written by | October 11, 2021

ਸੈਲੂਨ ਦਾ ਕਾਰੋਬਾਰ

ਆਪਣੇ ਸਲੂਨ ਵਾਸਤੇ ਗਾਹਕ ਵਧਾਉਣ ਦੇ ਤਰੀਕੇ  

 ਕਿ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੇ ਸਲੂਨ ਤੇ ਜਿਆਦਾ ਤੋਂ ਜਿਆਦਾ ਗਾਹਕ ਆਉਣ ? ਕਿ ਤੁਸੀਂ ਆਪਣੇ ਸੈਲੂਨ ਕਾਰੋਬਾਰ  ਨਾਲ  ਜ਼ਿਆਦਾ ਮੁਨਾਫ਼ਾ ਕਮਾਉਣਾ ਚਾਹੁੰਦੇ ਹੋ

 ਸ਼ਾਇਦ ਤੁਸੀਂ ਨਵੇਂ ਗਾਹਕਾਂ ਨੂੰ ਲੱਭਣ ਤੇ ਬਣੀਆਂ ਕੁਝ ਵੀਡੀਓ ਦੇਖੇ ਹਨ ਜਾਂ ਸੈਲੂਨ ਮਾਰਕੀਟਿੰਗ ਵਿਚ ਪ੍ਰਸਿੱਧ ਬਲੌਗਾਂ ਦੀ ਗਾਹਕੀ ਲਈ ਹੈ ? ਪਰ ਇਹ ਜਾਣਨਾ ਮੁਸ਼ਕਲ ਹੈ ਕਿ ਸ਼ੁਰੂ ਕਿਥੋਂ ਕਰਨਾ ਹੈ।

ਆਓ ਆਪਣੀ ਬੋਲੀ ਵਿੱਚ ਕੁੱਝ ਸਪਸ਼ੱਟ ਤਰੀਕੇ ਜਾਣੀਏ ਜਿਸ ਨਾਲ ਤੁਸੀਂ ਆਪਣੇ ਸੈਲੂਨ ਕਾਰੋਬਾਰ ਵਾਸਤੇ ਵੱਧ ਗਾਹਕਾਂ ਨੂੰ ਆਪਣੇ Saloon ਵੱਲ ਖਿੱਚ ਸਕਦੇ ਹੋ।

ਸੈਲੂਨ ਕਾਰੋਬਾਰ ਵਾਸਤੇ ਸਹੀ ਗਾਹਕਾਂ ਦੀ ਪਹਿਚਾਣਸਲੂਨ ਵਿੱਚ ਵੱਡੀ ਗਲਤੀ ਤੁਸੀਂ ਇਹ ਹੀ ਕਰ ਸਕਦੇ ਹੋ ਕਿ ਤੁਸੀਂ  ਆਪਣੇ ਸਲੂਨ ਤੇ ਆਏ ਹਰ ਬੰਦੇ ਨੂੰ ਇੱਕ ਤੁਹਾਡੇ ਲਈ ਇੱਕ ਵਧੀਆ ਗਾਹਕ ਸਮਝ ਬੈਠੋ। ਕਿਓਂਕਿ ਹਰ ਬੰਦਾ ਇੱਕ ਵਧਿਆ ਗਾਹਕ ਨਹੀਂ ਹੋ ਸਕਦਾ। ਇਸ ਕਰਕੇ ਵਧੀਆ ਗਾਹਕਾਂ ਦੀ ਪਹਿਚਾਣ ਕਰਨਾ ਬਹੁਤ ਜਰੂਰੀ ਹੈ। 

