written by | October 11, 2021

ਸਪੋਰਟਸ ਸਟੋਰ ਦਾ ਕਾਰੋਬਾਰ

ਸਪੋਰਟਸ ਸਟੋਰ ਦਾ ਬਿਜਨੈਸ ਕਿਵੇਂ ਸ਼ੁਰੂ ਕਰੀਏ।

ਜੇਕਰ ਤੁਸੀਂ ਵੀ ਸ਼ੁਰੂ ਕਰਨਾ ਚਾਹੁੰਦੇ ਹੋ Sports Store  Bussiness  ਅਤੇ ਮਨ ਵਿੱਚ ਬਾਰ-ਬਾਰ  ਇਹ ਸਵਾਲ ਉੱਠਦੇ ਹਨ ਕਿ  Sports Store  Business ਕਿਵੇਂ ਸ਼ੁਰੂ ਕਰੀਏ ?  Sports Store Business ਨੂੰ ਕਿਵੇਂ ਸਫਲ ਬਣਾਇਆ ਜਾ ਸਕਦਾ ਹੈ ? ਘੱਟ ਤੋਂ ਘੱਟ ਪੈਸਾ ਲਾ ਕੇ ਜ਼ਿਆਦਾ ਤੋਂ ਜਿਆਦਾ ਮੁਨਾਫ਼ਾ ਕਿਵੇਂ ਕੀਤਾ ਜਾ ਸਕਦਾ ਹੈ ? 

Sports Store Business ਵਿੱਚ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਪਵੇਗਾ ? 

ਤਾਂ ਤੁਸੀਂ ਬਿਲਕੁਲ ਸਹੀ ਜਗ੍ਹਾ ਆਏ ਹੋ।    

ਅੱਜਕਲ ਪੜ੍ਹਾਈ ਦੇ ਨਾਲ ਨਾਲ Sports ਨੂੰ ਵੀ ਬਹੁਤ ਤਵੱਜੋ ਦਿੱਤੀ ਜਾਂਦੀ ਹੈ। ਉਹ ਸਮਾਂ ਹੋਰ ਸੀ ਜਦੋਂ ਸਪੋਰਟਸ ਨੂੰ ਸਿਰਫ ਮਨੋਰੰਜਨ ਦਾ ਸਾਧਨ ਮੰਨਿਆ ਜਾਂਦਾ ਸੀ। ਅੱਜਕਲ ਦੇ ਸਮੇਂ ਵਿੱਚ ਸਪੋਰਟਸ ਨੂੰ ਪੇਸ਼ੇ,ਬਿਜਨੈਸ ਅਤੇ ਸੇਹਤ ਦੇ ਨਜ਼ਰੀਏ ਵਜੋਂ ਵੀ ਵੇਖਿਆ ਜਾਂਦਾ ਹੈ। ਹਰ ਸਪੋਰਟਸ ਵਿੱਚ ਕਿਸੇ ਨਾ  ਕਿਸੇ ਉਪਕਰਣ ਦਾ ਇਸਤੇਮਾਲ ਹੁੰਦਾ ਹੈ, ਜਿਵੇਂ ਹਾਕੀ ਵਿੱਚ ਗੇਂਦ ਅਤੇ ਹਾਕੀ ਸਟਿਕ, ਕ੍ਰਿਕੇਟ ਵਿੱਚ ਬੈਟ, ਗੇਂਦ ਆਦਿ। ਅੱਜਕਲ ਖਿਡਾਰੀ  ਆਪਣੀ ਸੁਰੱਖਿਆ ਲਈ ਖੁਦ ਬਹੁਤ ਸਾਰੇ  ਸਪੋਰਟਸ ਸੇਫਟੀ ਗਾਰਡ ਦਾ ਇਸਤੇਮਾਲ ਕਰਦੇ ਹਨ।ਇਸ ਕਰਕੇ Sports Store  Business ਕਰਨਾ ਬਹੁਤ ਹੀ ਅਕਲਮੰਦੀ ਵਾਲੀ ਗੱਲ ਹੈ। ਇਸ ਦਾ ਸੱਭ ਤੋਂ ਵੱਡਾ ਫ਼ਾਇਦਾ ਇਹ ਹੈ ਕਿ ਸਪੋਰਟਸ ਦੇ ਬਿਜਨੈਸ ਦਾ ਕਦੇ ਵੀ Off Season ਨਹੀਂ ਹੁੰਦਾ,ਮਤਲਬ ਇਹ ਗਰਮੀ ਹੋਵੇ ਜਾਂ

ਸਰਦੀ, ਸਾਰਾ ਸਾਲ ਚਲਦਾ ਰਹਿੰਦਾ ਹੈ। ਆਓ ਜਾਣਦੇ ਹਾਂ ਇੱਕ ਸਫਲ Sports Store Business ਕਰਨ ਦੇ ਕੁੱਝ ਤਰੀਕੇ -: 

  1. Sports Store  ਵਾਸਤੇ ਚੰਗੀ ਜਗ੍ਹਾ ਦੀ ਚੋਣ – 

Sports Store  ਦਾ  ਕਿਸੇ ਚੰਗੀ ਥਾਂ ਤੇ ਹੋਣਾ ਸਮਾਣ ਦੀ ਵਿਕਰੀ ਨਾਲ ਸਿੱਧੇ ਤੌਰ ਤੇ ਜੁੜਿਆ ਹੈ।ਸਪੋਰਟਸ ਸਟੋਰ ਕਿਸੇ ਸ਼ੌਪਿੰਗ ਮਾਲ ਵਿੱਚ ਹੋਵੇ ਤਾਂ ਇਸ ਦੇ ਸਫਲ ਹੋਣ ਦੇ ਬਹੁਤ ਚਾਂਸ ਹਨ। ਪਰ ਮਾਲ ਵਿੱਚ ਸਟੋਰ ਲਈ ਜਗ੍ਹਾ ਲੈਣਾ ਆਰਥਕ ਤੌਰ ਤੇ ਕਾਫੀ ਝਟਕਾ ਦੇਣ ਵਾਲਾ ਹੋ ਸਕਦਾ ਹੈ ਕਿਓਂਕਿ ਇਸ ਦਾ ਕਿਰਾਇਆ ਬਹੁਤ ਜਿਆਦਾ ਹੋ ਸਕਦਾ ਹੈ।ਜੇਕਰ ਤੁਹਾਡਾ ਬਜ਼ਟ ਤੁਹਾਨੂੰ ਇਸ ਦੀ ਇਜਾਜ਼ਤ ਨਹੀਂ ਦੇਂਦਾ ਤਾਂ ਤੁਸੀਂ ਆਪਣੇ  ਸਟੋਰ  ਲਈ ਲੋਕਲ ਮਾਰਕਿਟ ਵਿੱਚ ਜਗ੍ਹਾ ਦੇਖ ਸਕਦੇ ਹੋ।  ਜਿਵੇਂ ਕਿ ਜੇ ਸਟੋਰ ਕਿਸੇ ਖੇਡ ਸਟੇਡੀਅਮ ਜਾਂ ਕਿਸੇ ਖੇਡ ਕੋਚਿੰਗ ਸੈਂਟਰ ਦੇ ਨੇੜੇ ਹੈ ਤਾਂ  ਸਪਸ਼ੱਟ ਹੈ ਕਿ ਸਮਾਣ ਦੀ  ਵਿਕਰੀ  ਵੱਧ  ਹੋਏਗੀ ਕਿਓਂਕਿ ਉੱਥੇ ਖਿਡਾਰੀ ਅਤੇ ਆਪਣੀ ਸੇਹਤ ਪ੍ਰਤੀ ਜਾਗਰੂਕ ਲੋਕ ਰੋਜ਼ਾਨਾ ਆਉਂਦੇ ਹਨ। ਉਧਾਰਨ ਦੇ ਤੌਰ ਤੇ  ਜੇਕਰ ਅਸੀਂ Sports Store Business  ਵਾਸਤੇ ਜਗ੍ਹਾ ਦੀ ਚੋਣ  ਕਪੜਾ ਮਾਰਕਿਟ ਵਿੱਚ ਕਰਦੇ ਹਾਂ ਤੇ ਸਾਨੂੰ ਆਪਣੇ ਬਿਜਨੈਸ ਵਾਸਤੇ ਬਹੁਤ ਹੀ ਘੱਟ ਗਾਹਕ ਮਿਲਣਗੇ। ਇਸ ਕਰਕੇ ਚੰਗੇ ਬਿਜਨੈਸ ਵਾਸਤੇ ਜਗ੍ਹਾ ਦੀ ਚੋਣ ਵੀ ਚੰਗੀ ਹੋਣੀ ਚਾਹੀਦੀ ਹੈ।

