written by | October 11, 2021

ਛੋਟੇ ਕਾਰੋਬਾਰ ਸੁਝਾਅ

ਛੋਟਾ ਬਿਜਨੈਸ ਸ਼ੁਰੂ ਕਰਨ ਦੇ ਤਰੀਕੇ 

ਇੱਕ ਛੋਟਾ ਜਿਹਾ ਕਾਰੋਬਾਰ ਸ਼ੁਰੂ ਕਰਨਾ ਇੱਕ ਵੱਡਾ ਪਰ ਲਾਭਕਾਰੀ ਕੰਮ ਹੈ।ਐਸੇ ਕਈ ਕਮਪਨੀਆਂ ਦੇ ਉਧਾਹਰਣ ਹਨ ਜੋ ਪਹਿਲਾਂ ਇੱਕ ਛੋਟੇ ਜਿਹੇ ਬਿਜਨੈਸ ਸਨ ਪਰ ਸਮੇਂ ਦੇ ਨਾਲ ਉਹ ਬਹੁਤ ਵੱਡੇ ਵੱਡੇ ਬ੍ਰਾਂਡ ਬਨ ਗਏ। ਇਸ ਲਈ ਛੋਟੇ ਬਿਜਨੈਸ ਤੋਂ ਸ਼ੁਰੂ ਕਰਣਾ ਕੋਈ ਮਾੜੀ ਗੱਲ ਨਹੀਂ। ਇਸ ਨਾਲ ਤੁਹਾਨੂੰ ਘੱਟ ਪੈਸੇ ਵਿੱਚ ਕੰਮ ਸ਼ੁਰੂ ਕਰਨ ਦਾ ਮੌਕਾ ਮਿਲਦਾ ਹੈ। ਇੱਕ ਛੋਟੇ ਕਾਰੋਬਾਰ ਨੂੰ ਸ਼ੁਰੂ ਕਰਨ ਦਾ ਮਤਲੱਬ ਹੈ ਤੁਸੀਂ ਉਹ ਕੰਮ ਕਰੋ ਜਿਸ ਦੀ ਤੁਹਾਨੂੰ ਸਭ ਤੋਂ ਜਿਆਦਾ ਜਰੂਰਤ ਲਗਦੀ ਹੈ।ਪਰ ਇਸ ਵਾਸਤੇ ਇੱਕ ਛੋਟਾ ਜਿਹੇ ਮਾਰਗ ਦਰਸ਼ਨ ਦੀ ਲੋੜ  ਹੈ। ਆਪਣੀ ਖੁਦ ਦੀ ਕੰਪਨੀ ਸ਼ੁਰੂ ਕਰਨ ਲਈ ਇਨ੍ਹਾਂ ਕੁੱਝ ਛੋਟੇ ਕਾਰੋਬਾਰ ਸੁਝਾਅ  ਤੇ ਤੁਸੀਂ  ਵਿਚਾਰ ਕਰ ਸਕਦੇ ਹੋ ਅਤੇ ਉਨ੍ਹਾਂ ਨੂੰ ਜ਼ਰੂਰਤ ਅਨੁਸਾਰ ਸ਼ਾਮਲ ਕਰ ਸਕਦੇ ਹੋ।