ਵਧੀਆ ਗਾਹਕ ਦੀ ਇਹ ਹੀ ਪਹਿਚਾਣ ਹੈ ਕਿ ਉਹ ਤੁਹਾਡੀ ਸਰਵਿਸ ਤੋਂ ਬਹੁਤ ਜ਼ਿਆਦਾ ਸੰਤੁਸ਼ਟ ਦਿਸਦਾ ਹੈ। ਉਹ ਗਾਹਕ ਜੋ ਤੁਹਾਡੀ ਦਿੱਤੀਆਂ ਸਰਵਿਸ ਨਾਲ ਪੁਰਾ ਮੇਲ ਖਾਂਦਾ ਹੈ। ਗਾਹਕ ਜੇ ਤੁਹਾਡੇ ਸਲੂਨ ਦੇ ਨੇੜੇ ਹੀ ਰਹਿਣ ਵਾਲਾ ਹੈ। ਇਹ ਕੁੱਝ ਗੱਲਾਂ ਨਾਲ ਤੁਸੀਂ ਆਪਣੇ ਗਾਹਕ ਦੀ ਪਹਿਚਾਣ ਕਰ ਸਕਦੇ ਹੋ। ਹਮੇਸ਼ਾ ਇਹਨਾਂ ਗਾਹਕਾਂ ਦੀ ਡਿਮਾਂਡ ਦਾ ਖਿਆਲ ਰੱਖੋ ਕਿਓਂਕਿ ਇਹ ਤੁਹਾਡੀ ਮਾਰਕੀਟਿੰਗ ਫ੍ਰੀ ਵਿੱਚ ਕਰ ਦੇਣਗੇ। ਇਹ ਖੁਦ ਤਾਂ ਬਾਰ ਬਾਰ ਤੁਹਾਡੇ ਸਲੂਨ ਦੀ ਸਰਵਿਸ ਲੈਣ ਆਉਣਗੇ ਹੀ ਨਾਲ ਹੀ ਆਪਣੇ ਦੋਸਤਾਂ ਅਤੇ ਰਿਸਤੇਦਾਰਾਂ ਨੂੰ ਵੀ ਤੁਹਾਡੇ ਕੋਲ ਆਉਣ ਲਈ ਕਹਿਣਗੇ।ਇਸ ਤਰ੍ਹਾਂ ਦੇ ਗਾਹਕ ਬਹੁਤ ਹੀ ਵਫ਼ਾਦਾਰ ਹੁੰਦੇ ਹਨ। ਇਸ ਲਈ ਹਮੇਸ਼ਾ ਇਹਨਾਂ ਗਾਹਕਾਂ ਨੂੰ ਆਪਣੀ ਸਰਵਿਸ ਨਾਲ ਖੁਸ਼ ਰੱਖਣ ਦੀ ਕੋਸ਼ਿਸ਼ ਕਰੋ।

