ਭਾਰਤ ਵਿੱਚ ਗਿਫ਼ਟ ਦੀ ਦੁਕਾਨ ਦਾ ਬਿਜਨੈਸ ਕਿਵੇਂ ਸ਼ੁਰੂ ਕੀਤਾ ਜਾਏ।
ਗਿਫਟ ਸ਼ਾਪ ਕਾਰੋਬਾਰ ਦੀ ਇੱਕ ਉੱਚ ਮੰਗ ਹੁੰਦੀ ਹੈ ਅਤੇ ਨਾਲ ਹੀ ਪੂਰੀ ਦੁਨੀਆ ਵਿੱਚ ਇੱਕ ਮਹੱਤਵਪੂਰਣ ਮਾਲੀਆ ਪੈਦਾ ਕਰਦਾ ਹੈ, ਚਾਹੇ ਇਹ ਆਸਟਰੇਲੀਆ, ਸੰਯੁਕਤ ਰਾਜ, ਭਾਰਤ, ਕਨੇਡਾ, ਯੂਕੇ ਜਾਂ ਕੋਈ ਹੋਰ ਦੇਸ਼ ਹੋਵੇ, ਇਹ ਕਾਰੋਬਾਰ ਨਿਵੇਸ਼ ਤੇ ਵਧੇਰੇ ਲਾਭ ਪ੍ਰਾਪਤ ਕਰਨ ਦੀ ਉਮੀਦ ਕਰ ਸਕਦਾ ਹੈ।
ਜੇਕਰ ਤੁਸੀਂ ਵੀ ਸੋਚ ਰਹੇ ਹੋ ਗਿਫਟ ਸ਼ਾਪ ਕਾਰੋਬਾਰ ਸ਼ੁਰੂ ਕਰਨ ਬਾਰੇ ਅਤੇ ਮਨ ਵਿੱਚ ਬਾਰ–ਬਾਰ ਇਹ ਸਵਾਲ ਉੱਠਦੇ ਹਨ ਕਿ ਗਿਫਟ ਸ਼ਾਪ ਕਾਰੋਬਾਰ ਕਿਵੇਂ ਸ਼ੁਰੂ ਕਰੀਏ ? ਗਿਫਟ ਸ਼ਾਪ ਕਾਰੋਬਾਰ ਨੂੰ ਕਿਵੇਂ ਸਫਲ ਬਣਾਇਆ ਜਾ ਸਕਦਾ ਹੈ ? ਘੱਟ ਤੋਂ ਘੱਟ ਪੈਸਾ ਲਾ ਕੇ ਜ਼ਿਆਦਾ ਤੋਂ ਜਿਆਦਾ ਮੁਨਾਫ਼ਾ ਕਿਵੇਂ ਕੀਤਾ ਜਾ ਸਕਦਾ ਹੈ ?
ਗਿਫਟ ਸ਼ਾਪ ਕਾਰੋਬਾਰ ਵਿੱਚ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਪਵੇਗਾ ?
ਅਸੀਂ ਦੇ ਸਕਦੇ ਹਾਂ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ।
ਇਹ ਕੁਝ ਮਦਦਗਾਰ ਜਾਣਕਾਰੀ ਹੈ ਜੋ ਉਤਸ਼ਾਹੀ ਉੱਦਮੀਆਂ ਲਈ ਲਿਖੀ ਗਈ ਹੈ ਜੋ ਗਿਫਟ ਸ਼ਾਪ ਕਾਰੋਬਾਰ ਸ਼ੁਰੂ ਕਰਨ ਬਾਰੇ ਸੋਚ ਰਹੇ ਹਨ। ਤੁਸੀਂ ਗਿਫਟ ਸ਼ਾਪ ਕਾਰੋਬਾਰ ਸ਼ੁਰੂ ਕਰਨ ਤੋਂ ਪਹਿਲਾਂ ਇਸ ਆਰਟੀਕਲ ਵਿੱਚ ਲਿੱਖੀਆਂ ਸਲਾਹਾਂ ਤੇ ਵਿਚਾਰ ਕਰ ਸਕਦੇ ਹੋ!
ਗਿਫਟ ਸ਼ਾਪ ਕਾਰੋਬਾਰ ਵਾਸਤੇ ਬਿਜਨੈਸ ਪਲਾਨ –
ਕੋਈ ਗਲਤੀ ਨਾ ਕਰੋ: ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕਿਸ ਉਦਯੋਗ ਵਿੱਚ ਹੋ, ਇੱਕ ਕਾਰੋਬਾਰੀ ਯੋਜਨਾ ਜ਼ਰੂਰੀ ਹੈ। ਹੋ ਸਕਦਾ ਹੈ ਕਿ ਤੁਹਾਨੂੰ ਰਸਮੀ ਕਾਰੋਬਾਰੀ ਯੋਜਨਾ ਦੀ ਜ਼ਰੂਰਤ ਨਾ ਪਵੇ ਜੇ ਤੁਸੀਂ ਆਪਣੇ ਕਾਰੋਬਾਰ ਲਈ ਕੋਈ ਲੋਨ ਜਾਂ ਨਿਵੇਸ਼ ਫੰਡ ਦੀ ਮੰਗ ਨਹੀਂ ਕਰ ਰਹੇ ਹੋ, ਪਰ ਫੇਰ ਵੀ ਬਿਜਨੈਸ ਪਲਾਨ ਨੂੰ ਨਾ ਛੱਡੋ।ਇਸ ਦੀ ਬਜਾਏ ਇੱਕ ਛੋਟੀ ਵਪਾਰ ਯੋਜਨਾ ਲਿਖੋ।ਤੁਸੀਂ ਇਸ ਨੂੰ ਇਕ ਘੰਟੇ ਤੋਂ ਵੀ ਘੱਟ ਸਮੇਂ ਵਿਚ ਕਰ ਸਕਦੇ ਹੋ। ਕਾਰੋਬਾਰੀ ਯੋਜਨਾ ਨੂੰ ਲਿਖਣਾ ਵਿਗਿਆਨਕ ਤੌਰ ਤੇ ਸਿੱਧ ਕਰਦਾ ਹੈ ਕਿ ਤੁਹਾਨੂੰ ਤੇਜ਼ੀ ਨਾਲ ਵੱਧਣ ਵਿੱਚ ਸਹਾਇਤਾ ਕਰਦਾ ਹੈ, ਇਸ ਲਈ ਇਸ ਕਦਮ ਨੂੰ ਨਾ ਛੱਡੋ।ਤੁਹਾਡੀ ਕਾਰੋਬਾਰੀ ਯੋਜਨਾ ਵਿੱਚ ਹੇਠ ਲਿਖੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਹਨ:
ਕਾਰੋਬਾਰੀ ਵੇਰਵੇ, ਜਿਵੇਂ ਤੁਹਾਡੇ ਕਾਰੋਬਾਰੀ ਉਦੇਸ਼ ਅਤੇ ਮਿਸ਼ਨ।
ਮਾਲਕੀ ਦਾ ਪੈਟਰਨ।
ਉਨ੍ਹਾਂ ਸੇਵਾਵਾਂ ਦੀ ਵਿਸਤ੍ਰਿਤ ਸੂਚੀ ਜੋ ਤੁਸੀਂ ਵੇਚਣਾ ਚਾਹੁੰਦੇ ਹੋ। ਸੈੱਟ–ਅਪ ਖਰਚੇ ਸ਼ਾਮਲ ਹੁੰਦੇ ਹਨ ਜਿਸ ਵਿੱਚ ਕਾਰੋਬਾਰ ਲਈ ਖਰੀਦੇ ਸਾਰੇ ਉਪਕਰਣ ਸ਼ਾਮਲ ਹੋਣੇ ਚਾਹੀਦੇ ਹਨ।
ਕਰਮਚਾਰੀ ਢਾਂਚਾ।
