋਈ ਵੀ ਨਿਲਾਮੀ ਨਹੀਂ ਹੁੰਦੀ ਤਾਂ ਤੁਸੀਂ ਆਨਲਾਈਨ ਨਿਲਾਮੀ ਵਿੱਚ ਵੀ ਹਿੱਸਾ ਪਾ ਸਕਦੇ ਹੋ। ਤੁਸੀਂ ਉਥੇ ਵੀ ਵੱਧ ਬੋਲੀ ਲਾ ਕੇ ਐਂਟੀਕ ਪੀਸ ਲੈ ਸਕਦੇ ਹੋ।
ਵਿੱਤ ਪ੍ਰਬੰਧਨ – ਨਿਲਾਮੀ ਵਿੱਚ ਬੋਲੀ ਲਾਉਂਦੇ ਸਮੇਂ ਆਪਣੇ ਬਜ਼ਟ ਨੂੰ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ। ਕਿਓਂਕਿ ਤੁਹਾਡਾ ਟਿੱਚਾ ਘੱਟ ਮੁੱਲ ਵਿੱਚ ਜਿਆਦਾ ਸਮਾਣ ਲੈਣ ਦਾ ਹੋਣਾ ਚਾਹੀਦਾ ਹੈ। ਐਸਾ ਨਾ ਹੋਏ ਕਿ ਤੁਸੀਂ ਜਿਆਦਾ ਬੋਲੀ ਲਾ ਕੇ ਕੋਈ ਚੀਜ਼ ਉਸ ਮੁੱਲ ਵਿੱਚ ਖਰੀਦ ਲਉ ਜਿਸ ਮੁੱਲ ਵਿੱਚ ਉਹ ਨਾ ਵਿੱਕ ਸਕੇ। ਇਸ ਲਈ ਵਿੱਤ ਪ੍ਰਬੰਧਨ ਬਹੁਤ ਜਰੂਰੀ ਹੈ ਤਾਂ ਜੋ ਤੁਸੀਂ ਨਿਲਾਮੀ ਵਿੱਚ ਬੋਲੀ ਲਾਉਣ ਤੋਂ ਪਹਿਲਾਂ ਹੀ ਅੰਦਾਜ਼ਾ ਲਾ ਸਕੋ ਕਿ ਤੁਸੀਂ ਕਿੰਨੇ ਪੈਸਿਆਂ ਤੱਕ ਦੀ ਬੋਲੀ ਲਾ ਸਕਦੇ ਹੋ ਕਿਸੇ ਐਂਟੀਕ ਵਿਨਟੇਜ ਪੀਸ ਦੀ ਖਰੀਦ ਅਤੇ ਵਿਕਰੀ ਵਿੱਚ ਮੁਨਾਫ਼ਾ ਲੈਣ ਵਾਸਤੇ।
ਮਾਰਕਿਟ ਨਾਲੋਂ ਬੇਹਤਰ ਡੀਲ – ਐਂਟੀਕ ਵਿਨਟੇਜ ਸਮਾਣ ਦੀ ਵਿਕਰੀ ਦੇ ਨਾਲ ਜੇਕਰ ਇੱਕ ਚੰਗੀ ਡੀਲ ਗਾਹਕ ਨੂੰ ਦਿਤੀ ਜਾਏ ਤਾਂ ਗਾਹਕ ਤੁਹਾਡੇ ਕੋਲੋਂ ਹੀ ਐਂਟੀਕ ਅਤੇ ਵਿਨਟੇਜ ਸਮਾਣ ਲਏਗਾ ਇਸਦੇ ਚਾਂਸ ਬਹੁਤ ਹੱਦ ਤਕ ਵੱਧ ਜਾਂਦੇ ਹਨ।