  1. Sports Store ਵਾਸਤੇ ਸਮਾਨ ਦੀ ਚੋਣ –

ਅੱਜਕਲ ਲੋਕ ਆਪਣੀ ਸੇਹਤ ਦਾ ਬਹੁਤ ਖਿਆਲ ਰੱਖਣ ਲਗ ਪਏ ਹਨ। ਹਰ ਕੋਈ ਫਿੱਟ ਰਹਿਣਾ ਪਸੰਦ ਕਰਦਾ ਹੈ। ਇਸ ਕਰ ਕੇ  ਸਪੋਰਟਸ ਦਾ ਸਮਾਣ ਸਿਰਫ ਖਿਡਾਰੀ ਹੀ ਨਹੀਂ ਬਲਕਿ ਉਹ ਲੋਕ ਵੀ ਖਰੀਦਣਾ ਪਸੰਦ ਕਰਦੇ ਹਨ ਜਿਹੜੇ ਪੇਸ਼ੇਵਰ ਤਰੀਕੇ ਨਾਲ ਤਾਂ ਸਪੋਰਟਸ ਨਾਲ ਨਹੀਂ ਜੁੜੇ ਪਰ ਆਪਣੀ  ਚੰਗੀ ਸੇਹਤ ਲਈ ਵਰਜਿਸ਼ ਅਤੇ ਕੁਝ ਖੇਡਾਂ ਖੇੜਦੇ ਹਨ। ਇਸ ਲਈ ਜਰੂਰੀ ਨਹੀਂ  ਕਿ Sports Store Business ਵਿੱਚ ਤੁਸੀਂ ਸਿਰਫ ਸਪੋਰਟਸ ਦਾ ਸਮਾਨ ਹੀ ਵੇਚ ਸਕਦੇ ਹੋ, ਤੁਸੀਂ ਚਾਹੋ ਤਾਂ ਫਿਟਨੇਸ ਦਾ ਸਮਾਨ ਜਿਵੇਂ ਕਿ ਡਮਬਲ,ਜਿਮ ਦਾ ਸਮਾਨ ਆਦਿ ਵੀ ਆਪਣੇ ਸਟੋਰ ਵਿੱਚ ਰੱਖ ਸਕਦੇ ਹੋ। ਸਟੋਰ ਵਿੱਚ ਫਿਟਨੈੱਸ ਤੇ ਸਪੋਰਟਸ ਨਾਲ ਜੁੜਿਆ  ਜ਼ਿਆਦਾ ਕਿਸਮਾਂ ਦਾ ਸਮਾਣ ਰੱਖਣ ਨਾਲ ਜ਼ਿਆਦਾ ਗਾਹਕ ਆਉਣ ਦੀ ਸੰਭਾਵਨਾ ਬਣੀ ਰਹਿੰਦੀ ਹੈ। 

