written by | October 11, 2021

ਟੱਪਰਵੇਅਰ ਦਾ ਕਾਰੋਬਾਰ

ਟਪਵੇਅਰ ਬਿਜਨੈਸ ਦੀ ਸ਼ੁਰੂਵਾਤ ਕਿਵੇਂ ਕਰੀਏ।

ਕਿ ਤੁਸੀਂ ਵੀ ਚਾਹੁੰਦੇ ਹੋ Tupperware Business ਸ਼ੁਰੂ ਕਰਨਾ ਤੇ ਦਿਮਾਗ ਵਿੱਚ ਇਹ ਸਵਾਲ ਬਾਰ ਬਾਰ ਉੱਠ ਰਹੇ ਨੇ ਕੀ ਇਹ ਕਿਵੇਂ ਕਰਨਾ ਹੈ ਅਤੇ ਕਿਸ ਤਰ੍ਹਾਂ ਇਹਦੇ ਵਿਚੋਂ ਜਿਆਦਾ ਤੋਂ ਜਿਆਦਾ ਮੁਨਾਫ਼ਾ ਕਮਾ ਸਕਦੇ ਹਾਂ ? 

ਆਓ ਜਾਣਦੇ ਹਾਂ Tupperware Business ਕਿਵੇਂ ਸ਼ੁਰੂ ਕਰੀਏ ?

ਅੱਜ ਦੇ ਦੌਰ ਵਿੱਚ Tupperware Business ਕਰਨਾ ਬਹੁਤ ਹੀ ਸਮਝਦਾਰੀ ਭਰਿਆ ਕਦਮ ਹੈ। ਇਸ ਦੇ ਕਈ ਫਾਇਦੇ ਹਨ ਜਿਵੇਂ ਕਿ ਇਸ ਵਾਸਤੇ ਕੋਈ ਵੀ ਸਟੋਰ ਨਹੀਂ ਖੋਲਣਾ ਪੈਂਦਾ ਨਾ ਹੀ ਕੋਈ ਸਟਾਫ ਰੱਖਣ ਦੀ ਲੋੜ ਹੈ। 

ਤੁਸੀਂ ਆਪਣੇ ਖੁਦ ਦੇ ਬੋਸ ਬਣ ਕੇ ਕੰਮ ਕਰਦੇ ਹੋ। ਤੁਹਾਨੂੰ ਸਾਰਾ ਦਿਨ ਇਕ ਜਗ੍ਹਾ ਬੈਠ ਕੇ ਗਾਹਕ ਨਹੀਂ ਉਡੀਕਨੇ ਪੈਂਦੇ। ਹੋਰ ਤੇ ਹੋਰ ਤੁਸੀਂ ਪਾਰਟੀ ਕਰਦੇ ਹੋਏ ਆਪਣਾ ਬਿਜਨੈਸ ਕਰ ਸਕਦੇ ਹੋ। ਜੇਕਰ ਤੁਹਾਨੂੰ ਲੋਕਾਂ ਨਾਲ ਮਿਲਣ ਜੁਲਣਾ ਪਸੰਦ ਹੈ ਤਾਂ ਤੁਹਾਡੇ ਲਈ ਇਸ ਬਿਜਨੈਸ ਦੇ ਸਫਲ ਹੋਣ ਦੇ ਚਾਂਸ ਬਹੁਤ ਹੀ ਜਿਆਦਾ ਹਨ।

