ਗਰੇਨਾਇਟ ਅਤੇ ਮਾਰਬਲ ਢਾਂ ਬਿਜਨੈਸ ਕਿਵੇਂ ਸ਼ੁਰੂ ਕੀਤਾ ਜਾਏ
ਕਿ ਤੁਸੀਂ ਵੀ ਸ਼ੁਰੂ ਕਰਨਾ ਚਾਹੁੰਦੇ ਹੋ Marble and Granite Bussiness ਅਤੇ ਮਨ ਵਿੱਚ ਬਾਰ–ਬਾਰ ਇਹ ਸਵਾਲ ਉੱਠਦੇ ਹਨ ਕਿ ਮਾਰਬਲ ਅਤੇ ਗ੍ਰੇਨਾਈਟ ਕਾਰੋਬਾਰ ਕਿਵੇਂ ਸ਼ੁਰੂ ਕਰੀਏ ? ਮਾਰਬਲ ਅਤੇ ਗ੍ਰੇਨਾਈਟ ਕਾਰੋਬਾਰ ਨੂੰ ਕਿਵੇਂ ਸਫਲ ਬਣਾਇਆ ਜਾ ਸਕਦਾ ਹੈ ? ਘੱਟ ਤੋਂ ਘੱਟ ਪੈਸਾ ਲਾ ਕੇ ਜ਼ਿਆਦਾ ਤੋਂ ਜਿਆਦਾ ਮੁਨਾਫ਼ਾ ਕਿਵੇਂ ਕੀਤਾ ਜਾ ਸਕਦਾ ਹੈ ? ਮਾਰਬਲ ਅਤੇ ਗ੍ਰੇਨਾਈਟ ਕਾਰੋਬਾਰ ਵਿੱਚ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਪਵੇਗਾ ?
ਅਸੀਂ ਦੇ ਸਕਦੇ ਹਾਂ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ।
ਆਓ ਜਾਣੀਏ ਮਾਰਬਲ ਅਤੇ ਗ੍ਰੇਨਾਈਟ ਕਾਰੋਬਾਰ ਬਾਰੇ।
ਮਾਰਬਲ ਅਤੇ ਗ੍ਰੇਨਾਈਟ ਕਾਰੋਬਾਰ ਦਾ ਚਲਣ ਅੱਜਕਲ ਬਹੁਤ ਵੱਧ ਰਿਹਾ ਹੈ।
ਪਹਿਲਾਂ ਸ਼ਹਿਰਾਂ ਵਿੱਚ ਇਹਨਾਂ ਦਾ ਇਸਤੇਮਾਲ ਹੁੰਦਾ ਸੀ ਹੁਣ ਤੇ ਖੇਤਾਂ ਵਿੱਚ ਬਣੇ ਫਾਰਮਾਂ ਤੇ ਵੀ ਮਾਰਬਲ ਅਤੇ ਗ੍ਰੇਨਾਇਟ ਦਾ ਇਸਤੇਮਾਲ ਹੋ ਰਿਹਾ ਹੈ। ਮਾਰਬਲ ਅਤੇ ਗ੍ਰੇਨਾਈਟ ਕਾਰੋਬਾਰ ਸ਼ੁਰੂ ਕਰਨਾ ਇੱਕ ਬਹੁਤ ਹੀ ਵਧੀਆ ਕਦਮ ਹੋ ਸਕਦਾ ਹੈ।
ਪਰ ਇਸ ਬਾਰੇ ਪੂਰੀ ਜਾਣਕਾਰੀ ਹੋਣੀ ਬਹੁਤ ਜਰੂਰੀ ਹੈ।