ਕਿਸੇ ਸਲਾਹਕਾਰ ਨਾਲ ਕੰਮ ਕਰੋ –
ਇੱਕ ਤਜਰਬੇਕਾਰ ਸਲਾਹਕਾਰ ਲੱਭੋ ਜੋ ਛੋਟੇ ਕਾਰੋਬਾਰਾਂ ਜਾਂ ਗਿਫ਼ਟ ਕਾਰੋਬਾਰ ਨੂੰ ਸਮਝਦਾ ਹੈ। ਉਹ ਤੁਹਾਡੇ ਕਾਰੋਬਾਰ ਨੂੰ ਵਧਾਉਣ ਅਤੇ ਮੁਸ਼ਕਲ ਸਮੇਂ ਜਾਂ ਸਥਿਤੀਆਂ ਵਿੱਚ ਤੁਹਾਡੀ ਅਗਵਾਈ ਕਰਨ ਵਿੱਚ ਸਹਾਇਤਾ ਕਰੇਗਾ।ਇਹ ਵਿਅਕਤੀ ਮੁਸ਼ਕਲ ਗਾਹਕਾਂ ਨਾਲ ਨਜਿੱਠਣ ਜਾਂ ਗਿਫ਼ਟ ਕਾਰੋਬਾਰੀ ਵਜੋਂ ਤੁਹਾਡੀ ਸਿੱਖਿਆ ਨੂੰ ਜਾਰੀ ਰੱਖਣ ਤੱਕ ਹਰ ਚੀਜ ਬਾਰੇ ਅਨਮੋਲ ਸਲਾਹ ਦੇ ਸਕਦਾ ਹੈ।
ਕੰਪੀਟੀਸ਼ਨ ਅਤੇ ਮੁੱਲ ਦੀ ਜਾਣਕਾਰੀ –
ਬਿਜਨੈਸ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਆਸ ਪਾਸ ਦੇ ਗਿਫ਼ਟ ਦੀ ਦੁਕਾਨਾਂ ਦੀ ਜਾਣਕਾਰੀ ਜਰੂਰ ਲੈ ਲਓ। ਇਸ ਨਾਲ ਤੁਸੀਂ ਉਸ ਇਲਾਕੇ ਵਿੱਚ ਗਾਹਕਾਂ ਦੀ ਆਵਾਜਾਹੀ ਦਾ ਮੁਲਾਂਕਣ ਕਰ ਸਕੋਗੇ। ਜੇ ਉਸ ਇਲਾਕੇ ਵਿੱਚ, ਜਿਥੇ ਤੁਸੀਂ ਕੰਮ ਸ਼ੁਰੂ ਕਰਨ ਹੈ, ਗਾਹਕ ਘੱਟ ਹਨ ਅਤੇ ਕੰਪੀਟੀਸ਼ਨ ਜਿਆਦਾ ਤਾਂ ਤੁਸੀਂ ਆਪਣੇ ਬਿਜਨੈਸ ਵਾਸਤੇ ਕੋਈ ਦੂਸਰੇ ਇਲਾਕੇ ਨੂੰ ਤਵੱਜੋ ਦੇ ਸਕਦੇ ਹੋ। ਤੁਹਾਨੂੰ ਇਸ ਚੀਜ਼ ਦਾ ਵੀ ਪਤਾ ਲਾ ਲੈਣਾ ਚਾਹੀਦਾ ਹੈ ਕਿ ਤੁਹਾਡੇ ਕੰਪੀਟੀਸ਼ਨ ਵਾਲੇ ਗਿਫ਼ਟ ਦੇ ਸਮਾਣ ਦਾ ਕੀ ਮੁੱਲ ਲੈ ਰਹੇ ਨੇ। ਇਸ ਨਾਲ ਤੁਹਾਨੂੰ ਆਪਣੇ ਤੋਹਫ਼ਿਆਂ ਦਾ ਮੁੱਲ ਨਿਰਧਾਰਤ ਕਰਨ ਵਿੱਚ ਆਸਾਨੀ ਹੋਏਗੀ। ਤੁਸੀਂ ਘੱਟ ਮੁੱਲ ਤੇ ਵਧੀਆ ਸਮਾਣ ਦੇ ਕੇ ਜ਼ਿਆਦਾ ਗਾਹਕਾਂ ਨੂੰ ਵੀ ਆਪਣੇ ਗਿਫਟ ਸ਼ਾਪ ਕਾਰੋਬਾਰ ਵੱਲ ਖਿੱਚ ਸਕਦੇ ਹੋ।