Tupperware Business ਸ਼ੁਰੂ ਕਰਨ ਵਾਸਤੇ ਸਭ ਤੋਂ ਪਹਿਲਾਂ ਤੁਹਾਨੂੰ ਕਿਸੇ ਮੈਨੇਜਰ ਲੱਭਣਾ ਪਵੇਗਾ ਜੋ Tupperware Business ਵਿੱਚ ਪਹਿਲਾਂ ਤੋਂ ਕੰਮ ਕਰਦਾ ਹੋਵੇ ਅਤੇ ਤੁਹਾਡੀ ਮਦਦ ਕਰ ਸਕਦਾ ਹੋਵੇ। ਉਹ ਤੁਹਾਨੂੰ ਕੁੱਝ ਗਾਹਕ ਵੀ ਦੇ ਸਕਦਾ ਹੈ। ਸ਼ੁਰਵਾਤੀ ਤੌਰ ਤੇ ਇਹ ਸਭ ਤੋਂ ਵਧੀਆ ਰਾਹ ਰਹੇਗਾ।

ਇਸ ਤੋਂ ਬਾਅਦ ਜਾਂ ਫੇਰ ਕੋਈ ਮੈਨੇਜਰ ਨਾ ਮਿਲਣ ਤੇ ਤੁਸੀਂ ਸਟਾਰਟਰ ਕਿੱਟ ਖਰੀਦੋ। ਵੈੱਬ ਸਾਈਟ ਤੇ ਕਈ ਤਰ੍ਹਾਂ ਦੀਆ ਕਿੱਟਾਂ ਮੋਜੂਦ ਹੁੰਦੀਆਂ ਨੇ। ਸਟਾਰਟਰ  ਕਿੱਟਾਂ ਨੂੰ ਵੇਖਣ ਲਈ Tupperware  ਵੈਬਸਾਈਟ ਤੇ ਜਾਓ।ਕਿੱਟ ਵਿੱਚ ਕੀ ਸ਼ਾਮਲ ਹੈ, ਇਹ ਵੇਖਣ ਲਈ ਧਿਆਨ ਨਾਲ ਵੇਰਵੇ ਪੜ੍ਹੋ।ਫਿਰ, ਉਹ ਕਿੱਟ ਚੁਣੋ ਜੋ ਤੁਹਾਡੀਆਂ ਜ਼ਰੂਰਤਾਂ ਦੇ ਅਨੁਕੂਲ ਹੈ।ਹਰੇਕ ਸਟਾਰਟਰ ਕਿੱਟ ਵਿੱਚ ਇੱਕ ਜਾਣਕਾਰੀ ਵਾਲੀ ਸਲਾਹਕਾਰ ਮੈਨੂਅਲ, ਆਰਡਰ ਫਾਰਮ ਦਾ ਇੱਕ ਪੈਕੇਟ, ਪਾਰਟੀ ਹੋਸਟੇਸ ਫਾਰਮ, ਕੈਟਾਲਾਗ ਅਤੇ ਕਈ ਤਰ੍ਹਾਂ ਦੇ ਟੱਪਰਵੇਅਰ ਉਤਪਾਦ ਸ਼ਾਮਲ ਹੋਣਗੇ।ਜੇ ਤੁਸੀਂ ਆਪਣੇ ਸਟਾਰਟਰ ਪੈਕ ਨੂੰ ਆਰਥਕ ਤੌਰ ਤੇ  ਬਰਦਾਸ਼ਤ ਨਹੀਂ ਕਰ ਸਕਦੇ, ਤਾਂ Tupperware ਆਮ ਤੌਰ ਤੇ ਤੁਹਾਨੂੰ ਡਾਊਨ ਪੇਮੈਂਟ ਦੇਣ ਤੇ ਕਿੱਟ ਮੁਹਈਆ ਕਰਵਾ ਸਕਦਾ ਹੈ। 