ਮਾਰਬਲ ਅਤੇ ਗ੍ਰੇਨਾਈਟ ਕਾਰੋਬਾਰ ਵਾਸਤੇ ਸ਼ੋਰੂਮ ਮਾਰਬਲ ਅਤੇ ਗ੍ਰੇਨਾਈਟ ਕਾਰੋਬਾਰ ਵਾਸਤੇ ਸ਼ੋਰੂਮ ਹੋਣਾ ਬਹੁਤ ਜਰੂਰੀ ਹੈ। ਸ਼ੋਰੂਮ ਵਿੱਚ ਗਾਹਕ ਆ ਕੇ ਆਪਣੀ ਮਨਪਸੰਦ ਟਾਈਲ ਚੁਣ ਸਕਦੇ ਹਨ। ਇਸ ਕਰਕੇ ਸ਼ੋਰੂਮ ਕਾਫੀ ਵਧੀਆ ਹੋਣਾ ਚਾਹੀਦਾ ਹੈ ਅਤੇ ਨਾਲ ਹੀ ਮਾਰਬਲ ਅਤੇ ਗ੍ਰੇਨਾਇਟ ਬਹੁਤ ਹੀ ਸੁਚੱਜੇ ਢੰਗ ਨਾਲ ਲੱਗਿਆ ਹੋਣਾ ਚਾਹੀਦਾ ਹੈ ਤਾਕਿ ਗਾਹਕ ਅਰਾਮ ਨਾਲ ਆਪਣੀ ਪਸੰਦ ਦਾ ਮਾਰਬਲ ਜਾਂ ਗ੍ਰੇਨਾਇਟ ਚੁਣ ਸੱਕਣ। ਸ਼ੋਰੂਮ ਦੀ ਲੋਕੇਸ਼ਨ Marble and Granite Business ਦੇ ਸਫਲ ਹੋਣ ਵਿੱਚ ਕਾਫੀ ਵੱਡਾ ਰੋਲ ਨਿਭਾ ਸਕਦੀ ਹੈ। ਭੀੜ ਵਾਲੀ ਜਗ੍ਹਾ ਤੇ ਸ਼ੋਰੂਮ ਦਾ ਹੋਣਾ ਕਾਫੀ ਫਾਇਦੇਮੰਦ ਹੋ ਸਕਦਾ ਹੈ। ਸ਼ੋਰੂਮ ਵਾਸਤੇ ਕਾਫੀ ਖੁਲ੍ਹੀ ਜਗ੍ਹਾ ਹੋਣੀ ਚਾਹੀਦੀ ਹੈ ਤਾਕਿ ਮਾਰਬਲ ਅਤੇ ਗ੍ਰੇਨਾਇਟ ਵੀ ਰੱਖੀਆ ਜਾ ਸਕੇ ਅਤੇ ਗਾਹਕ ਵੀ ਬੈਠ ਸੱਕਣ।
ਦੇਸੀ ਕੰਪਨੀਆਂ ਨਾਲ ਕੰਟਰੈਕਟ –
ਮਾਰਬਲ ਅਤੇ ਗ੍ਰੇਨਾਇਟ ਦੀ ਅਪੁਰਤੀ ਲਈ ਵੱਖ ਵੱਖ ਕੰਪਨੀਆਂ ਨਾਲ ਕੰਟਰੈਕਟ ਕਰਨਾ ਬਹੁਤ ਜਰੂਰੀ ਹੋ ਜਾਂਦਾ ਹੈ ਤਾਂ ਜੋ ਤੁਸੀਂ ਵਧੀਆ ਗੁਣਤਾ ਵਾਲਾ ਮਾਰਬਲ ਅਤੇ ਗ੍ਰੇਨਾਇਟ ਗਾਹਕਾਂ ਨੂੰ ਦੇ ਸਕੋ। ਇਸ ਵਿੱਚ ਕੁੱਝ ਖਰਚ ਹੋ ਸਕਦਾ ਹੈ ਪਰ ਇਸ ਦੇ ਬਿਨਾਂ ਸਫਲ ਹੋਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਜਰੂਰੀ ਨਹੀਂ ਕਿ ਬਿਜਨੈਸ ਸ਼ੁਰੂ ਕਰਨ ਤੋਂ ਪਹਿਲਾਂ ਹੀ ਤੁਹਾਨੂੰ ਕੰਟਰੈਕਟ ਕਰਨ ਦੀ ਜਰੂਰਤ ਹੈ,ਪਰ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਕਿਓਂਕਿ ਬਿਜਨੈਸ ਸ਼ੁਰੂ ਹੋਣ ਤੋਂ ਬਾਅਦ ਜਿੰਨੀ ਜਲਦੀ ਹੋ ਸਕੇ ਕਿਸੇ ਕੰਪਨੀ ਨਾਲ ਕੰਟਰੈਕਟ ਹੋ ਜਾਏ ਤਾਂ ਬਿਜਨੈਸ ਵਾਸਤੇ ਓਨੀ ਹੀ ਚੰਗੀ ਚੀਜ਼ ਸਾਬਿਤ ਹੋਏਗੀ।
ਮਾਰਕਿਟ ਨਾਲੋਂ ਬੇਹਤਰ ਡੀਲ –
ਮਾਰਬਲ ਅਤੇ ਗ੍ਰੇਨਾਇਟ ਦੀ ਵਿਕਰੀ ਦੇ ਨਾਲ ਜੇਕਰ ਇੱਕ ਚੰਗੀ ਡੀਲ ਗਾਹਕ ਨੂੰ ਦਿਤੀ ਜਾਏ ਤਾਂ ਗਾਹਕ ਤੁਹਾਡੇ ਕੋਲੋਂ ਹੀ ਮਾਰਬਲ ਜਾਂ ਗ੍ਰੇਨਾਇਟ ਲਏਗਾ ਇਸਦੇ ਚਾਂਸ ਬਹੁਤ ਹੱਦ ਤਕ ਵੱਧ ਜਾਂਦੇ ਹਨ।ਚੰਗੀ ਡੀਲ ਮਤਲਬ ਤੁਸੀਂ ਗਾਹਕ ਨੂੰ ਮਾਰਬਲ ਅਤੇ ਗ੍ਰੇਨਾਇਟ ਵਿੱਚ ਥੋੜਾ ਡਿਸਕਾਊਂਟ ਦੇ ਸਕਦੇ ਹੋ। ਜਾਂ ਫਿਰ ਕਾਫੀ ਸਮਾਣ ਦੀ ਵਿਕਰੀ ਪਿੱਛੇ ਥੋੜਾ ਜਿਹਾ ਸਮਾਣ ਫ੍ਰੀ ਦੇ ਸਕਦੇ ਹੋ। ਇਸ ਚੀਜ਼ ਦਾ ਬਿਜਨੈਸ ਦੇ ਮੁਨਾਫੇ ਤੇ ਅਸਰ ਪੈ ਸਕਦਾ ਹੈ ਪਰ ਤੁਹਾਡੇ ਗਾਹਕ ਪੱਕੇ ਹੋ ਸਕਦੇ ਹਨ। ਜੋ ਕਿ ਲੰਮੇ ਸਮੇਂ ਲਈ ਬਹੁਤ ਹੀ ਵਧੀਆ ਰਹੇਗਾ।
ਸ਼ੋਰੂਮ ਦਾ ਪ੍ਰੋਫੈਸ਼ਨਲ ਸਟਾਫ –
ਮਾਰਬਲ ਅਤੇ ਗ੍ਰੇਨਾਇਟ ਦੀ ਵਿਕਰੀ ਅਤੇ ਗਾਹਕ ਦੀ ਸੰਤੁਸ਼ਟੀ ਲਈ ਇਕ ਚੰਗਾ ਸਟਾਫ ਹੋਣਾ ਬਹੁਤ ਜਰੂਰੀ ਹੈ ਜੋ ਗਾਹਕ ਦੇ ਮਨ ਵਿੱਚ ਉੱਠਦੇ ਸਵਾਲਾਂ ਦਾ ਸੰਤੁਸ਼ਤੀਪੂਰਨ ਜਵਾਬ ਦੇ ਸਕੇ। ਚੰਗੇ ਸਟਾਫ ਹੋਣ ਕਰਕੇ ਗਾਹਕ ਨਾਲ ਦੋਸਤਾਨਾ ਰਿਸ਼ਤਾ ਕਾਇਮ ਕੀਤਾ ਜਾ ਸਕਦਾ ਹੈ।ਜੇ ਮਾਰਬਲ ਅਤੇ ਗ੍ਰੇਨਾਇਟ ਦਿਖਾਉਣ ਦਾ ਕੰਮ ਸਟਾਫ ਬਹੁਤ ਹੀ ਚੰਗੇ ਢੰਗ ਨਾਲ ਕਰਦਾ ਹੈ ਤਾਂ ਇਸ ਦਾ ਵਿਕਰੀ ਉੱਤੇ ਸਿੱਧਾ ਅਤੇ ਵਧੀਆ ਅਸਰ ਪੈਂਦਾ ਹੈ।