  1. ਸਮਾਣ ਦੀ ਗੁਣਵੱਤਾ –

ਤੁਸੀਂ ਚਾਹੋਗੇ ਕਿ ਇੱਕ ਵਾਰ ਤੁਹਾਡੇ ਸਪੋਰਟਸ ਸਟੋਰ ਤੇ ਆਇਆ ਗਾਹਕ ਤੁਹਾਡੇ ਕੋਲ ਸਮਾਣ ਲੈਣ ਮੁੜ ਆਵੇ। ਇਸ ਲਈ ਤੁਹਾਡੇ ਸਟੋਰ ਤੋਂ ਇੱਕ ਵਾਰ ਖਰੀਦ ਕਰ ਚੁੱਕਿਆ ਗਾਹਕ ਮੁੜ ਤੁਹਾਡੇ ਸਟੋਰ ਤੇ ਤਾਂ ਹੀ ਆਵੇਗਾ ਜੇਕਰ ਤੁਹਾਡਾ ਸਮਾਨ ਵਧਿਆ ਗੁਣਵੱਤਾ  ਦਾ ਹੋਵੇਗਾ। Sports Store Business ਵਿੱਚ ਇਹ ਜਰੂਰੀ ਹੈ ਕਿ  ਸਮਾਨ ਦੀ ਚੋਣ ਦੇ ਨਾਲ – ਨਾਲ ਉਸ ਦੀ ਗੁਣਵੱਤਾ ਦਾ ਵੀ ਪੁਰਾ ਧਿਆਨ ਰੱਖਿਆ ਜਾਵੇ। ਜੇਕਰ ਸਮਾਣ ਵਧਿਆ ਕਵਾਲਿਟੀ ਦਾ ਨਹੀਂ ਹੋਵੇਗਾ ਤਾਂ ਗਾਹਕ ਦੇ ਤੁਹਾਡੇ ਸਪੋਰਟਸ ਸਟੋਰ ਤੇ ਆਉਣ ਦੇ ਚਾਂਸ ਬਹੁਤ ਘੱਟ ਜਾਣਗੇ। ਸਪੋਰਟਸ ਸਮਾਣ ਦੀ ਘੱਟ ਗੁਣਵੱਤਾ ਖਿਡਾਰੀਆਂ ਨੂੰ ਵੀ ਜ਼ਖਮੀ ਕਰ ਸਕਦੀ ਹੈ। ਇਸ ਲਈ ਵਧਿਆ ਤੋਂ ਵਧਿਆ ਕਵਾਲਿਟੀ ਦਾ ਸਮਾਣ ਆਪਣੇ ਸਪੋਰਟਸ ਸਟੋਰ ਵਿੱਚ ਰੱਖਣਾ ਚਾਹੀਦਾ ਹੈ।

  1. ਸਪੋਰਟਸ ਸਮਾਣ ਦਾ ਮੁੱਲ  –

ਚੰਗੀ ਗੁਣਵੱਤਾ ਦੇ ਨਾਲ-ਨਾਲ ਤੁਹਾਨੂੰ ਸਮਾਣ ਦੀ ਕੀਮਤ ਵੀ ਕਿਫ਼ਾਇਤੀ ਰੱਖਣੀ ਪਵੇਗੀ ਤਾਂ ਜੋ ਸਮਾਣ, ਗਾਹਕ ਦੀ ਜੇਬ ਦੀ ਪਹੁੰਚ ਤੋਂ ਬਾਹਰ ਨਾ ਹੋਵੇ।ਉਧਾਹਰਨ ਵਜੋਂ ਜੇਕਰ ਤੁਹਾਡਾ ਸਪੋਰਟਸ ਸਟੋਰ  ਗਾਹਕਾਂ ਨਾਲ ਭਰ ਗਿਆ ਪਰ ਤੁਹਾਡੇ ਸਪੋਰਟਸ ਸਮਾਣ ਦਾ ਮੁੱਲ  ਏਨਾ ਜ਼ਿਆਦਾ ਹੋਇਆ ਕਿ ਕੋਈ ਉੱਸ ਨੂੰ ਖਰੀਦ ਨਾ ਸੱਕੇ ਤਾਂ Sports Store Business ਦਾ ਘਾਟੇ ਵਿੱਚ ਜਾਣਾ ਤੈਯ ਮੰਨਿਆ ਜਾਏਗਾ। ਇਸ ਲਈ ਸਮਾਣ ਦਾ ਮੁੱਲ ਵੀ ਇਸ ਤਰਾਂ ਰੱਖਿਆ ਜਾਏ ਤਾਂ ਜੋ ਕੋਈ ਵੀ ਗਾਹਕ ਸਮਾਣ ਨੂੰ ਖਰੀਦ ਸੱਕੇ। 