ਮਾਰਕਿਟ ਦੀ ਜਾਣਕਾਰੀ –
ਆਪਣਾ ਗਿਫ਼ਟ ਸ਼ੋਪ ਦਾ ਬਿਜਨੈਸ ਸਫਲ ਬਨਾਉਣ ਵਾਸਤੇ ਤੁਹਾਡੇ ਵਾਸਤੇ ਅਗਲਾ ਕਦਮ ਹੋਏਗਾ ਮਾਰਕਿਟ ਦੀ ਜਾਣਕਾਰੀ ਲੇਣਾ। ਇਸ ਵਾਸਤੇ ਤੁਹਾਨੂੰ ਕਿਸੇ ਨਾਲ ਗੱਲ ਕਰਨੀ ਹੈ ਜੋ ਪਹਿਲਾਂ ਤੋਂ ਇਸ ਕਾਰੋਬਾਰ ਵਿਚ ਹੈ।ਯਾਦ ਰੱਖੋ ਕਿ ਲੋਕਲ ਮੁਕਾਬਲੇਬਾਜ਼ ਤੁਹਾਨੂੰ ਇਸ ਬਾਰੇ ਜਾਣਕਾਰੀ ਦੇਣ ਤੋਂ ਭੱਜਣਗੇ। ਉਹ ਤੁਹਾਨੂੰ ਬਿਜਨੈਸ ਅਤੇ ਮਾਰਕਿਟ ਦੀ ਜਾਣਕਾਰੀ ਦੇ ਕੇ ਆਪਣਾ ਮੁਕਾਬਲਾ ਕਿਓਂ ਵਧਾਉਣਗੇ। ਇਸ ਕਰ ਕੇ ਤੁਹਾਨੂੰ ਕਿਸੇ ਦੂਸਰੇ ਇਲਾਕੇ ਦੇ ਗਿਫ਼ਟ ਸ਼ੋਪ ਦਾ ਬਿਜਨੈਸ ਕਰਨੇ ਵਾਲੇ ਬੰਦੇ ਤੋਂ ਮਾਰਕਿਟ ਅਤੇ ਬਿਜਨੈਸ ਦੀ ਜਾਣਕਾਰੀ ਲੈਣੀ ਪਵੇਗੀ। ਸਾਡਾ ਅਨੁਮਾਨ ਇਹ ਹੈ ਕਿ ਤੁਹਾਨੂੰ ਬਹੁਤ ਸਾਰੇ ਕਾਰੋਬਾਰਾਂ ਦੇ ਮਾਲਕਾਂ ਨਾਲ ਸੰਪਰਕ ਕਰਨਾ ਪੈ ਸਕਦਾ ਹੈ ਜੋ ਤੁਹਾਡੇ ਨਾਲ ਆਪਣੀ ਬਿਜਨੈਸ ਦੀ ਸਿਆਣਪ ਸਾਂਝੀ ਕਰਨ ਲਈ ਤਿਆਰ ਹੈ।
ਗਿਫ਼ਟ ਸੁਪਲਾਇਰ –
ਕੁੱਝ ਲੋਕ ਸੋਚਦੇ ਹਨ ਕਿ ਸਮਾਣ ਖਰੀਦਣਾ ਬਹੁਤ ਹੀ ਆਸਾਨ ਚੀਜ਼ ਹੈ। ਪਰ ਇਹ ਸਚਾਈ ਨਹੀਂ ਹੈ। ਵਧੀਆ ਸਮਾਣ ਖਰੀਦਣਾ ਬਹੁਤ ਹੀ ਸਿਰਦਰਦੀ ਵਾਲਾ ਕੰਮ ਹੋ ਸਕਦਾ ਹੈ। ਗਿਫਟਾਂ ਦੀ ਵਿਕਰੀ ਕਰਨ ਵਾਸਤੇ ਤੁਹਾਨੂੰ ਇੱਕ ਗਿਫ਼ਟ ਸੁਪਲਾਇਰ ਦੀ ਲੋੜ ਪਵੇਗੀ।