ਗ੍ਰੇਨਾਈਟ ਅਤੇ ਮਾਰਬਲ ਸਟਾਰਟਅਪਸ ਲਈ ਮੁੱਖ ਉਤਪਾਦ ਅਤੇ ਸੇਵਾ ਪੇਸ਼ਕਸ਼ਾਂ –
ਲੋਕਾਂ ਵਲੋਂ ਜ਼ਿਆਦਾਤਰ ਗ੍ਰੇਨਾਈਟ ਅਤੇ ਮਾਰਬਲ ਦੇ ਉਤਪਾਦ ਦੀ ਡਿਮਾਂਡ ਰਸੋਈ ਦੇ ਕਾਊਂਟਰ ਟਾਪ ਅਤੇ ਬਾਥਰੂਮ ਵਾਸਤੇ ਆਉਂਦੀ ਹੈ। ਇਹ ਦੋਵੇਂ ਉਤਪਾਦ ਸ਼੍ਰੇਣੀਆਂ ਤੁਹਾਡੇ ਸ਼ੁਰੂਆਤੀ ਕਾਰੋਬਾਰ ਦੀ ਬਹੁਗਿਣਤੀ ਬਣਨਗੀਆਂ, ਇਸ ਲਈ ਇਨ੍ਹਾਂ ਖੇਤਰਾਂ ਵਿੱਚ ਉਤਪਾਦਾਂ ਅਤੇ ਸੇਵਾਵਾਂ ਦਾ ਇੱਕ ਮਜ਼ਬੂਤ ਮੀਨੂ ਪੇਸ਼ ਕਰਨਾ ਮਹੱਤਵਪੂਰਨ ਹੈ, ਜਿਸ ਵਿੱਚ ਤੁਹਾਡੇ ਪ੍ਰਾਜੈਕਟ ਦੀਆਂ ਖਾਸ ਮੰਗਾਂ ਨੂੰ ਪੂਰਾ ਕਰਨ ਲਈ ਤੁਹਾਡੇ ਉਤਪਾਦਾਂ ਨੂੰ ਅਨੁਕੂਲਿਤ ਕਰਨ ਦੀ ਯੋਗਤਾ ਸ਼ਾਮਲ ਹੈ।
ਟ੍ਰੇਨਿੰਗ ਅਤੇ ਜਾਣਕਾਰੀ –
ਇਹ ਸਭ ਕਰਨ ਤੋਂ ਪਹਿਲਾਂ ਆਪਣੇ ਲੋਕਲ ਥਾਂ ਤੋਂ ਮਾਰਬਲ ਅਤੇ ਗ੍ਰੇਨਾਈਟ ਬਾਰੇ ਜਾਣਕਾਰੀ ਲੈ ਲੈਣੀ ਚਾਹੀਦੀ ਹੈ। ਮਤਲਬ ਤੁਹਾਡੇ ਐਰਿਆ ਵਿੱਚ ਤੁਹਾਡੇ ਮੁਕਾਬਲੇ ਵਿੱਚ ਕਿੰਨੇ ਹੋਰ ਲੋਕ ਹਨ ਜੋ ਇਸ ਬਿਜਨੈਸ ਵਿਚ ਹਨ। ਉਹ ਕਿਸ ਮੁੱਲ ਤੇ ਅਤੇ ਕਿਹੜੀ ਕਿਸਮ ਦੇ ਮਾਰਬਲ ਅਤੇ ਗ੍ਰੇਨਾਈਟ ਵੇਚ ਰਹੇ ਹਨ। ਤੁਹਾਨੂੰ ਮਾਰਬਲ ਅਤੇ ਗ੍ਰੇਨਾਈਟ ਦੀ ਕਵਾਲਿਟੀ ਪਰਖਣ ਵਾਸਤੇ ਟ੍ਰੇਨਿੰਗ ਵੀ ਲੈਣੀ ਪੈ ਸਕਦੀ ਹੈ ਤਾਂ ਜੋ ਮਾਰਬਲ ਅਤੇ ਗ੍ਰੇਨਾਈਟ ਤੁਸੀਂ ਆਪਣੇ ਸ਼ੋਰੂਮ ਵਿੱਚ ਵਿਕਰੀ ਵਾਸਤੇ ਲੈ ਕੇ ਆਓ ਉਸ ਦੀ ਕਵਾਲਿਟੀ ਬਾਰੇ ਤੁਹਾਨੂੰ ਪਤਾ ਹੋਵੇ।
