ਸੋਲਰ ਪੈਨਲ ਵੇਚਣ ਦਾ ਬਿਜਨੈਸ ਕਿਵੇਂ ਕੀਤਾ ਜਾ ਸਕਦਾ ਹੈ।
ਕਿ ਤੁਸੀਂ ਵੀ ਸ਼ੁਰੂ ਕਰਨਾ ਚਾਹੁੰਦੇ ਹੋ Solar Panel Bussiness ਅਤੇ ਮਨ ਵਿੱਚ ਬਾਰ-ਬਾਰ ਇਹ ਸਵਾਲ ਉੱਠਦੇ ਹਨ ਕਿ Solar Panel Business ਕਿਵੇਂ ਸ਼ੁਰੂ ਕਰੀਏ ? ਸੋਲਰ ਪੈਨਲ ਦਾ ਕਾਰੋਬਾਰ ਨੂੰ ਕਿਵੇਂ ਸਫਲ ਬਣਾਇਆ ਜਾ ਸਕਦਾ ਹੈ ? ਘੱਟ ਤੋਂ ਘੱਟ ਪੈਸਾ ਲਾ ਕੇ ਜ਼ਿਆਦਾ ਤੋਂ ਜਿਆਦਾ ਮੁਨਾਫ਼ਾ ਕਿਵੇਂ ਕੀਤਾ ਜਾ ਸਕਦਾ ਹੈ ? ਸੋਲਰ ਪੈਨਲ ਦਾ ਕਾਰੋਬਾਰ ਵਿੱਚ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਪਵੇਗਾ ? ਅਸੀਂ ਦੇ ਸਕਦੇ ਹਾਂ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ।
ਆਓ ਜਾਣੀਏ ਸੋਲਰ ਪੈਨਲ ਦਾ ਕਾਰੋਬਾਰ ਬਾਰੇ।
ਅੱਜ ਸੋਲਰ ਐਨਰਜੀ ਸਭ ਤੋਂ ਸਸਤੀ ਅਤੇ ਘੱਟ ਉਪਕਰਨਾਂ ਵਾਲੀ ਐਨਰਜੀ ਬਣ ਕੇ ਸਾਹਮਣੇ ਆਈ ਹੈ। ਘੱਟ ਜਗ੍ਹਾ ਤੇ ਬਿਨਾ ਕਿਸੇ ਰੋਜ਼ਾਨਾ ਦੇ ਖਰਚੇ ਸਾਨੂੰ ਬਿਜਲੀ ਦੀ ਅਪੁਰਤੀ ਹੁੰਦੀ ਰਹਿੰਦੀ ਹੈ। ਬਿਜਲੀ ਦੇ ਵੱਧਦੇ ਬਿਲ ਲੋਕਾਂ ਦਾ ਧਿਆਨ ਸੋਲਰ ਐਨਰਜੀ ਵੱਲ ਖਿੱਚ ਰਹੇ ਹਨ। ਸਰਕਾਰਾਂ ਵੀ ਕੋਸ਼ਿਸ਼ ਕਰ ਰਹੀਆਂ ਹਨ ਕਿ ਵੱਧ ਤੋਂ ਵੱਧ ਸੋਲਰ ਐਨਰਜੀ ਦਾ ਇਸਤੇਮਾਲ ਕੀਤਾ ਜਾਵੇ ਤਾਂ ਜੋ ਸਸਤੀ ਬਿਜਲੀ ਸਾਰੀਆਂ ਤੱਕ ਪਹੁੰਚਾਉਣ ਵਿੱਚ ਸਫ਼ਲਤਾ ਹਾਸਲ ਕੀਤੀ ਜਾ ਸਕੇ। ਇਸ ਕਰਕੇ ਅੱਜ ਦੇ ਦੌਰ ਵਿੱਚ ਸੋਲਰ ਪੈਨਲ ਦਾ ਕਾਰੋਬਾਰ ਕਰਨਾ ਬਹੁਤ ਹੀ ਸਹੀ ਕਦਮ ਹੈ ਕਿਓਂਕਿ ਸੋਲਰ ਪੈਨਲ ਦੀ ਮੰਗ ਹਰ ਦਿਨ ਵੱਧ ਰਹੀ ਹੈ। ਤੇਲ ਦਾ ਮੁੱਲ ਵੱਧ ਰਿਹਾ ਹੈ ਅਤੇ ਨਾਲ ਹੀ ਪ੍ਰਦੂਸ਼ਣ ਵੀ। ਇਹਨਾਂ ਵਿੱਚ ਹੀ ਸੋਲਰ ਐਨਰਜੀ ਇੱਕ ਰਾਮਬਾਣ ਇਲਾਜ ਬਣ ਕੇ ਆਇਆ ਹੈ।
ਸੋਲਰ ਪੈਨਲ ਦਾ ਕਾਰੋਬਾਰ ਵਾਸਤੇ ਨਿਵੇਸ਼
ਸੋਲਰ ਪੈਨਲ ਦਾ ਕਾਰੋਬਾਰ ਦੀ ਸ਼ੂਰਵਾਤ ਹੁੰਦੀ ਹੈ ਨਿਵੇਸ਼ ਤੋਂ। ਇਸ ਕਰਕੇ ਸਭ ਤੋਂ ਪਹਿਲਾਂ ਆਪਣਾ ਬਜਟ ਤੈਯਾਰ ਕੀਤਾ ਜਾਵੇ। ਜੇ ਤੁਸੀਂ ਬਿਨਾਂ ਦੁਕਾਨ ਤੋਂ ਇਹ ਕੰਮ ਕਰਨਾ ਚਾਉਂਦੇ ਹੋ ਤਾਂ ਇਸ ਲਈ ਮਾਰਕੀਟਿੰਗ ਬਹੁਤ ਜ਼ਿਆਦਾ ਕਰਨੀ ਪਏਗੀ ਜਿਸ ਨਾਲ ਮਾਰਕੀਟਿੰਗ ਖਰਚ ਵੀ ਬਜਟ ਵਿੱਚ ਜੋੜ ਲੈਣਾ ਚੰਗਾ ਫ਼ੈਸਲਾ ਰਹੇਗਾ। ਦੁਕਾਨ ਲੈ ਕੇ ਉਸ ਵਿੱਚ ਆਪਣਾ ਸੋਲਰ ਪੈਨਲ ਦਾ ਕਾਰੋਬਾਰ ਕਰਨ ਵਾਸਤੇ ਦੁਕਾਨ ਦਾ ਖਰਚ ਬਜਟ ਵਿੱਚ ਜੋੜਨਾ ਪਵੇਗਾ। ਨਿਵੇਸ਼ ਦਾ ਬਜਟ ਬਣਾਉਣ ਨਾਲ ਹਰ ਚੀਜ਼ ਕਾਫੀ ਸਹੀ ਤਰੀਕੇ ਅਤੇ ਸਪਸ਼ਟ ਦਿਖਾਈ ਦੇਵੇਗੀ। ਇਸ ਲਈ ਨਿਵੇਸ਼ ਬਾਰੇ ਪੁਰਾ ਬਜਟ ਬਨਾਣਾ ਬਹੁਤ ਹੀ ਜਰੂਰੀ ਹੋ ਜਾਂਦਾ ਹੈ।
ਸੋਲਰ ਪੈਨਲ ਦਾ ਕਾਰੋਬਾਰ ਲਈ ਇਲਾਕੇ ਦੀ ਚੋਣ