ਆਪਣੀ ਤਾਕਤ ਅਤੇ ਕਮਜ਼ੋਰੀ ਨੂੰ ਪਹਿਚਾਣੋ –

ਹਰ ਛੋਟੇ ਕਾਰੋਬਾਰ ਦੇ ਮਾਲਕ ਕੋਲ ਕੁਝ ਹੁਨਰ, ਯੋਗਤਾਵਾਂ, ਗਿਆਨ ਅਤੇ ਤਜ਼ੁਰਬੇ ਹੁੰਦੇ ਹਨ ਜੋ ਉਨ੍ਹਾਂ ਨੂੰ ਇੱਕ ਫਾਇਦਾ ਦਿੰਦੇ ਹਨ,ਜਦੋਂ ਇਹ ਕਾਰੋਬਾਰ ਬਣਾਉਣ ਅਤੇ ਇਸਨੂੰ ਚਲਾਉਣ ਦਾ ਸਮਾਂ ਆਉਂਦਾ ਹੈ।ਹਾਲਾਂਕਿ, ਕੋਈ ਵੀ ਛੋਟੇ ਕਾਰੋਬਾਰੀ ਮਾਲਕ ਇੰਨੇ ਮਾਹਰ ਨਹੀਂ ਹਨ ਕਿ ਉਹ ਨਵੀਂ ਕੰਪਨੀ ਨੂੰ ਵਿਕਸਤ ਕਰਨ ਨਾਲ ਸਬੰਧਤ ਹਰ ਇੱਕ ਪ੍ਰਕਿਰਿਆ ਵਿੱਚ ਮਾਹਰ ਹੋ ਸਕਦੇ ਹਨ।ਆਪਣੇ ਹੁਨਰਾਂ ਅਤੇ ਕਮਜ਼ੋਰੀਆਂ ਬਾਰੇ ਇੱਕ ਡੂੰਘੀ ਸਮਝ ਦਾ ਵਿਕਾਸ ਕਰੋ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਆਪਣਾ ਧਿਆਨ ਕਿੱਥੇ ਦੇਣਾ ਹੈ। ਜਿਆਦਾ ਸਮੇਂ ਤੱਕ ਕਿਸੇ ਚੀਜ਼ ਦਾ ਬੋਝ ਆਪਣੇ ਦਿਮਾਗ ਉਤੇ ਨਾ ਰੱਖੋ ਤਾਂ ਕਿ ਤੁਸੀਂ ਦੂਜਿਆਂ ਚੀਜ਼ਾਂ ਦਾ ਵੀ ਧਿਆਨ ਰੱਖ ਸਕੋ। 

ਨਵੀਆਂ ਜ਼ਿੰਮੇਵਾਰੀਆਂ ਅਤੇ ਕੰਮ ਦੇ ਬੋਝਾਂ ਨੂੰ ਕਿਵੇਂ ਸੰਭਾਲਣਾ ਹੈ  ਇਸ ਬਾਰੇ ਸਿੱਖਣ ਤੋਂ ਨਾ ਡਰੋ, ਇਹ ਛੋਟੇ ਕਾਰੋਬਾਰਾਂ ਨੂੰ ਵਧਾਉਣ ਦੀ ਇਹ ਜ਼ਰੂਰੀ ਤੌਰ ਤੇ ਜ਼ਰੂਰਤ ਹੈ। ਤੁਹਾਨੂੰ ਵੱਡੀਆਂ ਜ਼ਰੂਰਤਾਂ ਨੂੰ ਹੱਲ ਕਰਨ ਲਈ ਅਤੇ ਕਾਰੋਬਾਰੀ ਭਾਈਵਾਲਾਂ, ਪਰਿਵਾਰਕ ਮੈਂਬਰਾਂ, ਕਰਮਚਾਰੀਆਂ, ਸੁਤੰਤਰ ਠੇਕੇਦਾਰਾਂ ਅਤੇ ਹੋਰਾਂ ਨਾਲ ਕੰਮ ਕਰਨ ਤੋਂ ਵੀ ਪਿੱਛੇ ਨਹੀਂ ਹਟਣਾ ਚਾਹੀਦਾ ਅਤੇ ਇਹ ਇਸ ਚੀਜ਼ ਦਾ ਧਿਆਨ ਰੱਖਣਾ ਕਿ ਮਹੱਤਵਪੂਰਣ ਚਿੰਤਾਵਾਂ ਨੂੰ ਸਫਲਤਾ ਦੇ ਨਾਲ  ਸੰਭਾਲਿਆ ਜਾ ਸਕੇ।

