ਆਟਾ ਚੱਕੀ ਮਸ਼ੀਨ ਦੀਆਂ ਕਿਸਮਾਂ ਅਤੇ ਉਨ੍ਹਾਂ ਨੂੰ ਔਨਲਾਈਨ ਕਿਵੇਂ ਵੇਚਣਾ ਹੈ।
ਆਟਾ ਚੱਕੀ ਮਸ਼ੀਨ ਦੀਆਂ ਕਿਸਮਾਂ:
ਆਮ ਤੌਰ ਤੇ ਆਟਾ ਚੱਕੀ ਦੀਆਂ ਹੇਠ ਲਿਖੀਆਂ ਕਿਸਮਾਂ ਹੁੰਦੀਆਂ ਹਨ।
- ਵਪਾਰਕ ਆਟਾ ਚੱਕੀ ਮਸ਼ੀਨ
- ਘਰੇਲੂ ਆਟਾ ਚੱਕੀ
- ਆਟੋਮੈਟਿਕ ਆਟਾ ਚੱਕੀ
- ਆਟਾ ਮਿੱਲ ਪਲਾਂਟ
- ਬੇਸਨ ਪਲਾਂਟ
- ਬੇਸਨ ਮੇਕਿੰਗ ਮਸ਼ੀਨ
- ਰੋਲਰ ਆਟਾ ਮਿੱਲ
ਵਪਾਰਕ ਆਟਾ ਚੱਕੀ ਮਸ਼ੀਨ: ਇਹ ਮਸ਼ੀਨਾਂ ਆਮ ਤੌਰ ਤੇ ਵੱਡੇ ਪੱਧਰ ਲਈ ਇਸਤੇਮਾਲ ਕੀਤੀਆਂ ਜਾਂਦੀਆਂ ਹਨ। ਇਹਨਾਂ ਦਾ ਆਕਾਰ ਤੇ ਸਮਰੱਥਾ ਹੇਠ ਲਿਖੇ ਅਨੁਸਾਰ ਹੋ ਸਕਦੀ ਹੈ:
ਪੱਥਰ ਦਾ ਆਕਾਰ: ਜਿਵੇਂ ਕਿ ਮਸ਼ੀਨ ਦੀ ਸਮਰੱਥਾ
ਬਿਜਲੀ ਦੀ ਖਪਤ: 3 ਐਚ.ਪੀ.- 150 ਐੱਚ.ਪੀ.
ਓਪਰੇਸ਼ਨ ਮੋਡ: ਅਰਧ–ਆਟੋਮੈਟਿਕ, ਆਟੋਮੈਟਿਕ
ਪਾਵਰ ਰੇਟਿੰਗ: 15-60 ਐੱਚ.ਪੀ.
ਵੋਲਟੇਜ: 220 VOLT / 440 VOLT
ਘਰੇਲੂ ਆਟਾ ਚੱਕੀ: ਜਿਵੇਂ ਕਿ ਇਸਦੇ ਨਾਮ ਤੋਂ ਹੀ ਪਤਾ ਚਲਦਾ ਹੈ ਕਿ ਇਹ ਘਰੇਲੂ ਖਪਤਕਾਰਾਂ ਲਈ ਅਨੁਕੂਲ ਹੈ। ਇਹ ਰਵਾਇਤੀ ਚੱਕੀ ਵਾਂਗ ਹੀ ਹਨ ਜਿਸਦਾ ਇਸਤੇਮਾਲ ਸਾਡੇ ਬਜ਼ੁਰਗ ਸਦੀਆਂ ਤੋਂ ਕਰਦੇ ਆਏ ਹਨ। ਇਸਦਾ ਆਕਾਰ ਤੇ ਸਮਰੱਥਾ ਹੇਠ ਲਿਖੇ ਨੁਸਾਰ ਹੁੰਦੀ ਹੈ।
ਓਪਰੇਸ਼ਨ ਮੋਡ: ਆਟੋਮੈਟਿਕ
ਸਮਰੱਥਾ: 0 – 4
ਵੋਲਟੇਜ: 220 ਤੋਂ 240
ਪਹੀਏ ਦੀ ਗਿਣਤੀ: 4
ਇਹ ਮਸ਼ੀਨ ਪੋਰਟੇਬਲ ਨਹੀਂ ਹੈ। ਤੁਸੀਂ ਆਸਾਨੀ ਨਾਲ ਇਸਨੂੰ ਇੱਧਰ ਉੱਧਰ ