ਪਾਣ ਦੀ ਦੁਕਾਨ ਸ਼ੁਰੂ ਕਰਨ ਦੇ ਤਰੀਕੇ।
ਜੇ ਤੁਹਾਨੂੰ ਪਾਨ ਸ਼ਾਪ ਵਪਾਰ ਯੋਜਨਾ ਆਇਆ ਹੈ ਅਤੇ ਹੁਣ ਤੁਸੀਂ ਅਗਲਾ ਕਦਮ ਚੁੱਕਣ ਲਈ ਤਿਆਰ ਹੋ।ਇਸ ਬਿਜਨੈਸ ਨੂੰ ਰਾਜ ਨਾਲ ਰਜਿਸਟਰ ਕਰਨ ਦੇ ਇਲਾਵਾ ਪਾਨ ਸ਼ਾਪ ਵਪਾਰ ਯੋਜਨਾ ਸ਼ੁਰੂ ਕਰਨ ਲਈ ਹੋਰ ਵੀ ਬਹੁਤ ਕੁਝ ਹੈ। ਅਸੀਂ ਤੁਹਾਡੇ ਪਾਨ ਸ਼ਾਪ ਵਪਾਰ ਯੋਜਨਾ ਨੂੰ ਸ਼ੁਰੂ ਕਰਨ ਲਈ ਇਸ ਸਧਾਰਣ ਗਾਈਡ ਨੂੰ ਇਕੱਠਾ ਕੀਤਾ ਹੈ। ਇਹ ਕਦਮ ਇਹ ਸੁਨਿਸ਼ਚਿਤ ਕਰਨਗੇ ਕਿ ਤੁਹਾਡਾ ਨਵਾਂ ਕਾਰੋਬਾਰ ਚੰਗੀ ਤਰ੍ਹਾਂ ਯੋਜਨਾਬੱਧ, ਸਹੀ ਤਰ੍ਹਾਂ ਰਜਿਸਟਰਡ ਅਤੇ ਕਾਨੂੰਨੀ ਤੌਰ ਤੇ ਅਨੁਕੂਲ ਹੈ।
ਇਸ ਲਈ ਜੇਕਰ ਤੁਹਾਡੇ ਮਨ ਵਿੱਚ ਸਵਾਲ ਉੱਠ ਰਹੇ ਹਨ ਕਿ ਪਾਨ ਸ਼ਾਪ ਵਪਾਰ ਯੋਜਨਾ ਕਿਵੇਂ ਸ਼ੁਰੂ ਕਰਨ ਹੈ ? ਇਸ ਨੂੰ ਸਫਲ ਬਣਾਉਣ ਵਾਸਤੇ ਕਿ ਕਰਨਾ ਪਏਗਾ ? ਸਮਾਣ ਕਿਥੋਂ ਲਿਆ ਜਾਏਗਾ ? ਆਦਿ ਆਦਿ, ਤਾਂ ਤੁਹਾਨੂੰ ਤੁਹਾਡੇ ਸ਼ਰੇ ਸਵਾਲਾਂ ਦੇ ਜਵਾਬ ਇੱਥੇ ਮਿਲਣਗੇ।
ਆਓ ਜਾਣਦੇ ਹਾਂ ਪਾਨ ਸ਼ਾਪ ਵਪਾਰ ਯੋਜਨਾ ਬਾਰੇ।
ਕੋਈ ਵੀ ਕੰਮ ਛੋਟਾ ਨਹੀਂ ਹੁੰਦਾ ਬਲਕਿ ਕੰਮ ਕਰਨ ਵਾਲੇ ਬੰਦੇ ਦੀ ਸੋਚ ਛੋਟੀ ਹੁੰਦੀ ਹੈ। ਅਸਫਲ ਵੱਡੇ ਬਿਜਨੈਸ ਨਾਲੋਂ ਚੰਗਾ ਹੈ ਇਕ ਸਫ਼ਲ ਛੋਟਾ ਬਿਜਨੈਸ ਹੋਵੇ। ਛੋਟਾ ਬਿਜਨੈਸ ਵੀ ਹੋਲੀ ਹੋਲੀ ਵੱਡੇ ਬਿਜਨੈਸ ਵਿੱਚ ਤਬਦੀਲ ਹੋ ਜਾਂਦਾ ਹੈ।