ਬਿਜ਼ਨੈਸ ਯੋਜਨਾ –

ਸਾਡੀ ਅਗਲੀ ਛੋਟੇ ਕਾਰੋਬਾਰ ਸੁਝਾਅ ਹੈ ਕਿ ਇੱਕ ਬਿਜਨੈਸ ਯੋਜਨਾ ਬਣਾਈ ਜਾਏ। ਪਰ ਜੇ ਤੁਸੀਂ ਪਹਿਲਾਂ ਕਦੇ ਕੋਈ ਕਾਰੋਬਾਰੀ ਯੋਜਨਾ ਤਿਆਰ ਨਹੀਂ ਕੀਤੀ, ਤਾਂ ਇਹ ਕੰਮ ਬਹੁਤ ਮੁਸ਼ਕਿਲ ਹੋ ਸਕਦਾ ਹੈ। ਪਰ ਚੰਗੀ ਖ਼ਬਰ ਇਹ ਹੈ ਕਿ ਕੁੱਝ ਗੱਲਾਂ ਦਾ ਧਿਆਨ ਰੱਖਦੇ ਹੋਏ ਕੋਈ ਵੀ ਬਿਜਨੈਸ ਸ਼ੁਰੂ ਕਰਨ ਵਾਲਾ ਬੰਦਾ ਬਿਜਨੈਸ ਯੋਜਨਾ ਆਸਾਨੀ ਨਾਲ ਤੈਆਰ ਕਰ ਸਕਦਾ ਹੈ।ਤੁਸੀਂ ਵੇਖੋਗੇ ਕਿ ਇੱਕ ਕਾਰੋਬਾਰੀ ਯੋਜਨਾ ਸਿਰਫ ਇਹ ਦੱਸਦੀ ਹੈ ਕਿ ਤੁਹਾਡਾ ਸਮਾਣ ਕਿੱਥੇ ਜਾਂਦਾ ਹੈ ਅਤੇ ਤੁਸੀਂ ਉੱਥੇ ਉਸ ਸਮਾਣ ਨੂੰ ਕਿਵੇ ਭੇਜ ਸਕਦੇ ਹੋ।ਇੱਕ ਛੋਟੀ ਯੋਜਨਾ, ਇੱਕ ਪੇਜ ਜਾਂ 500-600 ਸ਼ਬਦਾਂ ਦੇ  ਵਿੱਚ, ਤੁਹਾਨੂੰ ਉਹਨਾਂ ਪ੍ਰਸ਼ਨਾਂ ਦੇ ਉੱਤਰ ਦੇਣ ਦੀ ਜ਼ਰੂਰਤ ਤੋਂ ਬਿਨਾਂ ਦਿਸ਼ਾ ਦੇ ਸਕਦਾ ਹੈ ਜਿਨ੍ਹਾਂ ਦਾ ਹੱਲ ਬਾਅਦ ਵਿੱਚ ਬਿਜ਼ਨੈਸ ਪ੍ਰਕ੍ਰਿਆ ਤੋਂ ਬਿਨਾਂ ਨਹੀਂ ਮਿਲ ਸਕਦਾ।

ਜਿਉਂਜਿਉਂ ਕੰਮ ਅੱਗੇ ਵੱਧਦਾ ਹੈ ਅਤੇ ਤੁਹਾਡਾ ਵਿਚਾਰ ਅਸਲ ਕੰਮਾਂ ਦੇ ਨੇੜੇ ਜਾਂਦਾ ਹੈ, ਤੁਸੀਂ ਆਪਣੀ ਵਪਾਰਕ ਯੋਜਨਾ ਨੂੰ ਵਧਾ ਸਕਦੇ ਹੋ।ਸਮੇਂ ਦੇ ਨਾਲ, ਵਧੇਰੇ ਸਹੀ ਅਨੁਮਾਨ, ਅਸਲ ਖਰਚੇ, ਲੰਬੇ ਸਮੇਂ ਤੱਕ ਪਹੁੰਚਣ ਵਾਲੇ ਅਨੁਮਾਨਾਂ, ਮਿਸ਼ਨ ਸਟੇਟਮੈਂਟ, ਕੰਪਨੀ ਸੰਖੇਪ ਅਤੇ ਹੋਰ ਤੱਤ ਜੋ ਆਮ ਤੌਰ ਤੇ ਪੂਰੀ ਤਰ੍ਹਾਂ ਵਿਕਸਤ ਦਸਤਾਵੇਜ਼ਾਂ ਵਿੱਚ ਵੇਖੇ ਜਾਂਦੇ ਹਨ, ਉਹਨਾਂ ਨੂੰ ਵੀ ਆਪਣੇ ਬਿਜਨੈਸ ਯੋਜਨਾ ਵਿੱਚ ਸ਼ਾਮਲ ਕਰੋ।