ਜੇ ਤੁਸੀਂ ਆਪਣਾ ਸੋਲਰ ਪੈਨਲ ਦਾ ਕਾਰੋਬਾਰ ਸ਼ੁਰੂ ਕਰਨ ਦੀ ਸੋਚ ਰਹੇ ਹੋ ਤਾਂ ਸਭ ਤੋਂ ਪਹਿਲਾਂ ਐਸੇ ਇਲਾਕੇ ਦੀ ਚੋਣ ਕਰੋ ਜਿੱਥੇ ਸੋਲਰ ਐਨਰਜੀ ਦਾ ਸਹੀ ਇਸਤੇਮਾਲ ਹੋ ਸਕੇ। ਜਿਵੇਂ ਕਿ ਪਹਾੜੀ ਇਲਾਕੇ ਦੀ ਚੋਣ ਸਭ ਤੋਂ ਖਰਾਬ ਚੋਣ ਹੋ ਸਕਦੀ ਹੈ ਅਤੇ ਮੈਦਾਨੀ ਇਲਾਕੇ, ਜਿੱਥੇ ਸੂਰਜ ਦੀ ਚੰਗੀ ਰੋਸ਼ਨੀ ਰਹਿੰਦੀ ਹੈ, ਇੱਕ ਬਹੁਤ ਹੀ ਚੰਗੀ ਚੋਣ ਹੋ ਸਕਦੀ ਹੈ। ਐਸੇ ਇਲਾਕੇ ਵਿੱਚ ਜ਼ਿਆਦਾ ਵਿਕਰੀ ਹੋਣ ਦੇ ਚਾਂਸ ਰਹਿੰਦੇ ਹਨ। ਜਿਸ ਇਲਾਕੇ ਵਿੱਚ ਜ਼ਿਆਦਾ ਪੜੇ ਲਿੱਖੇ ਅਤੇ ਜਾਗਰੂਕ ਲੋਕ ਹੋਣਗੇ ਉਥੇ ਵੀ ਸੋਲਰ ਪੈਨਲ ਦੀ ਵਿਕਰੀ ਜਿਆਦਾ ਹੋਣ ਦੀ ਸੰਭਾਵਨਾ ਹੋਏਗੀ।
ਸੋਲਰ ਪੈਨਲ ਦੇ ਸੁਪਲਾਇਰ
ਗਾਹਕ ਨੂੰ ਕਿਫਾਇਤੀ ਮੁੱਲ ਵਿੱਚ ਸੋਲਰ ਪੈਨਲ ਦੇਣ ਵਾਸਤੇ ਖੁਦ ਉਸ ਤੋਂ ਵੀ ਘੱਟ ਮੁੱਲ ਵਿੱਚ ਸੋਲਰ ਪੈਨਲ ਲੈ ਕੇ ਆਉਣਾ ਪਵੇਗਾ। ਇਸ ਲਈ ਕਿਸੇ ਥੋਕ ਸੁਪਲਾਇਰ ਨਾਲ ਡੀਲ ਕਰਨੀ ਪਵੇਗੀ। ਕੋਈ ਐਸਾ ਸੁਪਲਾਇਰ ਲੱਭਣਾ ਪਵੇਗਾ ਜੋ ਘੱਟ ਮੁੱਲ ਤੇ ਸੋਲਰ ਪੈਨਲ ਦੇ ਸਕੇ। ਅਸੀਂ ਕਿਸੇ ਸੁਪਲਾਇਰ ਨਾਲ ਗੱਲ ਕਰਕੇ ਆਪਣੇ ਸੋਲਰ ਪੈਨਲ ਦਾ ਕਾਰੋਬਾਰ ਵਾਸਤੇ ਸੋਲਰ ਪੈਨਲ ਲੈ ਸਕਦੇ ਹਾਂ। ਇਸੇ ਤਰ੍ਹਾਂ ਹੀ ਵੱਖ-ਵੱਖ ਜਿਲ੍ਹੇ ਜਾਂ ਰਾਜਾਂ ਵਿੱਚ ਵੱਖ-ਵੱਖ ਸੁਪਲਾਇਰ ਨਾਲ ਗੱਲ ਕਰਕੇ ਅਸੀਂ ਆਪਣਾ ਸੋਲਰ ਪੈਨਲ ਦਾ ਕਾਰੋਬਾਰ ਬਹੁਤ ਸਾਰੇ ਇਲਾਕਿਆਂ ਵਿੱਚ ਫ਼ੈਲਾ ਸਕਦੇ ਹਾਂ।
ਕੰਟਰੈਕਟ –