ਇਸ ਦੇ ਕਈ ਉਧਾਹਰਣ ਹਨ ਜਿਵੇਂ ਕਿ 1965 ਵਿੱਚ ਭਗਵਾਨ ਦਾਸ ਜੀ ਦਵਾਰਾ ਸ਼ੁਰੂ ਕੀਤੀ ਪਾਨ ਦੀ ਦੁਕਾਨ ਅੱਜ ਉਹਨਾਂ ਦੇ ਬੇਟੇ ਚਲਾ ਰਹੇ ਹਨ ਅਤੇ ਉਹ ਦੁਕਾਨ ਏਨੀ ਮਸ਼ਹੂਰ ਹੈ ਕਿ ਵੱਡੇ ਵੱਡੇ ਨੇਤਾ–ਅਭਿਨੇਤਾ ਤੱਕ ਓਹਨਾ ਦੇ ਪਾਨ ਦਾ ਸਵਾਦ ਚੱਕ ਚੁਕੇ ਹਨ। ਇਕ ਸਾਲ ਵਿੱਚ ਉਹ 100 ਕਰੋੜ ਰੁਪਏ ਦੇ ਕਰੀਬ ਕਮਾਈ ਕਰ ਲੈਂਦੇ ਹਨ ਅਤੇ ਓਹਨਾ ਨੇ 2 ਪਾਨ ਦੀਆਂ ਦੁਕਾਨਾਂ ਥਾਈਲੈਂਡ ਵਿੱਚ ਵੀ ਖੋਲੀਆਂ ਹੋਇਆਂ ਹਨ। ਇਸ ਤਰਾਂ ਆਪਾ ਸਮਝ ਸਕਣੇ ਹਾਂ ਕਿ ਕੋਈ ਬਿਜਨੈਸ ਛੋਟਾ ਵੱਡਾ ਨਹੀਂ ਹੁੰਦਾ, ਬੰਦੇ ਦੀ ਨੀਤ ਅਤੇ ਨੀਤੀ ਸਹੀ ਹੋਵੇ ਤੇ ਛੋਟੀ ਤੋਂ ਛੋਟੀ ਚੀਜ਼ ਦਾ ਬਿਜਨੈਸ ਵੀ ਇੰਟਰਨੈਸ਼ਨਲ ਪੱਧਰ ਤੱਕ ਪਹੁੰਚਾਇਆ ਜਾ ਸਕਦਾ ਹੈ।
ਬਿਜ਼ਨੈਸ ਯੋਜਨਾ – ਤੁਹਾਡੇ ਨਵੇਂ ਪਾਨ ਸ਼ਾਪ ਵਪਾਰ ਯੋਜਨਾ ਲਈ ਇੱਕ ਬਿਜਨੈਸ ਯੋਜਨਾ ਦੀ ਜ਼ਰੂਰਤ ਹੈ। ਪਰ ਜੇ ਤੁਸੀਂ ਪਹਿਲਾਂ ਕਦੇ ਕੋਈ ਕਾਰੋਬਾਰੀ ਯੋਜਨਾ ਤਿਆਰ ਨਹੀਂ ਕੀਤੀ, ਤਾਂ ਇਹ ਕੰਮ ਬਹੁਤ ਮੁਸ਼ਕਿਲ ਹੋ ਸਕਦਾ ਹੈ। ਪਰ ਚੰਗੀ ਖ਼ਬਰ ਇਹ ਹੈ ਕਿ ਕੁੱਝ ਗੱਲਾਂ ਦਾ ਧਿਆਨ ਰੱਖਦੇ ਹੋਏ ਕੋਈ ਵੀ ਬਿਜਨੈਸ ਸ਼ੁਰੂ ਕਰਨ ਵਾਲਾ ਬੰਦਾ ਬਿਜਨੈਸ ਯੋਜਨਾ ਆਸਾਨੀ ਨਾਲ ਤੈਆਰ ਕਰ ਸਕਦਾ ਹੈ।ਤੁਸੀਂ ਵੇਖੋਗੇ ਕਿ ਇੱਕ ਕਾਰੋਬਾਰੀ ਯੋਜਨਾ ਸਿਰਫ ਇਹ ਦੱਸਦੀ ਹੈ ਕਿ ਤੁਹਾਡਾ ਪਾਨ ਸ਼ਾਪ ਵਪਾਰ ਯੋਜਨਾ ਦਾ ਸਮਾਣ ਕਿੱਥੇ ਜਾਂਦਾ ਹੈ ਅਤੇ ਤੁਸੀਂ ਉੱਥੇ ਉਸ ਸਮਾਣ ਨੂੰ ਕਿਵੇ ਭੇਜ ਸਕਦੇ ਹੋ।