ਆਪਣੀ ਮਨਪਸੰਦ ਚੀਜ਼ ਨੂੰ ਆਪਣਾ ਬਿਜਨੈਸ ਬਣਾਓ –

ਆਪਣੀ ਅਗਲੀ ਛੋਟਾ ਕਾਰੋਬਾਰ ਸੁਝਾਅ ਇਹ ਹੈ ਕਿ ਜੋ ਚੀਜ਼ ਤੁਹਾਨੂੰ ਕਰਨਾ ਪਸੰਦ ਹੈ ਉਸ ਨੂੰ ਹੀ ਤੁਸੀਂ ਆਪਣਾ ਬਿਜਨੈਸ ਬਣਾ ਲਓ। ਕਿਸੇ ਚੀਜ਼ ਲਈ ਜਨੂੰਨ ਹੋਣਾ ਇਹ ਜ਼ਰੂਰੀ ਨਹੀਂ ਹੁੰਦਾ ਕਿ ਇਹ ਤੁਹਾਡੀ ਹਰ ਸਮੇਂ ਦੀ ਮਨਪਸੰਦ ਗਤੀਵਿਧੀ ਜਾਂ ਵਪਾਰ ਦੀ ਕਿਸਮ ਹੈ।ਤੁਸੀਂ ਆਪਣੇ ਗਿਆਨ ਅਤੇ ਹੁਨਰਾਂ  ਦੇ ਕੁਝ ਸੁਮੇਲ ਦੀ ਵਰਤੋਂ ਕਰਕੇ ਆਪਣੇ ਬਿਜਨੈਸ ਬਾਰੇ ਜਾਣ ਸਕਦੇ ਹੋ ਸਕਦੇ ਹੋ।

ਮਾਰਕਿਟ ਦੀ ਜਾਣਕਾਰੀ –

ਅਗਲੀ ਛੋਟੇ ਕਾਰੋਬਾਰ ਸੁਝਾਅ ਵਿੱਚ ਦੱਸਣਾ ਚਾਉਂਦੇ ਹਾਂ ਕਿ ਤੁਸੀਂ ਆਪਣੀ ਮਾਰਕਿਟ ਦੀ ਜਾਣਕਾਰੀ ਇਕੱਠੀ ਕਰੋ ਜਿੱਥੇ ਤੁਸੀਂ ਆਪਣਾ ਬਿਜਨੈਸ ਥਾਪਣਾ ਚਾਹੁੰਦੇ ਹੋ।ਆਪਣਾ  ਬਿਜਨੈਸ ਸਫਲ ਬਨਾਉਣ ਵਾਸਤੇ ਤੁਹਾਡੇ ਵਾਸਤੇ ਅਗਲਾ ਕਦਮ ਹੋਏਗਾ ਮਾਰਕਿਟ ਦੀ ਜਾਣਕਾਰੀ ਲੇਣਾ। ਇਸ ਵਾਸਤੇ ਤੁਹਾਨੂੰ ਕਿਸੇ ਨਾਲ ਗੱਲ ਕਰਨੀ ਹੈ ਜੋ ਪਹਿਲਾਂ ਤੋਂ  ਕਾਰੋਬਾਰ ਵਿਚ ਹੈ।ਯਾਦ ਰੱਖੋ ਕਿ ਲੋਕਲ ਮੁਕਾਬਲੇਬਾਜ਼ ਤੁਹਾਨੂੰ ਇਸ ਬਾਰੇ ਜਾਣਕਾਰੀ ਦੇਣ ਤੋਂ ਭੱਜਣਗੇ। ਉਹ ਤੁਹਾਨੂੰ ਬਿਜਨੈਸ ਅਤੇ ਮਾਰਕਿਟ ਦੀ ਜਾਣਕਾਰੀ ਦੇ ਕੇ ਆਪਣਾ ਮੁਕਾਬਲਾ ਕਿਓਂ ਵਧਾਉਣਗੇ। ਇਸ ਕਰ ਕੇ ਤੁਹਾਨੂੰ ਕਿਸੇ ਦੂਸਰੇ ਇਲਾਕੇ ਦੇ  ਬਿਜਨੈਸ ਕਰਨੇ ਵਾਲੇ ਬੰਦੇ ਤੋਂ ਮਾਰਕਿਟ ਅਤੇ ਬਿਜਨੈਸ ਦੀ ਜਾਣਕਾਰੀ ਲੈਣੀ ਪਵੇਗੀ। ਸਾਡਾ ਅਨੁਮਾਨ ਇਹ ਹੈ ਕਿ ਤੁਹਾਨੂੰ ਬਹੁਤ ਸਾਰੇ ਕਾਰੋਬਾਰਾਂ ਦੇ ਮਾਲਕਾਂ ਨਾਲ ਸੰਪਰਕ ਕਰਨਾ ਪੈ ਸਕਦਾ ਹੈ ਜੋ ਤੁਹਾਡੇ ਨਾਲ ਆਪਣੀ ਬਿਜਨੈਸ ਦੀ ਸਿਆਣਪ ਸਾਂਝੀ ਕਰਨ ਲਈ ਤਿਆਰ ਹੋਣ।