Tupperware Business ਦੀ ਸ਼ੁਰੂਆਤ ਕਰਨ ਲਈ ਇੱਕ ਸ਼ੁਰੂਆਤੀ ਪਾਰਟੀ ਦੀ ਮੇਜ਼ਬਾਨੀ ਕਰੋ। ਆਪਣੀ ਪਾਰਟੀ ਲਈ ਕੋਈ ਸਥਾਨ ਚੁਣੋ, ਜਿਵੇਂ ਕਿ ਤੁਹਾਡਾ ਘਰ ਜਾਂ ਕਿਸੇ ਦੋਸਤ ਦਾ ਘਰ। ਫਿਰ ਆਪਣੇ ਸਾਰੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਪਾਰਟੀ ਲਈ ਸੱਦਾ ਦਿਓ। ਰਿਫਰੈਸ਼ਮੈਂਟ ਸਪਲਾਈ ਕਰੋ ਤਾਂ ਜੋ ਮਹਿਮਨਾਂ ਲਈ ਵਧੀਆ ਸਮਾਂ ਰਹੇ, ਜੋ ਉਨ੍ਹਾਂ ਨੂੰ ਖਰੀਦਣ ਲਈ ਉਤਸ਼ਾਹਤ ਕਰੇਗਾ। ਆਪਣੀ ਪਾਰਟੀ ਵਿਚ ਆਪਣੇ ਮਹਿਮਾਨਾਂ ਨੂੰ ਉਹ ਉਤਪਾਦ ਦਿਖਾਓ ਜੋ ਤੁਸੀਂ ਵੇਚ ਰਹੇ ਹੋ ਅਤੇ ਦੱਸੋ ਕਿ ਉਹਨਾਂ ਨੂੰ ਇਹ ਕਿਓਂ ਖਰੀਦਣਾ ਚਾਹੀਦਾ ਹੈ।

ਹਮੇਸ਼ਾ ਪਿਚਿੰਗ ਕਰਦੇ ਸਮੇਂ ਇਹ ਗੱਲ ਧਿਆਨ ਰੱਖੋ ਕਿ ਤੁਸੀਂ ਆਪਣਾ ਸਮਾਣ ਵੇਚਣ ਦੀ ਕੋਸ਼ਿਸ਼ ਕਰਨ ਨਾਲੋਂ ਜ਼ਿਆਦਾ ਇਸ ਗੱਲ ਤੇ ਜ਼ੋਰ ਦੇਣਾ ਹੈ ਕਿ ਇਸ ਸਮਾਣ ਬਿਨਾਂ ਤੁਹਾਡੇ ਗਾਹਕਾਂ ਦੀ ਜ਼ਿੰਦਗੀ ਅਧੂਰੀ ਹੈ ਅਤੇ ਉਹ ਬਹੁਤ ਹੀ ਚੰਗੀ ਚੀਜ਼ ਆਪਣੀ ਜੀ ਜ਼ਿੰਦਗੀ ਵਿਚੋਂ ਮਿਸ ਕਰ ਰਹੇ ਹਨ ਜਿਸਦੇ ਨਾਲ ਉਹਨਾਂ ਦਾ ਜੀਵਨ ਹੋਰ ਸੁਖਾਲਾ ਹੋ ਸਕਦਾ ਹੈ। ਮਹੀਨੇ ਵਿੱਚ ਤੁਸੀਂ ਘੱਟ ਤੋਂ ਘੱਟ ਦੋ ਵਾਰੀ ਪਾਰਟੀ ਦੀ ਮੇਜ਼ਬਾਨੀ ਕਰੋ।

ਤੁਸੀਂ ਆਪਣੇ ਕਿਸੀ ਦੋਸਤ ਜਾਂ ਰਿਸ਼ਤੇਦਾਰ ਨੂੰ ਵੀ ਪਾਰਟੀ ਦਾ ਮੇਜ਼ਬਾਨ ਬਣਨ ਲਈ ਕਹਿ ਸਕਦੇ ਹੋ ਜਿਸ ਦੇ ਬਦਲੇ ਤੁਸੀਂ ਉਹਨਾਂ ਨੂੰ ਆਪਣੇ ਡਿਸਕਾਊਂਟ ਰੇਟ ਤੇ ਸਮਾਣ ਦੇ ਸਕਦੇ ਹੋ।