ਸੈਲੂਨ ਕਾਰੋਬਾਰ ਦੀ ਮਾਰਕੀਟਿੰਗ

ਸ਼ਾਇਦ ਤੁਸੀਂ ਪਹਿਲਾ ਵੀ ਆਪਣੇ ਸੈਲੂਨ ਕਾਰੋਬਾਰ ਦੀ ਮਾਰਕੀਟਿੰਗ ਕੀਤੇ ਹੋਏ ਪਰ ਇਸ ਵਾਰ ਤੁਸੀਂ ਅਲੱਗ ਤਰੀਕੇ ਨਾਲ ਮਾਰਕੀਟਿੰਗ ਕਰਕੇ ਆਪਣੇ ਗਾਹਕਾਂ ਦੀ ਗਿਣਤੀ ਵੱਧਾ ਸਕਦੇ ਹੋ। ਫੇਸਬੁੱਕ ਤੇ ਆਪਣੇ ਸੈਲੂਨ ਬਾਰੇ ਦੱਸ ਸਕਦੇ ਹੋ ਤਾਕਿ ਜਿਆਦਾ ਲੋਕ ਤੁਹਾਡੇ ਸੈਲੂਨ ਕਾਰੋਬਾਰ ਬਾਰੇ ਜਾਣ ਸੱਕਣ। ਪਰ ਸ਼ਾਇਦ ਤੁਸੀਂ ਇਹ ਤਰੀਕਾ ਪਹਿਲਾਂ ਵਰਤਿਆ ਹੋਏ। ਇਸ ਲਈ ਇੰਸਟਾਗ੍ਰਾਮ ਤੇ ਮਾਇਕੀਟਿੰਗ ਕਰਨੀ ਸ਼ੁਰੂ ਕਰੋ। ਇਹਦੇ ਦੋ ਮੇਨ ਫਾਇਦੇ ਇਹ ਹਨ। ਪਹਿਲਾ ਇਹ ਹੈ ਕਿ ਇੰਸਟਾਗ੍ਰਾਮ ਤੇ ਪਾਈ ਪੋਸਟ ਦੀ ਏਂਗੇਜਮੈਂਟ ਫੇਸਬੁੱਕ ਨਾਲੋਂ ਕਿਤੇ ਵਧੇਰੀ ਹੈ।ਇਸ ਨਾਲ ਤੁਹਾਡੇ ਸੈਲੂਨ ਕਾਰੋਬਾਰ ਬਾਰੇ ਬਹੁਤ ਜਿਆਦਾ ਲੋਕਾਂ ਨੂੰ ਘੱਟ ਸਮੇਂ ਵਿੱਚ ਪਤਾ ਲੱਗੇਗਾ। ਦੂਜਾ ਇਹ ਫਾਇਦਾ ਹੈ ਕਿ ਅੱਜਕਲ ਜਿਆਦਾ ਲੋਕ ਇੰਸਟਾਗ੍ਰਾਮ ਇਸਤੇਮਾਲ ਕਰਦੇ ਨਾਲ ਇਸ ਲਈ ਤੁਹਾਨੂੰ ਓਥੇ ਜਿਆਦਾ ਲੋਕਾਂ ਤਕ ਪਹੁੰਚ ਮਿਲਦੀ ਹੈ।

ਇੰਸਟਾਗ੍ਰਾਮ ਤੇ ਇਕ ਚੀਜ਼ ਦਾ ਧਿਆਨ ਜਰੂਰ ਰੱਖਣਾ ਹੈ ਕਿ ਲੋਕਾਂ ਨਾਲ ਆਪਣੇ ਸੈਲੂਨ ਕਾਰੋਬਾਰ ਦੀ ਪਹੁੰਚ ਬਨਾਉਣ ਵਾਸਤੇ ਤੁਸੀਂ ਆਪਣੇ ਨਿਜੀ ਅਕਾਊਂਟ ਦਾ ਇਸਤੇਮਾਲ ਨਾ ਕਰਕੇ ਆਪਣਾ ਬਿਜਨੈਸ ਅਕਾਊਂਟ ਦਾ ਇਸਤੇਮਾਲ ਕਰੋ।

ਇੰਸਟਾਗ੍ਰਾਮ ਤੇ ਤੁਸੀਂ ਆਪਣੇ ਸਲੂਨ ਦੀਆਂ ਫੋਟੋਵਾਂ ਪਾ ਸਕਦੇ ਹੋ। ਆਪਣੇ ਖੁਸ਼ ਗਾਹਕਾਂ ਦੀਆਂ ਹਸਦਿਆਂ ਫੋਟੋਵਾਂ ਪਾ ਸਕਦੇ ਹੋ। ਤੁਸੀਂ ਆਪਣਾ ਕੰਮ ਕਰਦੇ ਸਮੇਂ ਕੋਈ ਛੋਟੀ ਵੀਡੀਊ ਬਣਾ ਕੇ ਪਾ ਸਕਦੇ ਹੋ ਜਿਸ ਵਿੱਚ ਤੁਹਾਡਾ ਕੰਮ ਅਤੇ ਸਲੂਨ ਬਹੁਤ ਹੀ ਵਧੀਆ ਲਗੇ। ਜੇ ਤੁਹਾਡੇ ਕੋਲ ਸੈਲੂਨ ਕਾਰੋਬਾਰ ਦੀ ਕੋਈ ਵੈਬਸਾਈਟ ਹੈ ਤਾਂ ਤੁਸੀਂ ਉਸ ਦਾ ਲਿੰਕ ਆਪਣੇ ਇੰਸਟਾਗ੍ਰਾਮ ਬਾਇਓ ਵਿੱਚ ਪਾਏ ਸਕਦੇ ਹੋ ਤਾਂ ਜੋ ਲੋਕ ਸਾਡੇ ਸਲੂਨ ਵਿੱਚ ਦਿਲਚਸਪੀ ਰੱਖਦੇ ਨੇ ਉਹ ਸਾਡੇ ਬਿਜਨੈਸ ਬਾਰੇ ਹੋਰ ਜਾਣ ਸੱਕਣ।