ਸੋਲਰ ਪੈਨਲ ਦੀ ਅਪੁਰਤੀ ਲਈ ਵੱਖ ਵੱਖ ਕੰਪਨੀਆਂ ਨਾਲ ਕੰਟਰੈਕਟ ਕਰਨਾ ਬਹੁਤ ਜਰੂਰੀ ਹੋ ਜਾਂਦਾ ਹੈ ਤਾਂ ਜੋ ਤੁਸੀਂ ਵਧੀਆ ਗੁਣਤਾ ਵਾਲੇ ਸੋਲਰ ਪੈਨਲ ਗਾਹਕਾਂ ਨੂੰ ਦੇ ਸਕੋ। ਇਸ ਵਿੱਚ ਕੁੱਝ ਖਰਚ ਹੋ ਸਕਦਾ ਹੈ ਪਰ ਇਸ ਦੇ ਬਿਨਾਂ ਸੋਲਰ ਪੈਨਲ ਦਾ ਕਾਰੋਬਾਰ ਦਾ ਸਫਲ ਹੋਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ।ਜਰੂਰੀ ਨਹੀਂ ਕਿ ਬਿਜਨੈਸ ਸ਼ੁਰੂ ਕਰਨ ਤੋਂ ਪਹਿਲਾਂ ਹੀ ਤੁਹਾਨੂੰ ਕੰਟਰੈਕਟ ਕਰਨ ਦੀ ਜਰੂਰਤ ਹੈ,ਪਰ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਕਿਓਂਕਿ ਬਿਜਨੈਸ ਸ਼ੁਰੂ ਹੋਣ ਤੋਂ ਬਾਅਦ ਜਿੰਨੀ ਜਲਦੀ ਹੋ ਸਕੇ ਕਿਸੇ ਕੰਪਨੀ ਨਾਲ ਕੰਟਰੈਕਟ ਹੋ ਜਾਏ ਤਾਂ ਬਿਜਨੈਸ ਵਾਸਤੇ ਓਨੀ ਹੀ ਚੰਗੀ ਚੀਜ਼ ਸਾਬਿਤ ਹੋਏਗੀ।
ਗਾਹਕਾਂ ਨਾਲ ਸੰਪਰਕ
ਕਿਸੇ ਵੀ ਬਿਜਨੈਸ ਲਈ ਗਾਹਕ ਹੋਣਾ ਸਭ ਤੋਂ ਜਰੂਰੀ ਅਤੇ ਮੁੱਢਲੀ ਲੋੜ ਹੈ। ਜਿਆਦਾ ਗਾਹਕ ਮਤਲਬ ਜ਼ਿਆਦਾ ਵਿਕਰੀ ਅਤੇ ਜਿਆਦਾ ਮੁਨਾਫ਼ਾ। ਸਭ ਤੋਂ ਪਹਿਲਾਂ ਆਪਣੇ ਜਾਣਕਾਰਾਂ ਨੂੰ ਸੰਪਰਕ ਕਰਕੇ ਦੱਸਣਾ ਜਰੂਰੀ ਹੈ ਕਿ ਤੁਸੀਂ ਸੋਲਰ ਪੈਨਲ ਦਾ ਬਿਜਨੈਸ ਸ਼ੁਰੂ ਕੀਤਾ ਹੈ ਤਾਂ ਜੋ ਹੋਲੀ ਹੋਲੀ ਸਭ ਨੂੰ ਪਤਾ ਲੱਗੇ ਤੁਹਾਡੇ ਬਿਜਨੈਸ ਬਾਰੇ। ਕਿਓਂਕਿ ਇਸ ਤਰ੍ਹਾਂ ਹੀ ਤੁਹਾਨੂੰ ਤੁਹਾਡੇ ਸ਼ੁਰਵਾਤੀ ਗਾਹਕ ਮਿਲਣਗੇ। ਬਾਹਰ ਦੇ ਹੋਰ ਗਾਹਕਾਂ ਨਾਲ ਸੰਪਰਕ ਕਰਨ ਦੇ ਕਈ ਤਰੀਕੇ ਹਨ ਜਿਨ੍ਹਾਂ ਬਾਰੇ ਆਪਾਂ ਅੱਗੇ ਜਾਣਦੇ ਹਾਂ।
ਲੋਕਲ ਮਾਰਕੀਟਿੰਗ