ਮਦਦ ਲੈਣ ਤੋਂ ਘਬਰਾਓ ਨਾ –

ਅਗਲੀ ਛੋਟੇ ਕਾਰੋਬਾਰ ਸੁਝਾਅ ਵਿੱਚ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਕਦੇ ਵੀ ਮਦਦ ਲੈਣ ਤੋਂ ਨਹੀਂ ਘਬਰਾਉਣਾ ਚਾਹੀਦਾ। ਇਥੋਂ ਤਕ ਕਿ ਜਦੋਂ ਕੋਈ ਕਾਰੋਬਾਰ ਸਹੀ ਮਾਰਗ ਤੇ ਹੁੰਦਾ ਹੈ, ਅਚਾਨਕ ਮੁੱਦੇ ਅਤੇ ਵਿਕਾਸ ਅਤੇ ਸੁਧਾਰ ਦੀ ਸੰਭਾਵਨਾ ਜਲਦੀ ਸਕਦੀ ਹੈ।ਹੋਰ ਵੀ ਕਈ ਤਰ੍ਹਾਂ ਦੀਆਂ ਸਮਸਿਆਵਾਂ ਆਆ ਸਕਦੀਆਂ ਹਨ। ਇਨ੍ਹਾਂ ਸਮੱਸਿਆਵਾਂ ਅਤੇ ਮੌਕਿਆਂ ਦਾ ਹੱਲ ਕਰਨਾ ਲੰਮੇ ਸਮੇਂ ਦੀ ਸਥਿਰਤਾ ਅਤੇ ਖੁਸ਼ਹਾਲੀ ਲਈ ਮਹੱਤਵਪੂਰਨ ਹੈ.ਇੱਕ ਛੋਟੇ ਕਾਰੋਬਾਰ ਦੇ ਮਾਲਕ ਹੋਣ ਦੇ ਨਾਤੇ, ਤੁਹਾਨੂੰ ਰਾਸ਼ਟਰੀ ਫੰਡਿੰਗ ਤੋਂ ਇੱਕ ਛੋਟੇ ਕਾਰੋਬਾਰ ਦੇ ਕਰਜ਼ੇ ਦੇ ਰੂਪ ਵਿੱਚ ਵਿਕਲਪਕ ਕਾਰੋਬਾਰਾਂ ਦੀ ਵਿੱਤ ਭਾਲਣ ਤੋਂ ਡਰਨਾ ਨਹੀਂ ਚਾਹੀਦਾ।