ਇਸ ਦੇ ਨਾਲ ਹੀ ਪਾਰਟੀ ਤੇ ਆਉਣ ਵਾਲੇ ਲੋਕਾਂ ਨੂੰ ਹੋਰ ਲੋਕਾਂ ਨੂੰ ਵੀ ਨਾਲ ਲੈ ਕੇ ਆਉਣ ਲਈ ਕਹੋ ਤਾਂ ਜੋ ਉਹ ਵੀ ਤੁਹਾਡੇ ਭਵਿੱਖ ਦੇ ਗਾਹਕ ਬਣ ਸਕਣ। ਤੁਸੀਂ ਔਨਲਾਈਨ ਪਾਰਟੀ ਵੀ ਆਰਗਨਾਇਜ਼ ਕਰ ਸਕਦੇ ਹੋ। ਇੱਕ ਗੱਲ ਦਾ ਧਿਆਨ ਰੱਖਣਾ ਜ਼ਰੂਰੀ ਹੈ ਕਿ ਸੋਸ਼ਲ ਮੀਡੀਆ ਵਾਲੀ ਪਾਰਟੀ ਵਿੱਚ ਤੁਸੀਂ ਬਿਨਾ ਕਿਸੇ ਦੀ ਮਰਜ਼ੀ ਦੇ ਕਿਸੇ ਨੂੰ ਨਾ ਜੋੜੋ।

Tupperware Business ਨੂੰ ਤੁਸੀਂ ਆਨਲਾਈਨ ਵੀ ਕਰ ਸਕਦੇ ਹੋ। ਇਸ ਲਈ ਤੁਸੀਂ ਇਕ ਫ੍ਰੀ ਬਲਾਗ ਜਾਂ ਵੈਬਸਾਈਟ ਬਣਾ ਸਕਦੇ ਹੋ। ਵੈਬਸਾਈਟ ਉੱਤੇ ਤੁਸੀਂ ਆਪਣੇ ਬਾਰੇ,ਆਪਣੇ ਸਮਾਣ ਦੀ ਫੋਟੋ ਅਤੇ ਤੁਹਾਡਾ ਸਮਾਣ ਕਿਵੇਂ ਇਸਤੇਮਾਲ ਕੀਤਾ ਜਾ ਸਕਦਾ ਹੈ ਇਸਦਾ ਬਿਓਰਾ ਲਿਖ ਸਕਦੇ ਹੋ। ਇਸ ਨਾਲ ਤੁਹਾਡੇ ਗਾਹਕਾਂ ਦੀ ਗਿਣਤੀ ਬਹੁਤ ਵੱਧ ਜਾਏਗੀ।

ਤੁਸੀਂ Tupperware Business ਵਿੱਚ ਸਿਰਫ ਆਪਣੇ ਸਮਾਣ ਨੂੰ ਹੀ ਪ੍ਰਮੋਟ ਨਹੀਂ ਕਰਨਾ ਬਲਕਿ ਖੁਦ ਨੂੰ ਵੀ ਇੱਕ ਕੰਸਲਟੈਂਟ ਦੇ ਤੌਰ ਤੇ ਪ੍ਰਮੋਟ ਕਰਨਾ ਹੈ। ਇਸ ਲਈ ਤੁਸੀਂ ਆਪਣੇ ਵਿਜ਼ਟਿੰਗ ਕਾਰਡ ਬਣਵਾ ਸਕਦੇ ਹੋ। ਆਪਣੇ ਆਸ-ਪਾਸ ਦੇ ਲੋਕਾਂ ਨੂੰ ਆਪਣੇ Tupperware Business ਬਾਰੇ ਦੱਸੋ ਤਾਂ ਜੋ ਉਹ ਤੁਹਾਡੇ ਗਾਹਕ ਬਣ ਸਕਣ। ਸੋਸ਼ਲ ਮੀਡੀਆ ਪ੍ਰੋਫਾਈਲ ਵਿੱਚ ਆਪਣੇ Tupperware Business ਬਾਰੇ ਲਿਖੋ। ਜਦੋਂ ਵੀ ਕੋਈ ਨਵਾਂ ਸਮਾਣ ਆਏ ਤੁਸੀਂ ਉਸ ਦੀਆਂ ਫੋਟਵਾਂ ਸੋਸ਼ਲ ਮੀਡੀਆ ਤੇ ਪਾਓ ਜਾਂ ਫੇਰ ਕੋਈ ਛੋਟੀ ਵੀਡੀਓ ਬਣਾ ਕੇ ਫੇਸਬੁੱਕ ਤੇ ਪਾਓ ਤਾਂ ਜੋ ਜਿਆਦਾ ਤੋਂ ਜਿਆਦਾ  ਲੋਕਾਂ ਨੂੰ ਨਵੇਂ ਪ੍ਰੋਡਕਟ ਬਾਰੇ ਪਤਾ ਲਗ ਸਕੇ।

ਸਫਲ Tupperware Business ਲਈ ਤੁਹਾਨੂੰ ਆਪਣੀ ਵਿਕਰੀ ਦਾ ਪੂਰਾ ਬਿਓਰਾ ਰੱਖਣਾ ਚਾਹੀਦਾ ਹੈ ਤਾਂ ਜੋ ਤੁਹਾਨੂੰ ਪਤਾ ਰਹੇ ਕਿ ਕਿੰਨੇ ਦਾ ਸਮਾਣ ਵਿੱਕ ਚੁੱਕਿਆ ਹੈ।

Tupperware Business ਵਿੱਚ ਤੁਹਾਨੂੰ ਕੁਝ ਸਮੇਂ ਦੇ ਦੌਰਾਨ ਇੱਕ ਮਿੱਥੀ ਰਕਮ ਜਿਨ੍ਹਾਂ ਸਮਾਣ ਵੇਚਣਾ ਹੀ ਪਵੇਗਾ। ਜੇਕਰ ਅਜਿਹਾ ਨਹੀਂ ਹੋਵੇਗਾ ਤਾਂ ਤੁਹਾਡਾ ਅਕਾਊਂਟ ਬੰਦ ਕਰ ਦਿੱਤੀ ਜਾਵੇਗਾ। ਤੁਹਾਡੀ ਸ਼ੁਰੁਆਤੀ ਰਕਮ,ਜੋ ਤੁਸੀਂ ਸਟਾਰਟਰ ਕਿੱਟ ਖਰੀਦਣ ਵਿੱਚ ਲਗਾਈ ਸੀ, ਉਹ ਵੀ ਤੁਸੀਂ ਗਵਾ ਬੈਠੋਗੇ। ਇਸ ਲਈ ਆਪਣੀ ਵਿਕਰੀ ਦਾ ਪੂਰਾ ਹਿਸਾਬ ਕਿਤਾਬ ਰੱਖਣਾ ਚਾਹੀਦਾ ਹੈ। 

ਜਿਸ ਤਰ੍ਹਾਂ ਤੁਸੀਂ ਆਪਣੀ ਵਿਕਰੀ ਦਾ ਬਿਓਰਾ ਰੱਖੋਗੇ ਉਸੇ ਤਰਾਂ ਹੀ  ਆਪਣੀ ਆਮਦਨੀ ਦਾ ਵੀ ਬਿਓਰਾ ਰੱਖਣਾ ਜ਼ਰੂਰੀ ਹੈ। ਤੁਹਾਨੂੰ ਪਤਾ ਰਹੇਗਾ ਕਿ ਤੁਹਾਡੀ ਕਿੰਨੀ ਬੱਚਤ ਹੋ ਰਹੀ ਹੈ ਅਤੇ ਤੁਸੀਂ ਕੀਤੇ ਆਪਣੀ ਕਮਾਈ ਤੋਂ ਜਿਆਦਾ ਖਰਚ ਤਾਂ ਨਹੀਂ ਕਰ ਰਹੇ। ਬਾਕੀ ਤੁਹਾਡੀ ਕਮਾਈ ਤੁਹਾਡੀ ਵਿਕਰੀ ਨਾਲ ਹੀ ਜੁੜੀ ਹੈ। ਜਿਨ੍ਹਾਂ ਜ਼ਿਆਦਾ ਵਿਕਰੀ ਹੋਏਗੀ ਉਨ੍ਹਾਂ ਹੀ ਜਿਆਦਾ ਬੋਨਸ ਮਿਲਣ ਦੇ ਚਾਂਸ ਹਨ।