ਕੰਪੀਟੀਸ਼ਨ ਅਤੇ ਮੁੱਲ ਦੀ ਜਾਣਕਾਰੀ – ਬਿਜਨੈਸ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਆਸ ਪਾਸ ਦੇ ਪਾਨ ਵਾਲਿਆਂ ਦੀ ਜਾਣਕਾਰੀ ਜਰੂਰ ਲੈ ਲਓ। ਇਸ ਨਾਲ ਤੁਸੀਂ ਉਸ ਇਲਾਕੇ ਵਿੱਚ ਗਾਹਕਾਂ ਦੀ ਆਵਾਜਾਹੀ ਦਾ ਮੁਲਾਂਕਣ ਕਰ ਸਕੋਗੇ। ਜੇ ਉਸ ਇਲਾਕੇ ਵਿੱਚ, ਜਿਥੇ ਤੁਸੀਂ ਕੰਮ ਸ਼ੁਰੂ ਕਰਨ ਹੈ, ਗਾਹਕ ਘੱਟ ਹਨ ਅਤੇ ਕੰਪੀਟੀਸ਼ਨ ਜਿਆਦਾ ਤਾਂ ਤੁਸੀਂ ਆਪਣੇ ਬਿਜਨੈਸ ਵਾਸਤੇ ਕੋਈ ਦੂਸਰੇ ਇਲਾਕੇ ਨੂੰ ਤਵੱਜੋ ਦੇ ਸਕਦੇ ਹੋ। ਤੁਹਾਨੂੰ ਇਸ ਚੀਜ਼ ਦਾ ਵੀ ਪਤਾ ਲਾ ਲੈਣਾ ਚਾਹੀਦਾ ਹੈ ਕਿ ਤੁਹਾਡੇ ਕੰਪੀਟੀਸ਼ਨ ਵਾਲੇ ਪਾਨ ਦੇ ਸਮਾਣ ਦਾ ਕੀ ਮੁੱਲ ਲੈ ਰਹੇ ਨੇ। ਇਸ ਨਾਲ ਤੁਹਾਨੂੰ ਆਪਣੇ ਪਾਨ ਦਾ ਮੁੱਲ ਨਿਰਧਾਰਤ ਕਰਨ ਵਿੱਚ ਆਸਾਨੀ ਹੋਏਗੀ। ਤੁਸੀਂ ਘੱਟ ਮੁੱਲ ਤੇ ਵਧੀਆ ਪਾਨ ਦੇ ਕੇ ਜ਼ਿਆਦਾ ਗਾਹਕਾਂ ਨੂੰ ਵੀ ਆਪਣੀ ਪਾਨ ਦੀ ਦੁਕਾਨ ਵੱਲ ਖਿੱਚ ਸਕਦੇ ਹੋ।
ਮਾਰਕਿਟ ਦੀ ਜਾਣਕਾਰੀ – ਆਪਣਾ ਪਾਨ ਦੀ ਦੁਕਾਨ ਦਾ ਬਿਜਨੈਸ ਸਫਲ ਬਨਾਉਣ ਵਾਸਤੇ ਤੁਹਾਡੇ ਵਾਸਤੇ ਅਗਲਾ ਕਦਮ ਹੋਏਗਾ ਮਾਰਕਿਟ ਦੀ ਜਾਣਕਾਰੀ ਲੇਣਾ। ਇਸ ਵਾਸਤੇ ਤੁਹਾਨੂੰ ਕਿਸੇ ਨਾਲ ਗੱਲ ਕਰਨੀ ਹੈ ਜੋ ਪਹਿਲਾਂ ਤੋਂ ਇਸ ਕਾਰੋਬਾਰ ਵਿਚ ਹੈ।