ਵੇਖਣ ਵਾਲਿਆਂ ਨੂੰ ਗਾਹਕ ਬਣਾਓ

ਇੰਸਟਾਗ੍ਰਾਮ ਅਤੇ ਸੋਸ਼ਲ ਮੀਡੀਆ ਤੇ ਤੁਹਾਡੀਆਂ ਫੋਟਵਾਂ ਅਤੇ ਵੀਡੀਓ ਵੇਖਣ ਵਾਲਿਆਂ ਨੂੰ ਤੁਸੀਂ ਆਪਣੇ ਗਾਹਕ ਬਣਾਣਾ ਹੈ। ਇਸ ਲਈ ਤੁਸੀਂ ਓਹਨਾ ਵਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਦਯੋ। ਉਹਨਾਂ ਵਲੋਂ ਕੀਤੇ ਗਏ ਕਮੈਂਟਾਂ ਦਾ ਰਿਪਲਾਈ ਕਰੋ। ਇਸ ਤਰਾਂ ਉਹ ਪੋਸਟ ਵੇਖਣ ਵਾਲੇ ਹੋਲੀ ਹੋਲੀ ਤੁਹਾਡੇ ਗਾਹਕ ਬਣ ਜਾਣਗੇ।

ਜੋ ਦਿਖਦਾ ਹੈ ਉਹ ਵਿਕਦਾ ਹੈਸੋਸ਼ਲ ਮੀਡੀਆ ਨੇ ਪੂਰੀ ਦੁਨੀਆ ਉੱਤੇ ਕਬਜ਼ਾ ਨਹੀਂ ਕੀਤਾ।ਗੂਗਲ ਅਜੇ ਵੀ ਜਿੰਦਾ ਹੈ।

ਤੁਸੀਂ ਗੂਗਲ ਉੱਤੇ ਨਹੀਂ ਦਿਖ ਰਹੇ ਇਸ ਦਾ ਮਤਲਬ ਹੈ ਤੁਹਾਡੇ  ਮੁਕਾਬਲੇਬਾਜ਼ ਗੂਗਲ ਉੱਤੇ ਜਰੂਰ ਦਿਖ ਰਹੇ ਨੇ। ਅੱਜਕਲ ਜੋ ਦਿਖਦਾ ਹੈ ਉਹ ਹੀ ਵਿਕਦਾ ਹੈ। ਆਪਣੇ ਬਿਜਨੈਸ ਦੀ ਰੇਟਿੰਗ ਗੂਗਲ ਉੱਤੇ ਵਧੀਆ ਕਰੋ।

ਆਪਣੀ ਵੈਬਸਾਈਟ ਨੂੰ SEO ਦੋਸਤਾਨਾ ਕਰੋ ਤਾਂ ਜੋ ਵੀ ਤੁਹਾਡੇ ਇਲਾਕੇ ਵਿੱਚ ਸਲੂਨ ਲੱਭੇ ਤਾਂ ਸਭ ਤੋਂ ਪਹਿਲਾਂ ਤੁਹਾਡਾ ਸਲੂਨ ਸਾਹਮਣੇ ਆਏ। ਤੁਸੀਂ ਗੂਗਲ ਐਡ ਦਾ ਸਹਾਰਾ ਲੈ ਕੇ ਆਪਣੇ ਸਲੂਨ ਦੀ ਗੂਗਲ ਤੇ ਵੀ  ਮਸ਼ਹੂਰੀ ਕਰ ਸਕਦੇ ਹੋ। 