ਮਾਰਬਲ ਅਤੇ ਗ੍ਰੇਨਾਈਟ ਲਆਉਣ ਵਾਲੇ ਕਾਰੀਗਰ –
ਤੁਸੀਂ ਚਾਹੋ ਤਾਂ ਮਾਰਬਲ ਅਤੇ ਗ੍ਰੇਨਾਈਟ ਲਾਉਣ ਵਾਲੇ ਕਾਰੀਗਰਾਂ ਨਾਲ ਸੰਪਰਕ ਕਰ ਸਕਦੇ ਹੋ ਜੋ ਤੁਹਾਡੇ ਮਾਰਬਲ ਅਤੇ ਗ੍ਰੇਨਾਈਟ ਨੂੰ ਗਾਹਕ ਦੇ ਘਰ ਜਾ ਦੁਕਾਨ ਵਿੱਚ ਲਾ ਕੇ ਦੇਣ। ਇਸ ਨਾਲ ਗਾਹਕ ਚਾਹੇਗਾ ਕਿ ਉਸ ਜਗ੍ਹਾ ਤੋਂ ਮਾਰਬਲ ਜਾਂ ਗ੍ਰੇਨਾਈਟ ਲਿਆ ਜਾਏ ਤਾਂ ਜੋ ਕਾਰੀਗਰਾਂ ਨੂੰ ਕਹਿ ਕੇ ਮਾਰਬਲ ਅਤੇ ਗ੍ਰੇਨਾਈਟ ਦਾ ਕੰਮ ਪੁਰਾ ਕਰਵਾ ਸਕੇ।
ਸੁਪਲਾਇਰ-
ਮਾਰਬਲ ਅਤੇ ਗ੍ਰੇਨਾਈਟ ਦੀ ਵਿਕਰੀ ਕਰਨ ਵਾਸਤੇ ਤੁਹਾਨੂੰ ਇੱਕ ਮਾਰਬਲ ਅਤੇ ਗ੍ਰੇਨਾਈਟ ਸੁਪਲਾਇਰ ਦੀ ਲੋੜ ਪਵੇਗੀ।ਗਾਹਕ ਨੂੰ ਕਿਫਾਇਤੀ ਮੁੱਲ ਵਿੱਚ ਮਾਰਬਲ ਅਤੇ ਗ੍ਰੇਨਾਈਟ ਦੇਣ ਵਾਸਤੇ ਖੁਦ ਉਸ ਤੋਂ ਵੀ ਘੱਟ ਮੁੱਲ ਵਿੱਚ ਮਾਰਬਲ ਅਤੇ ਗ੍ਰੇਨਾਈਟ ਲੈ ਕੇ ਆਉਣਾ ਪਵੇਗਾ। ਇਸ ਲਈ ਕਿਸੇ ਥੋਕ ਸੁਪਲਾਇਰ ਨਾਲ ਡੀਲ ਕਰਨੀ ਪਵੇਗੀ। ਕੋਈ ਐਸਾ ਸੁਪਲਾਇਰ ਲੱਭਣਾ ਪਵੇਗਾ ਜੋ ਘੱਟ ਮੁੱਲ ਤੇ ਵਧੀਆ ਮਾਰਬਲ ਅਤੇ ਗ੍ਰੇਨਾਈਟ ਦੇ ਸਕੇ। ਅਸੀਂ ਕਿਸੇ ਸੁਪਲਾਇਰ ਨਾਲ ਗੱਲ ਕਰਕੇ ਆਪਣੇ ਵਾਸਤੇ ਮਾਰਬਲ ਅਤੇ ਗ੍ਰੇਨਾਈਟ ਲੈ ਸਕਦੇ ਹਾਂ। ਇਸੇ ਤਰ੍ਹਾਂ ਹੀ ਵੱਖ–ਵੱਖ ਜਿਲ੍ਹੇ ਜਾਂ ਰਾਜਾਂ ਵਿੱਚ ਵੱਖ–ਵੱਖ ਸੁਪਲਾਇਰ ਨਾਲ ਗੱਲ ਕਰਕੇ ਅਸੀਂ ਆਪਣਾ ਮਾਰਬਲ ਅਤੇ ਗ੍ਰੇਨਾਈਟ ਦਾ ਬਿਜਨੈਸ ਬਹੁਤ ਸਾਰੇ ਇਲਾਕਿਆਂ ਵਿੱਚ ਫ਼ੈਲਾ ਸਕਦੇ ਹਾਂ।