ਯਾਦ ਰੱਖੋ ਕਿ ਲੋਕਲ ਮੁਕਾਬਲੇਬਾਜ਼ ਤੁਹਾਨੂੰ ਇਸ ਬਾਰੇ ਜਾਣਕਾਰੀ ਦੇਣ ਤੋਂ ਭੱਜਣਗੇ। ਉਹ ਤੁਹਾਨੂੰ ਬਿਜਨੈਸ ਅਤੇ ਮਾਰਕਿਟ ਦੀ ਜਾਣਕਾਰੀ ਦੇ ਕੇ ਆਪਣਾ ਮੁਕਾਬਲਾ ਕਿਓਂ ਵਧਾਉਣਗੇ। ਇਸ ਕਰ ਕੇ ਤੁਹਾਨੂੰ ਕਿਸੇ ਦੂਸਰੇ ਇਲਾਕੇ ਦੇ ਪਾਨ ਦੀ ਦੁਕਾਨ ਦਾ ਬਿਜਨੈਸ ਕਰਨੇ ਵਾਲੇ ਬੰਦੇ ਤੋਂ ਮਾਰਕਿਟ ਅਤੇ ਬਿਜਨੈਸ ਦੀ ਜਾਣਕਾਰੀ ਲੈਣੀ ਪਵੇਗੀ। ਸਾਡਾ ਅਨੁਮਾਨ ਇਹ ਹੈ ਕਿ ਤੁਹਾਨੂੰ ਬਹੁਤ ਸਾਰੇ ਕਾਰੋਬਾਰਾਂ ਦੇ ਮਾਲਕਾਂ ਨਾਲ ਸੰਪਰਕ ਕਰਨਾ ਪੈ ਸਕਦਾ ਹੈ ਜੋ ਤੁਹਾਡੇ ਨਾਲ ਆਪਣੀ ਬਿਜਨੈਸ ਦੀ ਸਿਆਣਪ ਸਾਂਝੀ ਕਰਨ ਲਈ ਤਿਆਰ ਹੋਣ।ਇਸ ਤਰ੍ਹਾਂ ਤੁਸੀਂ ਇਸ ਦੀ ਜਾਣਕਾਰੀ ਲਈ ਸਕਦੇ ਹੋ ਅਤੇ ਆਪਣੇ ਬਿਜਨੈਸ ਨੂੰ ਸਫਲ ਬਣਾ ਸਕਦੇ ਹੋ।
ਪਾਨ ਸ਼ੋਪ ਬਿਜਨੈਸ ਵਾਸਤੇ ਚੰਗੀ ਜਗ੍ਹਾ – ਆਪਣੀ ਪਾਨ ਦੀ ਦੁਕਾਨ ਵਾਸਤੇ ਇੱਕ ਚੰਗੀ ਅਤੇ ਖੁੱਲੀ ਜਗ੍ਹਾ ਦੀ ਚੋਣ ਬਹੁਤ ਹੀ ਜਰੂਰੀ ਹੈ। ਇਹ ਜਗ੍ਹਾ ਕਿਸੇ ਮਾਲ ਵਿੱਚ ਹੋਵੇ ਤੇ ਸੋਨੇ ਤੇ ਸੁਹਾਗਾ ਵਾਲੀ ਗੱਲ ਹੋਵੇਗੀ। ਕਿਓਂਕਿ ਮਾਲ ਵਿੱਚ ਲੋਕਾਂ ਦਾ ਆਉਣਾ ਜਾਣਾ ਬਣਿਆ ਰਹਿੰਦਾ ਹੈ ਜਿਸ ਕਰਕੇ ਆਪਣੇ ਪਾਨ ਦੀ ਦੁਕਾਨ ਵਿੱਚ ਗਾਹਕਾਂ ਦੇ ਆਉਣ ਦੇ ਚਾਂਸ ਵੱਧ ਰਹਿੰਦੇ ਹਣ। ਪਰ ਮਾਲ ਵਿੱਚ ਦੁਕਾਨ ਲਈ ਜਗ੍ਹਾ ਲੈਣਾ ਆਰਥਕ ਤੌਰ ਤੇ ਕਾਫੀ ਝਟਕਾ ਦੇਣ ਵਾਲਾ ਹੋ ਸਕਦਾ ਹੈ ਕਿਓਂਕਿ ਇਸ ਦਾ ਕਿਰਾਇਆ ਬਹੁਤ ਜਿਆਦਾ ਹੋ ਸਕਦਾ ਹੈ।