ਅੰਕੜੇ ਇਸ ਨੂੰ ਸਾਬਤ ਕਰਦੇ ਹਨ। ਸਾਡੇ ਵਿਚੋਂ 33% ਗੂਗਲ ਦੁਆਰਾ ਦਰਸਾਏ ਗਏ ਪਹਿਲੇ ਖੋਜ ਨਤੀਜੇ ਤੇ ਕਲਿੱਕ ਕਰਦੇ ਹਨ. ਸਿਰਫ 18% ਦੂਸਰੇ ਨਤੀਜੇ ਤੇ ਜਾਂਦੇ ਹਨ। ਇਸ ਤੋਂ ਬਾਅਦ ਟ੍ਰੈਫਿਕ  ਉਥੋਂ ਘਟਦਾ ਜਾਂਦਾ ਹੈ।

ਕੁਝ ਸੈਲੂਨ ਉਦਮੀ ਸੋਚਦੇ ਹਨ ਕਿ SEO (ਸਰਚ ਇੰਜਨ ਓਪਟੀਮਾਈਜ਼ੇਸ਼ਨ) ਇੱਕ ਤੇਜ਼ ਅਤੇ ਗੰਦਾ ਫਿਕਸ ਹੈ ਜੋ ਜਲਦੀ ਕੀਤਾ ਜਾ ਸਕਦਾ ਹੈ। ਪਰ ਗੂਗਲ, ​​ਬਿੰਗ ਅਤੇ ਯੂਟਿਊਬ ਤੇ ਉੱਚ ਦਰਜਾਬੰਦੀ ਕਰਨਾ ਆਸਾਨ ਨਹੀਂ ਹੈ ਅਤੇ ਨਿਰੰਤਰ ਕੰਮ ਦੀ ਜ਼ਰੂਰਤ ਹੈ।

ਕੰਟਰੈਕਟ ਅਤੇ ਕੰਟੈਕਟ –

ਆਪਣੇ ਸਲੂਣ ਦੇ ਨਾਲ ਮਿਲਦੇ ਜੁਲਦੇ ਬਿਜਨੈਸ ਵਾਲਿਆਂ, ਜਿਵੇਂ ਕਿ ਵਿਆਹ ਦੇ ਕਪੜੇ ਵਾਲ਼ੇ ਬਿਜਨੈਸ, ਹੈਲਥ ਕਲੱਬ ਆਦਿ, ਨਾਲ ਕੰਟਰੈਕਟ ਕਰਨਾ ਬਹੁਤ ਜਰੂਰੀ ਹੋ ਜਾਂਦਾ ਹੈ ਤਾਂ ਜੋ ਤੁਸੀਂ ਗਾਹਕਾਂ ਨੂੰ ਇੱਕ ਦੂਜੇ ਦੇ ਬਿਜਨੈਸ ਤੇ ਭੇਜ ਸਕੋ। ਇਸ ਦੇ ਨਾਲ  ਗਾਹਕਾਂ ਦੀ ਅਦਲਾ ਬਦਲੀ ਕੀਤੀ ਜਾ ਸਕਦੀ ਹੈ। ਜਰੂਰੀ ਨਹੀਂ ਕਿ ਬਿਜਨੈਸ ਸ਼ੁਰੂ ਕਰਨ ਤੋਂ ਪਹਿਲਾਂ ਹੀ ਤੁਹਾਨੂੰ ਕੰਟਰੈਕਟ ਕਰਨ ਦੀ ਜਰੂਰਤ ਹੈ,ਪਰ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਕਿਓਂਕਿ ਬਿਜਨੈਸ ਸ਼ੁਰੂ ਹੋਣ ਤੋਂ ਬਾਅਦ ਜਿੰਨੀ ਜਲਦੀ ਹੋ ਸਕੇ ਕਿਸੇ  ਨਾਲ ਕੰਟਰੈਕਟ ਹੋ ਜਾਏ ਤਾਂ ਬਿਜਨੈਸ ਵਾਸਤੇ ਓਨੀ ਹੀ ਚੰਗੀ ਚੀਜ਼ ਸਾਬਿਤ ਹੋਏਗੀ।