ਅੱਜ ਦੇ ਦੌਰ ਵਿੱਚ ਸਫਲ ਬਿਜਨੈਸ ਵਾਸਤੇ ਮਾਰਕੀਟਿੰਗ ਬਹੁਤ ਹੀ ਜ਼ਿਆਦਾ ਜਰੂਰੀ ਹੈ। ਉਧਾਹਰਣ ਵਜੋਂ ਮੰਨ ਲਓ ਕਿ ਤੁਸੀਂ ਚੰਗੀ ਕੰਪਨੀ ਨਾਲ ਕੰਟਰੈਕਟ ਕਰ ਲਿਆ ਅਤੇ ਸਭ ਨੂੰ ਵਧੀਆ ਗੁਣਤਾ ਵਾਲੇ ਸੋਲਰ ਪੈਨਲ ਦੇ ਰਹੇ ਹੋ,ਮੁੱਲ ਵੀ ਤੁਸੀਂ ਘੱਟ ਰੱਖ ਲਿਆ ਪਰ ਜੇਕਰ ਕਿਸੇ ਨੂੰ ਪਤਾ ਨਹੀਂ ਲਗੇਗਾ ਕਿ ਸਾਨੂੰ ਇਸ ਜਗ੍ਹਾ ਜਾਂ ਇਸ ਬੰਦੇ ਤੋਂ ਵਧੀਆ ਸੋਲਰ ਪੈਨਲ ਮਿਲ ਰਹੇ ਹਨ ਤਾਂ ਇਸ ਚੀਜ਼ ਦਾ ਫਾਇਦਾ ਨਾਂ ਦੇ ਬਰਾਬਰ ਹੋਏਗਾ। ਇਸ ਲਈ ਆਪਣੇ ਸੋਲਰ ਪੈਨਲ ਦਾ ਕਾਰੋਬਾਰ ਦੀ ਮਾਰਕੀਟਿੰਗ ਕਰਨੀ ਵੀ ਬਹੁਤ ਜਰੂਰੀ ਹੈ। ਹੁਣ ਸਵਾਲ ਇਹ ਹੈ ਕਿ ਮਾਰਕੀਟਿੰਗ ਕਿਵੇਂ ਕੀਤੀ ਜਾਏ ? ਇਸ ਦੇ ਕਈ ਤਰੀਕੇ ਹਨ ਜਿਵੇਂ ਕਿ ਅਖਬਾਰ ਵਿੱਚ ਇਸ਼ਤਿਹਾਰ ਦੇ ਕੇ ਲੋਕਲ ਇਲਾਕੇ ਵਿੱਚ ਮਾਰਕੀਟਿੰਗ ਕੀਤੀ ਜਾ ਸਕਦੀ ਹੈ। ਪੋਸਟਰ ਛਪਵਾ ਕੇ ਆਸ ਪਾਸ ਦੇ ਇਲਾਕਿਆਂ ਵਿੱਚ ਵੀ ਆਪਣੇ ਸਟੋਰ ਬਾਰੇ ਦੱਸ ਸਕਦੇ ਹਾਂ।
ਆਨਲਾਈਨ ਮਾਰਕੀਟਿੰਗ
ਲੋਕਲ ਮਾਰਕੀਟਿੰਗ ਦੇ ਨਾਲ ਨਾਲ ਸਭ ਤੋਂ ਜ਼ਿਆਦਾ ਪ੍ਰਭਾਵ ਵਾਸਤੇ ਆਨਲਾਈਨ ਮਾਰਕੀਟਿੰਗ ਕੀਤੀ ਜਾ ਸਕਦੀ ਹੈ। ਇਸ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਜਾ ਸਕਦਾ ਹੈ।