ਜੇਕਰ ਤੁਹਾਡਾ ਬਜ਼ਟ ਤੁਹਾਨੂੰ ਇਸ ਦੀ ਇਜਾਜ਼ਤ ਨਹੀਂ ਦੇਂਦਾ ਤਾਂ ਤੁਸੀਂ ਆਪਣੀ ਦੁਕਾਨ ਲਈ ਲੋਕਲ ਮਾਰਕਿਟ ਵਿੱਚ ਜਗ੍ਹਾ ਦੇਖ ਸਕਦੇ ਹੋ। ਜਿਵੇਂ ਕਿ ਜੇ ਦੁਕਾਨ ਕਿਸੇ ਮਾਲ ਜਾਂ ਪਾਰਕ ਦੇ ਨਜ਼ਦੀਕ ਹੋਏਗੀ ਤਾਂ ਗਾਹਕ ਆਉਣ ਦੀ ਸੰਭਾਵਨਾ ਜਿਆਦਾ ਰਹੇਗੀ।
ਇੱਥੇ ਚੰਗੀ ਜਗ੍ਹਾ ਦਾ ਮਤਲਬ ਹਰੀ–ਭਰੀ ਜਗ੍ਹਾ ਨਾਲ ਨਾ ਹੋ ਕੇ ਬਿਜਨੈਸ ਦੇ ਲਿਹਾਜ਼ ਨਾਲ ਚੰਗੀ ਜਗ੍ਹਾ ਦੀ ਗੱਲ ਹੋ ਰਹੀ ਹੈ।
ਦੁਕਾਨ ਦਾ ਨਾਮ – ਦੁਕਾਨ ਦਾ ਨਾਮ ਜਿਨ੍ਹਾਂ ਜ਼ਿਆਦਾ ਧਿਆਨ ਖਿੱਚਣ ਵਾਲਾ ਹੋਏਗਾ ਤੁਹਾਡੇ ਲਈ ਇਹ ਉਨ੍ਹਾਂ ਹੀ ਫਾਇਦੇਮੰਦ ਹੋਏਗਾ। ਦੁਕਾਨ ਦਾ ਨਾਮ ਅਤੇ ਦੁਕਾਨ ਦਾ ਕੰਮ ਜੇ ਮਿਲਦੇ ਜੁਲਦੇ ਹੋਣ ਤਾਂ ਸੋਨੇ ਤੇ ਸੁਹਾਗਾ ਵਾਲੀ ਗੱਲ ਹੋਏਗੀ। ਦੁਕਾਨ ਦਾ ਨਾਮ ਐਸਾ ਹੋਣਾ ਚਾਹੀਦਾ ਹੈ ਜੋ ਬੋਲਣ ਅਤੇ ਪੜ੍ਹਨ ਵਿੱਚ ਆਸਾਨ ਹੋਵੇ। ਇਸ ਨਾਲ ਤੁਹਾਡੇ ਸੰਤੁਸ਼ਟ ਗਾਹਕ ਜਦੋਂ ਤੁਹਾਡੀ ਦੁਕਾਨ ਦੀ ਤਾਰੀਫ ਕਰਨਗੇ ਅਤੇ ਹੋਰ ਗਾਹਕ ਜੁੜਨ ਦੀ ਸੰਭਾਵਨਾ ਬਣੇਗੀ ਓਦੋਂ ਤੁਹਾਡੀ ਦੁਕਾਨ ਦੇ ਨਾਮ ਦਾ ਬਹੁਤ ਪ੍ਰਭਾਵ ਪਏਗਾ। ਨਾਮ ਸਪਸ਼ਟ ਨਾ ਹੋਣ ਦੀ ਸਥਿਤੀ ਵਿੱਚ ਇਹ ਸੰਭਾਵਨਾ ਓਥੇ ਹੀ ਖਤਮ ਹੋ ਸਕਦੀ ਹੈ।