ਚੰਗੀ ਡੀਲ ਮਤਲਬ ਤੁਸੀਂ ਗਾਹਕ ਨੂੰ ਐਂਟੀਕ ਪੀਸ ਵਿੱਚ ਥੋੜਾ ਡਿਸਕਾਊਂਟ ਦੇ ਸਕਦੇ ਹੋ। ਜਾਂ ਫਿਰ 5 ਪੀਸ ਪਿੱਛੇ ਇੱਕ ਛੋਟਾ ਪੀਸ ਟੋਕਨ ਆਫ ਲਵ ਦੀ ਤਰ੍ਹਾਂ ਫ੍ਰੀ ਦੇ ਸਕਦੇ ਹੋ। ਇਸ ਚੀਜ਼ ਦਾ ਬਿਜਨੈਸ ਦੇ ਮੁਨਾਫੇ ਤੇ ਅਸਰ ਪੈ ਸਕਦਾ ਹੈ ਪਰ ਤੁਹਾਡੇ ਗਾਹਕ ਪੱਕੇ ਹੋ ਸਕਦੇ ਹਨ। ਜੋ ਕਿ ਲੰਮੇ ਸਮੇਂ ਲਈ ਬਿਜਨੈਸ ਵਾਸਤੇ ਬਹੁਤ ਹੀ ਵਧੀਆ ਰਹੇਗਾ।
ਐਂਟੀਕ ਵਿਨਟੇਜ ਸ਼ੋਰੂਮ ਦਾ ਨਾਮ – ਕਿਸੇ ਚੀਜ਼ ਦਾ ਨਾਮ ਹੀ ਉਸਦੀ ਪਹਿਚਾਣ ਬਣ ਜਾਂਦੀ ਹੈ ਇਸ ਕਰਕੇ ਆਪਣੇ ਐਂਟੀਕ ਸਮਾਣ ਦੇ ਸ਼ੋਰੂਮ ਦਾ ਨਾਮ ਕਾਫੀ ਸੋਚ ਸਮਝ ਕੇ ਰੱਖਣਾ ਜਰੂਰੀ ਹੈ। ਪੁਰਾਣੇ ਸਮਾਣ ਨਾਲ ਸਿੱਧੇ ਤੌਰ ਤੇ ਜੁੜੇ ਸ਼ਬਦਾਂ ਦੀ ਵਰਤੋਂ ਕਰਕੇ ਆਪਣੇ ਐਂਟੀਕ ਵਿਨਟੇਜ ਸ਼ੋਰੂਮ ਦਾ ਨਾਮ ਰੱਖਣ ਵਿੱਚ ਹੀ ਸਮਝਦਾਰੀ ਹੈ। ਨਾਮ ਇਸ ਤਰ੍ਹਾਂ ਦਾ ਹੋਵੇ ਜੋ ਬੋਲਣ ਅਤੇ ਦੱਸਣ ਵਿੱਚ ਕਾਫੀ ਸਪਸ਼ਟ ਅਤੇ ਸਾਰਥਕ ਹੋਵੇ।
ਚੰਗੇ ਅਤੇ ਪ੍ਰੋਫੈਸ਼ਨਲ ਸਟਾਫ ਦੀ ਮੌਜੂਦਗੀ – ਸ਼ੋਰੂਮ ਵਿੱਚ ਇਕ ਪ੍ਰੋਫੈਸ਼ਨਲ ਸਟਾਫ ਦੀ ਮੌਜੂਦਗੀ ਤੁਹਾਡੇ ਐਂਟੀਕ ਸਮਾਣ ਦੀ ਵਿਕਰੀ ਦੂਣੀ ਕਰ ਸਕਦੀ ਹੈ।ਇਸ ਲਈ ਕਾਫ਼ੀ ਪੜ੍ਹੇ ਲਿਖੇ ਸਟਾਫ਼ ਦਾ ਹੋਣਾ ਬਹੁਤ ਜਰੂਰੀ ਹੈ। ਵਿਕਰੀ ਕਰਨ ਵਿੱਚ ਮਾਹਿਰ ਲੋਕਾਂ ਨੂੰ ਸਟਾਫ ਵਿੱਚ ਭਰਤੀ ਕਰਕੇ ਤੁਸੀਂ ਵਿਕਰੀ ਹੋਰ ਵੀ ਵਧੇਰੇ ਕਰ ਸਕਦੇ ਹੋ।