ਇਸ ਤੋਂ ਬਾਅਦ ਤੁਸੀਂ ਆਪਣੇ ਥੱਲੇ ਨਵੇਂ ਬੰਦਿਆਂ ਦੀ ਚੇਨ ਬਣਾ ਸਕਦੇ ਹੋ ਮਤਲਬ ਜਿਸ ਤਰ੍ਹਾਂ ਸ਼ੂਰਵਾਤ ਵਿੱਚ ਤੁਸੀਂ ਮੈਨੇਜਰ ਲੱਭ ਰਹੇ ਸੀ ਉਸੇ ਤਰ੍ਹਾਂ ਤੁਸੀਂ ਕਿਸੇ ਦੇ ਮੈਨੇਜਰ ਬਣ ਸਕਦੇ ਹੋ। ਇਸ ਵਿੱਚ ਤੁਹਾਨੂੰ ਓਹਨਾ ਦੀ ਵਿਕਰੀ ਦਾ ਵੀ ਕੁਝ ਪਰਸੈਂਟ ਮੁਨਾਫ਼ਾ ਮਿਲੇਗਾ। ਜਿੰਨੇ ਜਿਆਦਾ ਨਵੇਂ ਬੰਦੇ ਤੁਹਾਡੇ ਥੱਲੇ ਕੰਮ ਕਰਨਗੇ ਤੁਹਾਨੂੰ ਉਨ੍ਹਾਂ ਜਿਆਦਾ ਮੁਨਾਫ਼ਾ ਹੋਏਗਾ। ਨਵੇਂ ਬੰਦੇ ਭਰਤੀ ਕਰਨ ਵਾਸਤੇ ਤੁਸੀਂ ਆਪਣੇ ਗਾਹਕਾਂ ਨੂੰ ਆਪਣੇ Tupperware Business ਵਿੱਚ ਜੋਈਨ ਕਰਨ ਨੂੰ ਕਹਿ ਸਕਦੇ ਹੋ।ਆਮ ਤੌਰ ਤੇ, ਟੂਪਰਵੇਅਰ ਆਪਣੇ ਸਲਾਹਕਾਰਾਂ ਨੂੰ ਆਪਣੇ ਨੈਟਵਰਕ ਨੂੰ ਵਧਾਉਣ ਲਈ ਹਰ ਹਫਤੇ ਇੱਕ ਜਾਂ ਦੋ  ਨਵੇਂ ਸਲਾਹਕਾਰਾਂ ਦੀ ਭਰਤੀ ਕਰਨ ਲਈ ਉਤਸ਼ਾਹਤ ਕਰਦਾ ਹੈ।

ਇਸ ਬਿਜਨੈਸ ਲਈ ਸਬ ਤੋਂ ਜਰੂਰੀ ਚੀਜ਼ ਹੈ ਤੁਹਾਡੀ ਮਾਰਕੀਟਿੰਗ ਸਕਿੱਲ। ਇਸ ਸਕਿੱਲ ਨਾਲ ਹੀ ਤੁਸੀਂ ਆਪਣਾ ਪ੍ਰੋਡਕਟ ਵੇਚ ਸਕਦੇ ਹੋ ਅਤੇ ਨਵੇਂ ਬੰਦੇ ਆਪਣੇ ਨਾਲ ਜੋੜ ਸਕਦੇ ਹੋ। ਇਸ ਲਈ ਤੁਸੀਂ ਆਪਣੀ ਬੋਲਣ ਅਤੇ ਮਾਰਕੀਟਿੰਗ ਸਕਿੱਲ ਨੂੰ ਹੋਰ ਵਧੀਆ ਕਰਕੇ ਜ਼ਿਆਦਾ ਸਮਾਣ ਦੀ ਵਿਕਰੀ ਕਰ ਸਕਦੇ ਹੋ।