  1. ਥੋਕ ਸੁਪਲਾਇਰ –

ਗਾਹਕ ਨੂੰ ਕਿਫਾਇਤੀ ਮੁੱਲ ਵਿੱਚ ਵਧਿਆ ਸਮਾਣ ਦੇਣ ਵਾਸਤੇ ਖੁਦ ਉਸ ਤੋਂ ਵੀ ਘੱਟ ਮੁੱਲ ਵਿੱਚ ਸਮਾਣ ਲੈ ਕੇ ਆਉਣਾ ਪਵੇਗਾ। ਇਸ ਲਈ ਕਿਸੇ ਥੋਕ ਸੁਪਲਾਇਰ ਨਾਲ ਡੀਲ ਕਰਨੀ ਪਵੇਗੀ। ਜਿਸ ਤਰ੍ਹਾਂ ਪੰਜਾਬ ਦੇ ਜਲੰਧਰ ਸ਼ਹਿਰ ਵਿੱਚ ਸਪੋਰਟਸ ਮਾਰਕਿਟ ਹੈ ਜਿਥੋਂ ਘੱਟ ਮੁੱਲ ਤੇ ਵਧੀਆ ਸਮਾਣ ਸਾਨੂੰ ਮਿਲ ਸਕਦਾ ਹੈ। ਅਸੀਂ ਓਥੋਂ ਦੇ ਕਿਸੇ ਸੁਪਲਾਇਰ ਨਾਲ ਗੱਲ ਕਰਕੇ ਆਪਣੇ ਸਪੋਰਟਸ ਸਟੋਰ ਵਾਸਤੇ ਸਮਾਣ ਲੈ ਸਕਦੇ ਹਾਂ। ਇਸੇ ਤਰ੍ਹਾਂ ਹੀ ਵੱਖ ਵੱਖ ਰਾਜਾਂ ਅਤੇ ਦੇਸ਼ਾਂ ਵਿੱਚ ਨਜਦੀਕ ਲਗਦੇ ਕਿਸੇ ਚੰਗੇ ਸਪੋਰਟਸ ਮਾਰਕਿਟ ਦੇ ਥੋਕ ਵਿਕਰੀ ਕਰਨ ਵਾਲੇ ਨਾਲ ਕੰਟੈਕਟ ਕਰ ਸਕਦੇ ਹਾਂ। 

  1. Sports Store Business ਦੀ ਮਾਰਕੀਟਿੰਗ –

ਅੱਜ ਦੇ ਦੌਰ ਵਿੱਚ ਸਫਲ ਬਿਜਨੈਸ ਵਾਸਤੇ ਮਾਰਕੀਟਿੰਗ ਬਹੁਤ ਹੀ ਜ਼ਿਆਦਾ ਜਰੂਰੀ ਹੈ। ਉਧਾਹਰਣ ਵਜੋਂ ਮੰਨ ਲਓ ਕਿ ਤੁਸੀਂ ਵਧੀਆ ਸਮਾਣ ਲੈ ਆਏ,ਮੁੱਲ ਵੀ ਤੁਸੀਂ ਘੱਟ ਰੱਖ ਲਿਆ ਪਰ ਜੇਕਰ ਕਿਸੇ ਨੂੰ ਪਤਾ ਨਹੀਂ ਲਗੇਗਾ ਕਿ ਸਾਨੂੰ ਇਸ ਸਟੋਰ ਤੋਂ ਘੱਟ ਮੁੱਲ ਤੇ ਵਧੀਆ ਸਮਾਣ ਮਿਲ ਰਿਹਾ ਹੈ ਤਾਂ ਇਸ ਚੀਜ਼ ਦਾ ਫਾਇਦਾ ਨਾਂ ਦੇ ਬਰਾਬਰ ਹੋਏਗਾ। ਇਸ ਲਈ ਸਟੋਰ ਦੀ ਮਾਰਕੀਟਿੰਗ ਕਰਨੀ ਵੀ ਬਹੁਤ ਜਰੂਰੀ ਹੈ। ਹੁਣ ਸਵਾਲ ਇਹ ਹੈ ਕਿ ਮਾਰਕੀਟਿੰਗ ਕਿਵੇਂ ਕੀਤੀ ਜਾਏ ? ਇਸ ਦੇ ਕਈ ਤਰੀਕੇ ਹਨ ਜਿਵੇਂ ਕਿ ਅਖਬਾਰ ਵਿੱਚ ਇਸ਼ਤਿਹਾਰ ਦੇ ਕੇ ਲੋਕਲ ਏਰੀਆ ਵਿੱਚ ਮਾਰਕੀਟਿੰਗ ਕੀਤੀ ਜਾ ਸਕਦੀ ਹੈ। ਪੋਸਟਰ ਛਪਵਾ ਕੇ ਆਸ ਪਾਸ ਦੇ ਇਲਾਕਿਆਂ ਵਿੱਚ ਆਪਣੇ ਸਟੋਰ ਬਾਰੇ ਦੱਸ ਸਕਦੇ ਹਾਂ। ਪਰ ਸਭ ਤੋਂ ਜ਼ਿਆਦਾ ਪ੍ਰਭਾਵ ਵਾਸਤੇ ਆਨਲਾਈਨ ਮਾਰਕੀਟਿੰਗ ਕੀਤੀ ਜਾ ਸਕਦੀ ਹੈ। ਇਸ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਜਾ ਸਕਦਾ ਹੈ।

  1. ਚੰਗਾ ਸਟਾਫ –

ਸਮਾਣ ਦੀ ਵਿਕਰੀ ਅਤੇ ਗਾਹਕ ਦੀ ਸੰਤੁਸ਼ਟੀ ਲਈ ਇਕ ਚੰਗਾ ਸਟਾਫ ਹੋਣਾ ਬਹੁਤ ਜਰੂਰੀ ਹੈ ਜੋ ਗਾਹਕ ਦੇ ਮਨ ਵਿੱਚ ਉੱਠਦੇ ਸਵਾਲਾਂ ਦਾ ਸੰਤੁਸ਼ਤੀਪੂਰਨ ਜਵਾਬ ਦੇ ਸਕੇ। ਚੰਗੇ ਸਟਾਫ ਹੋਣ ਕਰਕੇ ਗਾਹਕ ਨਾਲ ਦੋਸਤਾਨਾ ਰਿਸ਼ਤਾ ਕਾਇਮ ਕੀਤਾ ਜਾ ਸਕਦਾ ਹੈ ਜਿਸ ਨਾਲ ਗਾਹਕ ਮੁੜ ਆਪਣੇ ਸਟੋਰ ਤੇ ਆਉਂਦਾ ਹੈ। ਇਹ ਸਨ ਕੁੱਝ ਗੱਲਾਂ ਜਿਨ੍ਹਾਂ ਦਾ ਧਿਆਨ ਰੱਖ ਕੇ ਤੁਸੀਂ ਆਪਣੇ Sports Store Business ਨੂੰ ਸਫਲ ਬਣਾ ਸਕਦੇ ਹੋ। ਉਮੀਦ ਹੈ ਇਹ ਆਰਟੀਕਲ ਤੁਹਾਡੇ ਕੰਮ ਆਏਗਾ।

 

Related Posts

None

ਵਹਾਤਸੱਪ ਮਾਰਕੀਟਿੰਗ


None

ਕਰਿਆਨੇ ਦੀ ਦੁਕਾਨ ‘ਤੇ ਜੀਐਸਟੀ ਦਾ ਪ੍ਰਭਾਵ


None

ਜਨਰਲ ਸਟੋਰ ਲਈ ਐਚਐਸਐਨ ਅਤੇ ਐਨਆਈਸੀ ਕੋਡ


None

ਕਰਿਆਨੇ ਦੀ ਦੁਕਾਨ


None

ਕਿਰਨਾ ਸਟੋਰ


None

ਫਲ ਅਤੇ ਸਬਜ਼ੀਆਂ ਦੀ ਦੁਕਾਨ


None

ਬੇਕਰੀ ਦਾ ਕਾਰੋਬਾਰ


None

ਚਿਪਕਦਾ ਕਾਰੋਬਾਰ


None

ਹੱਥਕੜੀ ਦਾ ਕਾਰੋਬਾਰ