ਪਾਨ ਦੇ ਬਿਜਨੈਸ ਨੂੰ ਵਧਾ ਕੇ ਕਮਾਈ ਵਧਾਨੀ – ਪਾਨ ਦਾ ਬਿਜਨੈਸ ਸ਼ੁਰੂ ਕਰਨ ਤੋਂ ਬਾਅਦ ਤੁਸੀਂ ਚਾਹੋਗੇ ਕਿ ਇਸ ਬਿਜਨੈਸ ਨੂੰ ਹੋਰ ਵਧਾਇਆ ਜਾਏ ਤਾਂ ਜੋ ਬਿਜਨੈਸ ਨਾਲ ਹੋ ਰਹੀ ਕਮਾਈ ਵਿਚ ਵਾਧਾ ਹੋਏ। ਇਸ ਲਈ ਤੁਸੀਂ ਸ਼ਹਿਰ ਦੇ ਦੂਜੇ ਕੋਨੇ ਵਿੱਚ ਵੀ ਦੁਕਾਨ ਖੋਲ ਸਕਦੇ ਹੋ ਅਤੇ ਉੱਥੇ ਕਿਸੇ ਮੁੰਡੇ ਨੂੰ ਮਹੀਨੇ ਰੱਖ ਸਕਦੇ ਹੋ। ਇਸ ਵਿੱਚ ਤੁਹਾਨੂੰ ਮੁੰਡੇ ਦੀ ਤਨਖਵਾਹ ਅਤੇ ਉਸ ਦੁਕਾਨ ਦੇ ਕਿਰਾਏ ਨੂੰ ਜੋੜ ਕੇ ਆਪਣੇ ਖਰਚੇ ਦਾ ਹਿਸਾਬ ਲਾ ਲੈਣਾ ਚਾਹੀਦਾ ਹੈ। ਇਸ ਤੋਂ ਇਲਾਵਾ ਤੁਸੀਂ ਕਿਸੇ ਰੇਸਤਰਾਂ ਨਾਲ ਵੀ ਕੰਟਰੈਕਟ ਕਰ ਸਕਦੇ ਹੋ ਜਿੱਥੇ ਤੁਹਾਨੂੰ ਜਿਆਦਾ ਕੁੱਝ ਕਰਨ ਦੀ ਲੋੜ ਵੀ ਨਹੀਂ ਪਏਗੀ। ਤੁਹਾਨੂੰ ਸਿਰਫ ਅਤੇ ਸਿਰਫ ਸਵੇਰੇ ਸਵੇਰੇ ਪੈਣ ਤੈਯਾਰ ਕਰਕੇ ਉਸ ਰੇਸਤਰਾਂ ਵਿੱਚ ਪਹੁੰਚਾਣੇ ਹੋਣਗੇ। ਬਾਕੀ ਦੀ ਸਾਰੀ ਮੈਨੇਜਮੈਂਟ ਜਿਵੇਂ ਕਿ ਪਾਨ ਨੂੰ ਸੰਭਾਲ ਕੇ ਰੱਖਨਾ,ਪਾਨ ਦੀ ਵਿਕਰੀ ਆਦਿ ਓਥੋਂ ਦਾ ਸਟਾਫ ਖੁਦ ਸੰਭਾਲੇਗਾ।
ਜਿਆਦਾ ਰੇਸਤਰਾਂ ਨਾਲ ਕੰਟਰੈਕਟ ਕਰਨ ਨਾਲ ਮੁਨਾਫ਼ਾ ਵੀ ਜਿਆਦਾ ਹੋਇਗਾ।
ਇਹ ਸਨ ਕੁੱਝ ਤਰੀਕੇ ਜਿਨ੍ਹਾਂ ਦੀ ਵਰਤੋਂ ਨਾਲ ਤੁਸੀਂ ਖੋਲ ਸਕਦੇ ਹੋ ਆਪਣਾ ਪਾਨ ਦਾ ਬਿਜਨੈਸ। ਉਮੀਦ ਹੈ ਤੁਹਾਨੂੰ ਲੇਖ ਪਸੰਦ ਆਇਆ ਹੋਏਗਾ।