ਲੋਕਲ ਮਾਰਕੀਟਿੰਗ

ਅੱਜ ਦੇ ਦੌਰ ਵਿੱਚ ਸਫਲ ਬਿਜਨੈਸ ਵਾਸਤੇ ਮਾਰਕੀਟਿੰਗ ਬਹੁਤ ਹੀ ਜ਼ਿਆਦਾ ਜਰੂਰੀ ਹੈ। ਉਧਾਹਰਣ ਵਜੋਂ ਮੰਨ ਲਓ ਕਿ ਤੁਸੀਂ ਆਸ ਪਾਸ ਦੇ ਬਿਜਨੈਸ ਵਾਲਿਆਂ ਨਾਲ ਕੰਟਰੈਕਟ ਕਰ ਲਿਆ ਪਰ ਸਿਰਫ ਉਸ ਨਾਲ ਹੀ ਤੁਹਾਡਾ ਕੰਮ ਪੁਰਾ ਨਹੀਂ ਹੋ ਜਾਂਦਾ। ਇਸ ਲਈ ਆਪਣੇ ਸਲੂਨ ਦੀ ਲੋਕਲ ਲੈਵਲ ਤੇ ਵੀ  ਮਾਰਕੀਟਿੰਗ ਕਰਨੀ ਬਹੁਤ ਜਰੂਰੀ ਹੈ। ਹੁਣ ਸਵਾਲ ਇਹ ਹੈ ਕਿ ਮਾਰਕੀਟਿੰਗ ਕਿਵੇਂ ਕੀਤੀ ਜਾਏ ? ਇਸ ਦੇ ਕਈ ਤਰੀਕੇ ਹਨ ਜਿਵੇਂ ਕਿ ਅਖਬਾਰ ਵਿੱਚ ਇਸ਼ਤਿਹਾਰ ਦੇ ਕੇ ਲੋਕਲ ਇਲਾਕੇ ਵਿੱਚ ਮਾਰਕੀਟਿੰਗ ਕੀਤੀ ਜਾ ਸਕਦੀ ਹੈ। ਪੋਸਟਰ ਛਪਵਾ ਕੇ ਆਸ ਪਾਸ ਦੇ ਇਲਾਕਿਆਂ ਵਿੱਚ ਵੀ ਆਪਣੇ ਸਲੂਨ ਬਾਰੇ ਦੱਸ ਸਕਦੇ ਹਾਂ।