ਜਿੱਥੇ ਲੋਕਲ ਮਾਰਕੀਟਿੰਗ ਬੱਸ ਨੇੜਲੇ ਇਲਾਕਿਆਂ ਵਿੱਚ ਤੁਹਾਡੇ ਬਿਜਨੈਸ ਦਾ ਪ੍ਰਚਾਰ ਕਰੇਗੀ ਉੱਥੇ ਹੀ ਆਨਲਾਈਨ ਮਾਰਕੀਟਿੰਗ ਤੁਹਾਡੇ ਬਿਜਨੈਸ ਦਾ ਪ੍ਰਚਾਰ ਦੁਨੀਆ ਭਰ ਵਿੱਚ ਕਰੇਗੀ। ਇਸ ਲਈ ਤੁਸੀਂ ਫੇਸਬੁੱਕ ਦਾ ਸਹਾਰਾ ਲੈ ਸਕਦੇ ਹੋ। ਆਪਣੇ ਪਹਿਲਾਂ ਤੋਂ ਇੰਸਟਾਲ ਸੋਲਰ ਪੈਨਲ ਬਾਰੇ ਦੱਸ ਸਕਦੇ ਹੋ ਅਤੇ ਨਵੇਂ ਆ ਰਹੇ ਸੋਲਰ ਪੈਨਲ ਬਾਰੇ ਵੀ ਜਾਨਕਾਰੀ ਦੇ ਸਕਦੇ ਹੋ। ਯੂਟਿਊਬ ਤੇ ਤੁਸੀਂ ਆਪਣੇ ਸੋਲਰ ਪੈਨਲ ਬਾਰੇ ਵੀਡੀਓ ਬਣਾ ਕੇ ਪ੍ਰਚਾਰ ਕਰ ਸਕਦੇ ਹੋ।
ਜਿਨ੍ਹਾਂ ਜਿਆਦਾ ਪ੍ਰਚਾਰ ਹੋਏਗਾ ਉਨ੍ਹਾਂ ਜ਼ਿਆਦਾ ਗਾਹਕ ਤੁਹਾਡੇ ਕੋਲ ਆਉਣਗੇ।
ਪ੍ਰੋਫੈਸ਼ਨਲ ਸਟਾਫ
ਸੋਲਰ ਪੈਨਲ ਦੀ ਵਿਕਰੀ ਅਤੇ ਗਾਹਕ ਦੀ ਸੰਤੁਸ਼ਟੀ ਲਈ ਇਕ ਚੰਗਾ ਸਟਾਫ ਹੋਣਾ ਬਹੁਤ ਜਰੂਰੀ ਹੈ ਜੋ ਗਾਹਕ ਦੇ ਮਨ ਵਿੱਚ ਉੱਠਦੇ ਸਵਾਲਾਂ ਦਾ ਸੰਤੁਸ਼ਤੀਪੂਰਨ ਜਵਾਬ ਦੇ ਸਕੇ। ਚੰਗੇ ਸਟਾਫ ਹੋਣ ਕਰਕੇ ਗਾਹਕ ਨਾਲ ਦੋਸਤਾਨਾ ਰਿਸ਼ਤਾ ਕਾਇਮ ਕੀਤਾ ਜਾ ਸਕਦਾ ਹੈ।
ਮਾਰਕਿਟ ਨਾਲੋਂ ਬੇਹਤਰ ਡੀਲ – ਸੋਲਰ ਪੈਨਲ ਦੀ ਵਿਕਰੀ ਦੇ ਨਾਲ ਜੇਕਰ ਇੱਕ ਚੰਗੀ ਡੀਲ ਗਾਹਕ ਨੂੰ ਦਿਤੀ ਜਾਏ ਤਾਂ ਗਾਹਕ ਤੁਹਾਡੇ ਕੋਲੋਂ ਹੀ ਸੋਲਰ ਪੈਨਲ ਲਏਗਾ ਇਸਦੇ ਚਾਂਸ ਬਹੁਤ ਹੱਦ ਤਕ ਵੱਧ ਜਾਂਦੇ ਹਨ।ਚੰਗੀ ਡੀਲ ਮਤਲਬ ਤੁਸੀਂ ਗਾਹਕ ਨੂੰ ਸੋਲਰ ਪੈਨਲ ਦੀ ਇੰਸਟਾਲੇਸ਼ਨ ਫ੍ਰੀ ਵਿੱਚ ਕਰ ਕੇ ਦੇ ਸਕਦੇ ਹੋ।
ਇਸ ਤਰ੍ਹਾਂ ਤੁਸੀਂ ਇਹਨਾਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣਾ ਸੋਲਰ ਪੈਨਲ ਦਾ ਬਿਜਨੈਸ ਸ਼ੁਰੂ ਕਰ ਸਕਦੇ ਹੋ।