ਐਂਟੀਕ ਵਿਨਟੇਜ ਬਿਜਨੈਸ ਵਵਾਸਤੇ ਚੰਗੀ ਜਗ੍ਹਾ – ਆਪਣੇ ਸ਼ੋਰੂਮ ਵਾਸਤੇ ਇੱਕ ਚੰਗੀ ਅਤੇ ਖੁੱਲੀ ਜਗ੍ਹਾ ਦੀ ਚੋਣ ਬਹੁਤ ਹੀ ਜਰੂਰੀ ਹੈ। ਇਹ ਜਗ੍ਹਾ ਕਿਸੇ ਮਾਲ ਵਿੱਚ ਹੋਵੇ ਤੇ ਸੋਨੇ ਤੇ ਸੁਹਾਗਾ ਵਾਲੀ ਗੱਲ ਹੋਵੇਗੀ। ਕਿਓਂਕਿ ਮਾਲ ਵਿੱਚ ਲੋਕਾਂ ਦਾ ਆਉਣਾ ਜਾਣਾ ਬਣਿਆ ਰਹਿੰਦਾ ਹੈ ਜਿਸ ਕਰਕੇ ਆਪਣੇ ਐਂਟੀਕ ਵਿਨਟੇਜ ਸ਼ੋਰੂਮ ਵਿੱਚ ਗਾਹਕਾਂ ਦੇ ਆਉਣ ਦੇ ਚਾਂਸ ਵੱਧ ਰਹਿੰਦੇ ਹਣ। ਪਰ ਮਾਲ ਵਿੱਚ ਸ਼ੋਰੂਮ ਲਈ ਜਗ੍ਹਾ ਲੈਣਾ ਆਰਥਕ ਤੌਰ ਤੇ ਕਾਫੀ ਝਟਕਾ ਦੇਣ ਵਾਲਾ ਹੋ ਸਕਦਾ ਹੈ ਕਿਓਂਕਿ ਇਸ ਦਾ ਕਿਰਾਇਆ ਬਹੁਤ ਜਿਆਦਾ ਹੋ ਸਕਦਾ ਹੈ।ਜੇਕਰ ਤੁਹਾਡਾ ਬਜ਼ਟ ਤੁਹਾਨੂੰ ਇਸ ਦੀ ਇਜਾਜ਼ਤ ਨਹੀਂ ਦੇਂਦਾ ਤਾਂ ਤੁਸੀਂ ਆਪਣੇ ਸ਼ੋਰੂਮ ਲਈ ਲੋਕਲ ਮਾਰਕਿਟ ਵਿੱਚ ਜਗ੍ਹਾ ਦੇਖ ਸਕਦੇ ਹੋ। ਜਿਵੇਂ ਕਿ ਜੇ ਸ਼ੋਰੂਮ ਕਿਸੇ ਮਾਲ ਜਾਂ ਪਾਰਕ ਦੇ ਨਜ਼ਦੀਕ ਹੋਏਗਾ ਤਾਂ ਗਾਹਕ ਆਉਣ ਦੀ ਸੰਭਾਵਨਾ ਜਿਆਦਾ ਰਹੇਗੀ। ਆਪਣੇ ਐਂਟੀਕ ਵਿਨਟੇਜ ਸ਼ੋਰੂਮ ਵਾਸਤੇ ਜਗ੍ਹਾ ਦੀ ਚੋਣ ਕਰਦੇ ਸਮੇਂ ਇਸ ਗੱਲ ਦਾ ਧਿਆਨ ਜਰੂਰ ਰੱਖਣਾ ਹੈ ਕਿ ਜਗ੍ਹਾ ਖੁੱਲੀ ਹੋਵੇ ਕਿਓਂਕਿ ਐਂਟੀਕ ਵਿਨਟੇਜ ਸਮਾਣ ਦੇ ਰੱਖ ਰਖਾਵ ਲਈ ਕਾਫੀ ਜਗ੍ਹਾ ਦੀ ਲੋੜ ਪੈ ਸਕਦੀ ਹੈ।
ਉਮੀਦ ਕਰਦੇ ਹਾਂ ਇਸ ਆਰਟੀਕਲ ਨਾਲ ਤੁਹਾਨੂੰ ਬਿਜਨੈਸ ਕਰਨ ਵਿੱਚ ਕਾਫੀ ਮਦਦ ਹੋਏਗੀ। ਸ਼ੁਭ ਕਾਮਨਾ