ਪੇਸ਼ਕਸ਼

ਗਾਹਕਾਂ ਨੂੰ ਸਭ ਨਾਲੋਂ ਵੱਧ ਖਿੰਚਾਵ ਦੇਂਦਾ ਹੈ ਇੱਕ ਵਧੀਆ ਆਫਰ। ਇੱਕ ਵਧੀਆ ਆਫਰ ਦਾ ਮਤਲਬ ਇਹ ਨਹੀਂ ਕਿ ਤੁਸੀਂ ਫ੍ਰੀ ਵਿਚ ਕੰਮ ਕਰਨਾ ਸ਼ੁਰੂ ਕਰ ਦੋ। ਬਲਕਿ ਇਹਦਾ ਇਹ ਮਤਲਬ ਹੈ ਕਿ ਤੁਸੀਂ ਆਪਣੇ ਗਾਹਕਾਂ ਨੂੰ ਕੁਝ ਪਰਸੈਂਟ ਡਿਸਕਾਊਂਟ ਦੇ ਸਕਦੇ ਹੋ। ਜੇ ਡਿਸਕਾਊਂਟ ਦੇਣਾ ਤੁਹਾਡੇ ਬਜਟ ਦੇ ਖਿਲਾਫ ਜਾ ਰਿਹਾ ਹੈ ਤਾਂ ਤੁਸੀਂ ਕਿਸੇ ਮਹਿੰਗੀ ਸਰਵਿਸ ਨਾਲ ਇਕ ਛੋਟੀ ਸਰਵਿਸ ਫ੍ਰੀ ਜਾਂ ਘੱਟ ਮੁੱਲ ਤੇ ਦੇ ਸਕਦੇ ਹੋ। ਇਸ ਆਫਰ ਦੀ ਜਾਣਕਾਰੀ ਗਾਹਕਾਂ ਤਕ ਪਹੁੰਚਾਉਣ ਲਈ ਉਪਰ ਲਿੱਖੇ ਤਰੀਕੇ ਤੁਸੀਂ ਵਰਤ ਸਕਦੇ ਹੋ।

ਉਮੀਦ ਹੈ ਇਹ ਤਰੀਕੇ ਇਸਤੇਮਾਲ ਕਰਨ ਤੋਂ ਬਾਅਦ ਤੁਹਾਡੇ ਸਲੂਨ ਵਿੱਚ ਭੀੜ ਲੱਗੀ ਰਹੇਗੀ

Related Posts

1 ਲੱਖ ਤੋਂ ਘੱਟ ਦੇ ਵਧੀਆ ਛੋਟੇ ਕਾਰੋਬਾਰੀ ਵਿਚਾਰ

1 ਲੱਖ ਤੋਂ ਘੱਟ ਦੇ ਵਧੀਆ ਛੋਟੇ ਕਾਰੋਬਾਰੀ ਵਿਚਾਰ


ਵਹਾਤਸੱਪ ਮਾਰਕੀਟਿੰਗ

ਵਹਾਤਸੱਪ ਮਾਰਕੀਟਿੰਗ


ਕਰਿਆਨੇ ਦੀ ਦੁਕਾਨ ‘ਤੇ ਜੀਐਸਟੀ ਦਾ ਪ੍ਰਭਾਵ

ਕਰਿਆਨੇ ਦੀ ਦੁਕਾਨ ‘ਤੇ ਜੀਐਸਟੀ ਦਾ ਪ੍ਰਭਾਵ


ਜਨਰਲ ਸਟੋਰ ਲਈ ਐਚਐਸਐਨ ਅਤੇ ਐਨਆਈਸੀ ਕੋਡ

ਜਨਰਲ ਸਟੋਰ ਲਈ ਐਚਐਸਐਨ ਅਤੇ ਐਨਆਈਸੀ ਕੋਡ


ਕਰਿਆਨੇ ਦੀ ਦੁਕਾਨ

ਕਰਿਆਨੇ ਦੀ ਦੁਕਾਨ


ਕਿਰਨਾ ਸਟੋਰ

ਕਿਰਨਾ ਸਟੋਰ


ਫਲ ਅਤੇ ਸਬਜ਼ੀਆਂ ਦੀ ਦੁਕਾਨ

ਫਲ ਅਤੇ ਸਬਜ਼ੀਆਂ ਦੀ ਦੁਕਾਨ


ਬੇਕਰੀ ਦਾ ਕਾਰੋਬਾਰ

ਬੇਕਰੀ ਦਾ ਕਾਰੋਬਾਰ


ਚਿਪਕਦਾ ਕਾਰੋਬਾਰ

ਚਿਪਕਦਾ ਕਾਰੋਬਾਰ