ਸਮਝਦਾਰੀ ਨਾਲ ਆਪਣੇ ਭਾਈਵਾਲਾਂ ਦੀ ਚੋਣ ਕਰੋਛੋਟੇ ਕਾਰੋਬਾਰ ਸੁਝਾਅ ਵਿੱਚ ਅਗਲਾ ਕਦਮ ਹੈ ਕਿ ਜਦੋਂ ਤੁਸੀਂ ਕਿਸੇ ਵਿਅਕਤੀ ਜਾਂ ਲੋਕਾਂ ਦੀ ਚੋਣ ਕਰਦੇ ਹੋ ਜਿਸ ਨਾਲ ਤੁਸੀਂ ਕਾਰੋਬਾਰ ਬਣਾਉਣ ਜਾ ਰਹੇ ਹੋ, ਤਾਂ ਸਾਵਧਾਨ ਰਹੋ। ਭਾਵੇਂ ਕਿ ਕੋਈ ਤੁਹਾਡਾ ਸਭ ਤੋਂ ਚੰਗਾ ਮਿੱਤਰ ਹੈ, ਇਸਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਇੱਕ ਵਪਾਰਕ ਕਾਰਜ ਵਿੱਚ ਚੰਗੀ ਤਰ੍ਹਾਂ ਭਾਗੀਦਾਰ ਹੋਵੋਗੇ। ਇਸ ਨੂੰ ਇਕ ਭਰੋਸੇਮੰਦ ਵਿਅਕਤੀ ਨਾਲ ਸ਼ੁਰੂ ਕਰੋ।

ਮਾਰਕੀਟਿੰਗ ਯੋਜਨਾ –

ਤੁਹਾਡੀ ਮਾਰਕੀਟਿੰਗ ਯੋਜਨਾ ਦੱਸਦੀ ਹੈ ਕਿ ਤੁਸੀਂ ਆਪਣੇ ਉਤਪਾਦ ਨੂੰ ਕਿਵੇਂ ਵੇਚੋਗੇ। ਜਦੋਂ ਤੁਸੀਂ ਆਪਣੀ ਮਾਰਕੀਟਿੰਗ ਯੋਜਨਾ ਬਣਾਉਂਦੇ ਹੋ, ਤਾਂ ਇਸ ਪ੍ਰਸ਼ਨ ਦਾ ਉੱਤਰ ਦੇਣ ਦੀ ਕੋਸ਼ਿਸ਼ ਕਰੋ ਕਿ ਤੁਸੀਂ ਆਪਣੇ ਉਤਪਾਦ ਨੂੰ ਸੰਭਾਵੀ ਗਾਹਕਾਂ ਨੂੰ ਕਿਵੇਂ ਜਾਣੂ ਕਰਾਓਗੇ।

ਉਦਾਹਰਣ ਦੇ ਲਈ, ਕੀ ਤੁਸੀਂ ਰੇਡੀਓ ਇਸ਼ਤਿਹਾਰਾਂ, ਸੋਸ਼ਲ ਮੀਡੀਆ, ਬਿਲਬੋਰਡਸ, ਨੈੱਟਵਰਕਿੰਗ ਪ੍ਰੋਗਰਾਮਾਂ ਵਿਚ ਸ਼ਾਮਲ ਹੋਵੋਗੇ, ਜਾਂ ਉਪਰੋਕਤ ਸਾਰੇ ?

ਆਪਣਾ ਉਤਪਾਦ ਬਣਾਓ ਜਾਂ ਆਪਣੀ ਸੇਵਾ ਦਾ ਵਿਕਾਸ ਕਰੋ –  ਇੱਕ ਵਾਰ ਜਦੋਂ ਤੁਸੀਂ ਕਾਰੋਬਾਰ ਦੇ ਸਾਰੀ ਯੋਜਨਾ ਬਣਾ ਲਈ ਅਤੇ ਆਪਣਾ ਸਟਾਫ ਦੀ ਚੋਣ ਕਰ ਲੀ, ਫੇਰ ਆਪਣਾ ਕੰਮ ਸ਼ੁਰੂ ਕਰ ਦੋ। ਜੇ ਤੁਸੀਂ  ਆਪਣਾ ਉਤਪਾਦ ਬਣਾਣਾ ਹੈ ਤਾਂ ਤੁਸੀਂ ਉਸ ਦੀ ਸ਼ੁਰੂਵਾਤ ਕਰ ਸਕਦੇ ਹੋ। ਜੇਕਰ ਤੁਸੀਂ ਉਤਪਾਦ ਦੀ ਜਗ੍ਹਾ ਆਪਣੀ ਕੋਈ ਹੋਰ ਸੇਵਾ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਉਸ ਦੀ ਵੀ ਸ਼ੁਰੂਵਾਤ ਕਰ ਸਕਦੇ ਹੋ। ਕੋਸ਼ਿਸ਼ ਕਰੋ ਕਿ ਤੁਹਾਡੇ ਨਾਲ ਦਾ ਸਾਥੀ ਵੀ ਸ਼ੁਰੂਵਾਤ ਕਰਨ ਵਾਸਤੇ ਪੁਰਾ ਤੈਯਾਰ ਹੋਏ।