ਗਾਹਕ ਨੂੰ ਕਿਫਾਇਤੀ ਮੁੱਲ ਵਿੱਚ ਗਿਫ਼ਟ ਦੇਣ ਵਾਸਤੇ ਖੁਦ ਉਸ ਤੋਂ ਵੀ ਘੱਟ ਮੁੱਲ ਵਿੱਚ ਗਿਫ਼ਟ ਲੈ ਕੇ ਆਉਣੀ ਪਵੇਗੀ। ਇਸ ਲਈ ਕਿਸੇ ਥੋਕ ਸੁਪਲਾਇਰ ਨਾਲ ਡੀਲ ਕਰਨੀ ਪਵੇਗੀ। ਕੋਈ ਐਸਾ ਸੁਪਲਾਇਰ ਲੱਭਣਾ ਪਵੇਗਾ ਜੋ ਘੱਟ ਮੁੱਲ ਤੇ ਵਧੀਆ ਗਿਫ਼ਟ ਦੇ ਸਕੇ। ਅਸੀਂ ਕਿਸੇ ਸੁਪਲਾਇਰ ਨਾਲ ਗੱਲ ਕਰਕੇ ਆਪਣੇ ਗਿਫਟ ਸ਼ਾਪ ਕਾਰੋਬਾਰ ਵਾਸਤੇ ਗਿਫ਼ਟ ਲੈ ਸਕਦੇ ਹਾਂ। ਇਸੇ ਤਰ੍ਹਾਂ ਹੀ ਵੱਖ–ਵੱਖ ਜਿਲ੍ਹੇ ਜਾਂ ਰਾਜਾਂ ਵਿੱਚ ਵੱਖ–ਵੱਖ ਸੁਪਲਾਇਰ ਨਾਲ ਗੱਲ ਕਰਕੇ ਅਸੀਂ ਆਪਣਾ ਗਿਫ਼ਟ ਦਾ ਬਿਜਨੈਸ ਬਹੁਤ ਸਾਰੇ ਇਲਾਕਿਆਂ ਵਿੱਚ ਫ਼ੈਲਾ ਸਕਦੇ ਹਾਂ।
ਆਪਣੇ ਗਿਫ਼ਟ ਸ਼ੋਪ ਦਾ ਪ੍ਰਚਾਰ –
ਅੱਜ ਦੇ ਦੌਰ ਵਿੱਚ ਸਫਲ ਬਿਜਨੈਸ ਵਾਸਤੇ ਮਾਰਕੀਟਿੰਗ ਬਹੁਤ ਹੀ ਜ਼ਿਆਦਾ ਜਰੂਰੀ ਹੈ। ਉਧਾਹਰਣ ਵਜੋਂ ਮੰਨ ਲਓ ਕਿ ਤੁਸੀਂ ਚੰਗੀ ਕੰਪਨੀ ਨਾਲ ਕੰਟਰੈਕਟ ਕਰ ਲਿਆ ਅਤੇ ਸਭ ਨੂੰ ਵਧੀਆ ਗਿਫ਼ਟ ਮੁਹਹਿਆ ਕਰ ਰਹੇ ਹੋ,ਮੁੱਲ ਵੀ ਤੁਸੀਂ ਘੱਟ ਰੱਖ ਲਿਆ ਪਰ ਜੇਕਰ ਕਿਸੇ ਨੂੰ ਪਤਾ ਨਹੀਂ ਲਗੇਗਾ ਕਿ ਸਾਨੂੰ ਇਸ ਜਗ੍ਹਾ ਜਾਂ ਇਸ ਬੰਦੇ ਤੋਂ ਵਧੀਆ ਗਿਫ਼ਟ ਦਾ ਸਮਾਣ ਮਿਲ ਰਿਹਾ ਹੈ ਤਾਂ ਇਸ ਚੀਜ਼ ਦਾ ਫਾਇਦਾ ਨਾਂ ਦੇ ਬਰਾਬਰ ਹੋਏਗਾ। ਇਸ ਲਈ ਆਪਣੇ ਗਿਫਟ ਸ਼ਾਪ ਕਾਰੋਬਾਰ ਦੀ ਮਾਰਕੀਟਿੰਗ ਕਰਨੀ ਵੀ ਬਹੁਤ ਜਰੂਰੀ ਹੈ। ਹੁਣ ਸਵਾਲ ਇਹ ਹੈ ਕਿ ਮਾਰਕੀਟਿੰਗ ਕਿਵੇਂ ਕੀਤੀ ਜਾਏ ? ਇਸ ਦੇ ਕਈ ਤਰੀਕੇ ਹਨ ਜਿਵੇਂ ਕਿ ਅਖਬਾਰ ਵਿੱਚ ਇਸ਼ਤਿਹਾਰ ਦੇ ਕੇ ਲੋਕਲ ਇਲਾਕੇ ਵਿੱਚ ਮਾਰਕੀਟਿੰਗ ਕੀਤੀ ਜਾ ਸਕਦੀ ਹੈ। ਪੋਸਟਰ ਛਪਵਾ ਕੇ ਆਸ ਪਾਸ ਦੇ ਇਲਾਕਿਆਂ ਵਿੱਚ ਆਪਣੀ ਗਿਫ਼ਟ ਸ਼ੋਪ ਬਾਰੇ ਦੱਸ ਸਕਦੇ ਹਾਂ।ਤੁਸੀਂ ਆਪਣੇ ਸਟੋਰ ਦੇ ਨਾਮ ਤੋਂ ਇੱਕ ਵੈਬਸਾਈਟ ਵੀ ਬਣਾ ਸਕਦੇ ਹੋ ਜਿਸ ਵਿੱਚ ਸਟੋਰ ਦੀ ਲੋਕੇਸ਼ਨ,ਤੁਹਾਡਾ ਮੋਬਾਇਲ ਨੰਬਰ ਅਤੇ ਗਲਾਸ ਕ੍ਰੋਕੇਰੀ ਦੀ ਜਾਣਕਾਰੀ ਦੇ ਨਾਲ ਨਾਲ ਗਿਫਟਾਂ ਦੀਆਂ ਫੋਟਵਾਂ ਵੀ ਹੋਣ।
ਮਾਰਕਿਟ ਨਾਲੋਂ ਬੇਹਤਰ ਡੀਲ –
ਗਿਫਟਾਂ ਦੀ ਵਿਕਰੀ ਦੇ ਨਾਲ ਜੇਕਰ ਇੱਕ ਚੰਗੀ ਡੀਲ ਗਾਹਕ ਨੂੰ ਦਿਤੀ ਜਾਏ ਤਾਂ ਗਾਹਕ ਤੁਹਾਡੇ ਕੋਲੋਂ ਹੀ ਗਿਫ਼ਟ ਲਏਗਾ ਇਸਦੇ ਚਾਂਸ ਬਹੁਤ ਹੱਦ ਤਕ ਵੱਧ ਜਾਂਦੇ ਹਨ।ਚੰਗੀ ਡੀਲ ਮਤਲਬ ਤੁਸੀਂ ਗਾਹਕ ਨੂੰ ਗਿਫਟਾਂ ਵਿੱਚ ਥੋੜਾ ਡਿਸਕਾਊਂਟ ਦੇ ਸਕਦੇ ਹੋ। ਜਾਂ ਫਿਰ 3 ਗਿਫਟਾਂ ਪਿੱਛੇ 1 ਛੋਟਾ ਗਿਫ਼ਟ ਫ੍ਰੀ ਦੇ ਸਕਦੇ ਹੋ। ਇਸ ਚੀਜ਼ ਦਾ ਬਿਜਨੈਸ ਦੇ ਮੁਨਾਫੇ ਤੇ ਅਸਰ ਪੈ ਸਕਦਾ ਹੈ ਪਰ ਤੁਹਾਡੇ ਗਾਹਕ ਪੱਕੇ ਹੋ ਸਕਦੇ ਹਨ। ਜੋ ਕਿ ਲੰਮੇ ਸਮੇਂ ਲਈ ਬਹੁਤ ਹੀ ਵਧੀਆ ਰਹੇਗਾ।
ਉਮੀਦ ਹੈ ਇਸ ਲੇਖ ਨਾਲ ਤੁਹਾਨੂੰ ਪਤਾ ਲੱਗਾ ਹੋਏਗਾ ਕਿ ਤੁਸੀਂ ਇੱਕ ਗਿਫ਼ਟ ਸ਼ੋਪ ਦਾ ਬਿਜਨੈਸ ਕਿਵੇਂ ਕਰ ਸਕਦੇ ਹੋ।