ਇਸ ਨੂੰ ਕਰਨ ਲਈ ਤੁਸੀਂ ਟਰੇਨਿੰਗ ਲੈ ਸਕਦੇ ਹੋ।ਤੁਸੀਂ ਇਸ ਲਈ ਕੋਰਸ ਵੀ ਕਰ ਸਕਦੇ ਹੋ। ਜੇਕਰ ਤੁਸੀਂ ਮਾਰਕੀਟਿੰਗ ਸਕਿੱਲ ਫ੍ਰੀ ਵਿੱਚ ਸਿੱਖਣਾ ਚਾਹੁੰਦੇ ਹੋ ਤਾਂ ਇਸ ਲਈ ਯੂਟਿਊਬ ਤੇ ਪਇਆਂ ਆਨਲਾਈਨ ਵੀਡੀਓ ਦਾ ਸਹਾਰਾ ਵੀ ਲੈ ਸਕਦੇ ਹੋ।

ਉਮੀਦ ਹੈ ਤੁਹਾਨੂੰ Tupperware Business ਬਾਰੇ ਜਾਣਕਾਰੀ ਦੇਣ ਵਿੱਚ ਇਸ ਆਰਟੀਕਲ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੋਵੇਗਾ।

 

Related Posts

1 ਲੱਖ ਤੋਂ ਘੱਟ ਦੇ ਵਧੀਆ ਛੋਟੇ ਕਾਰੋਬਾਰੀ ਵਿਚਾਰ

1 ਲੱਖ ਤੋਂ ਘੱਟ ਦੇ ਵਧੀਆ ਛੋਟੇ ਕਾਰੋਬਾਰੀ ਵਿਚਾਰ


ਵਹਾਤਸੱਪ ਮਾਰਕੀਟਿੰਗ

ਵਹਾਤਸੱਪ ਮਾਰਕੀਟਿੰਗ


ਕਰਿਆਨੇ ਦੀ ਦੁਕਾਨ ‘ਤੇ ਜੀਐਸਟੀ ਦਾ ਪ੍ਰਭਾਵ

ਕਰਿਆਨੇ ਦੀ ਦੁਕਾਨ ‘ਤੇ ਜੀਐਸਟੀ ਦਾ ਪ੍ਰਭਾਵ


ਜਨਰਲ ਸਟੋਰ ਲਈ ਐਚਐਸਐਨ ਅਤੇ ਐਨਆਈਸੀ ਕੋਡ

ਜਨਰਲ ਸਟੋਰ ਲਈ ਐਚਐਸਐਨ ਅਤੇ ਐਨਆਈਸੀ ਕੋਡ


ਕਰਿਆਨੇ ਦੀ ਦੁਕਾਨ

ਕਰਿਆਨੇ ਦੀ ਦੁਕਾਨ


ਕਿਰਨਾ ਸਟੋਰ

ਕਿਰਨਾ ਸਟੋਰ


ਫਲ ਅਤੇ ਸਬਜ਼ੀਆਂ ਦੀ ਦੁਕਾਨ

ਫਲ ਅਤੇ ਸਬਜ਼ੀਆਂ ਦੀ ਦੁਕਾਨ


ਬੇਕਰੀ ਦਾ ਕਾਰੋਬਾਰ

ਬੇਕਰੀ ਦਾ ਕਾਰੋਬਾਰ


ਚਿਪਕਦਾ ਕਾਰੋਬਾਰ

ਚਿਪਕਦਾ ਕਾਰੋਬਾਰ