ਉਮੀਦ ਹੈ ਤੁਹਾਨੂੰ ਇਹ ਛੋਟੇ ਕਾਰੋਬਾਰ ਸੁਝਾਅ ਆਪਣਾ ਬਿਜਨੈਸ ਸ਼ੁਰੂ ਕਰਨ ਵਿਚ ਮਦਦ ਕਰਨਗੇ।

ਬੇਦਾਅਵਾ :
ਇਸ ਵੈੱਬਸਾਈਟ ਤੇ ਪ੍ਰਦਾਨ ਕੀਤੀ ਗਈ ਜਾਣਕਾਰੀ, ਉਤਪਾਦ ਅਤੇ ਸੇਵਾਵਾਂ ਬਿਨਾਂ ਕਿਸੇ ਵਾਰੰਟੀ ਜਾਂ ਪ੍ਰਤੀਨਿਧਤਾ, ਸਮੀਕਰਨ ਜਾਂ ਸੁਝਾਅ ਤੋਂ ਬਿੰਨਾ "ਜਿਵੇਂ ਹੈ" ਅਤੇ "ਜਿਵੇਂ ਉਪਲੱਬਧ ਹਨ" ਆਧਾਰ ਤੇ ਪ੍ਰਦਾਨ ਕੀਤੀਆਂ ਜਾਂਦੀਆਂ ਹਨ। Khatabook ਬਲੌਗ ਸਿਰਫ਼ ਵਿੱਤੀ ਉਤਪਾਦਾਂ ਅਤੇ ਸੇਵਾਵਾਂ ਦੀ ਵਿਦਿਅਕ ਵਿਚਾਰ-ਵਟਾਂਦਰਾ ਲਈ ਹਨ। Khatabook ਇਹ ਗਾਰੰਟੀ ਨਹੀਂ ਦਿੰਦਾ ਕਿ ਉਹਨਾਂ ਵੱਲੋ ਪ੍ਰਦਾਨ ਕੀਤੀ ਸੇਵਾ ਤੁਹਾਡੀਆਂ ਜ਼ਰੂਰਤਾਂ ਨੂੰ ਪੂਰਾ ਕਰੇਗੀ, ਜਾਂ ਇਹ ਬਿੰਨਾ ਕਿਸੇ ਵਿਘਨ ਤੋਂ, ਸਮੇਂ ਸਿਰ ਅਤੇ ਸੁਰੱਖਿਅਤ ਹੋਵੇਗੀ, ਅਤੇ ਦਿੱਕਤਾ ਜੇਕਰ ਕੋਈ ਆਉਂਦੀਆ ਹਨ, ਨੂੰ ਠੀਕ ਕੀਤਾ ਜਾਵੇਗਾ। ਇੱਥੇ ਮੌਜੂਦਾ ਸਮੱਗਰੀ ਅਤੇ ਜਾਣਕਾਰੀ ਸਿਰਫ ਆਮ ਜਾਣਕਾਰੀ ਦੇ ਉਦੇਸ਼ਾਂ ਲਈ ਹੈ। ਕੋਈ ਵੀ ਕਾਨੂੰਨੀ, ਵਿੱਤੀ ਜਾਂ ਕਾਰੋਬਾਰੀ ਫੈਸਲੇ ਲੈਣ ਦੇ ਲਈ ਉਪਲੱਬਧ ਜਾਣਕਾਰੀ ਤੇ ਭਰੋਸਾ ਕਰਨ ਤੋਂ ਪਹਿਲਾਂ ਕਿਸੇ ਪੇਸ਼ੇਵਰ(ਪ੍ਰੋਫੈਸ਼ਨਲ) ਨਾਲ ਸਲਾਹ-ਮਸ਼ਵਰਾ ਕਰ ਲਓ। ਇਸ ਜਾਣਕਾਰੀ ਨੂੰ ਆਪਣੇ ਜਿੰਮੇਵਾਰੀ ਤੇ ਵਰਤੋਂ। Khatabook ਵੈੱਬਸਾਈਟ ਤੇ ਮੌਜੂਦ ਕਿਸੇ ਵੀ ਨਕਲੀ, ਗਲਤ ਜਾਂ ਅਧੂਰੀ ਜਾਣਕਾਰੀ ਲਈ ਜੁੰਮੇਵਾਰ ਨਹੀਂ ਹੋਵੇਗੀ। ਹਾਲਾਂਕਿ ਇਹ ਸੁਨਿਸ਼ਚਿਤ ਕਰਨ ਲਈ ਹਰ ਮੁਨਾਸਿਬ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇਸ ਵੈੱਬਸਾਈਟ ਵਿੱਚ ਮੌਜੂਦ ਜਾਣਕਾਰੀ ਅੱਪਡੇਟ ਕੀਤੀ ਗਈ ਹੋਵੇ, ਉਚਿਤ ਅਤੇ ਸਹੀ ਹੋਵੇ, Khatabook ਕਿਸੇ ਵੀ ਉਦੇਸ਼ ਲਈ ਵੈੱਬਸਾਈਟ ਤੇ ਸ਼ਾਮਲ ਵੈੱਬਸਾਈਟ ਜਾਂ ਜਾਣਕਾਰੀ, ਉਤਪਾਦ, ਸੇਵਾਵਾਂ ਜਾਂ ਸੰਬੰਧਿਤ ਗ੍ਰਾਫਿਕਸ ਦੇ ਸੰਬੰਧ ਵਿੱਚ ਇਸ ਦੇ ਸੰਪੂਰਨ ਹੋਣ ਦੀ ,ਭਰੋਸੇਯੋਗ, ਬਿਲਕੁਲ ਸਹੀ ਹੋਣ, ਉਚਿਤ ਹੋਣ ਜਾਂ ਇਸ ਦੀ ਉਪਲੱਬਧਤਾ ਦੀ ਕੋਈ ਗਾਰੰਟੀ ਨਹੀਂ ਦਿੰਦੀ। Khatabook ਕਿਸੇ ਤਕਨੀਕੀ ਖਰਾਬੀ ਜਾਂ ਕਿਸੇ ਹੋਰ ਕਾਰਨ ਵੈੱਬਸਾਈਟ ਦੇ ਅਸਥਾਈ ਤੌਰ ਤੇ ਉਪਲੱਬਧ ਨਾ ਹੋਣ ਲਈ, ਆਪਣੀ ਪਹੁੰਚ ਤੋਂ ਬਾਹਰ ਅਤੇ ਇਸ ਵੈਬਸਾਈਟ ਦੀ ਵਰਤੋਂ ਜਾਂ ਇਸ ਦਾ ਉਪਯੋਗ, ਜਾਂ ਕਿਸੇ ਕਾਰਨ ਇਸ ਵੈਬਸਾਈਟ ਦੀ ਵਰਤੋਂ ਨਾ ਕਰਨ ਜਾਂ ਇਸ ਦਾ ਉਪਯੋਗ ਕਰਨ ਵਿੱਚ ਅਸਮਰੱਥਾ ਦੇ ਨਤੀਜੇ ਦੇ ਵਜੋਂ ਕਿਸੇ ਵੀ ਹਾਨੀ ਜਾਂ ਨੁਕਸਾਨ ਲਈ ਜਿੰਮੇਵਾਰ ਨਹੀਂ ਹੋਵੇਗੀ।