ਮਾਰਬਲ ਅਤੇ ਗ੍ਰੇਨਾਈਟ ਬਿਜਨੈਸ ਦਾ ਪ੍ਰਚਾਰ –
ਅੱਜ ਦੇ ਦੌਰ ਵਿੱਚ ਸਫਲ ਬਿਜਨੈਸ ਵਾਸਤੇ ਮਾਰਕੀਟਿੰਗ ਬਹੁਤ ਹੀ ਜ਼ਿਆਦਾ ਜਰੂਰੀ ਹੈ। ਉਧਾਹਰਣ ਵਜੋਂ ਮੰਨ ਲਓ ਕਿ ਤੁਸੀਂ ਚੰਗੀ ਕੰਪਨੀ ਨਾਲ ਕੰਟਰੈਕਟ ਕਰ ਲਿਆ ਅਤੇ ਸਭ ਨੂੰ ਵਧੀਆ ਮਾਰਬਲ ਅਤੇ ਗ੍ਰੇਨਾਈਟ ਦੇ ਰਹੇ ਹੋ,ਮੁੱਲ ਵੀ ਤੁਸੀਂ ਘੱਟ ਰੱਖ ਲਿਆ ਪਰ ਜੇਕਰ ਕਿਸੇ ਨੂੰ ਪਤਾ ਨਹੀਂ ਲਗੇਗਾ ਕਿ ਸਾਨੂੰ ਇਸ ਜਗ੍ਹਾ ਜਾਂ ਇਸ ਬੰਦੇ ਤੋਂ ਵਧੀਆ ਮਾਰਬਲ ਅਤੇ ਗ੍ਰੇਨਾਈਟ ਮਿਲ ਰਿਹਾ ਹਨ ਤਾਂ ਇਸ ਚੀਜ਼ ਦਾ ਫਾਇਦਾ ਨਾਂ ਦੇ ਬਰਾਬਰ ਹੋਏਗਾ। ਇਸ ਲਈ ਆਪਣੇ ਮਾਰਬਲ ਅਤੇ ਗ੍ਰੇਨਾਈਟ ਦੀ ਮਾਰਕੀਟਿੰਗ ਕਰਨੀ ਵੀ ਬਹੁਤ ਜਰੂਰੀ ਹੈ। ਹੁਣ ਸਵਾਲ ਇਹ ਹੈ ਕਿ ਮਾਰਕੀਟਿੰਗ ਕਿਵੇਂ ਕੀਤੀ ਜਾਏ ? ਇਸ ਦੇ ਕਈ ਤਰੀਕੇ ਹਨ ਜਿਵੇਂ ਕਿ ਅਖਬਾਰ ਵਿੱਚ ਇਸ਼ਤਿਹਾਰ ਦੇ ਕੇ ਲੋਕਲ ਇਲਾਕੇ ਵਿੱਚ ਮਾਰਕੀਟਿੰਗ ਕੀਤੀ ਜਾ ਸਕਦੀ ਹੈ। ਪੋਸਟਰ ਛਪਵਾ ਕੇ ਆਸ ਪਾਸ ਦੇ ਇਲਾਕਿਆਂ ਵਿੱਚ ਵੀ ਆਪਣੇ ਸਟੋਰ ਬਾਰੇ ਦੱਸ ਸਕਦੇ ਹਾਂ।ਤੁਸੀਂ ਆਪਣੇ ਸ਼ੋਰੂਮ ਦੇ ਨਾਮ ਤੋਂ ਇੱਕ ਵੈਬਸਾਈਟ ਵੀ ਬਣਾ ਸਕਦੇ ਹੋ ਜਿਸ ਵਿੱਚ ਸ਼ੋਰੂਮ ਦੀ ਲੋਕੇਸ਼ਨ,ਤੁਹਾਡਾ ਮੋਬਾਇਲ ਨੰਬਰ ਅਤੇ ਟਾਈਲਸ ਦੀ ਜਾਣਕਾਰੀ ਦੇ ਨਾਲ ਨਾਲ ਟਾਈਲਸ ਦੀਆਂ ਫੋਟਵਾਂ ਵੀ ਹੋਣ।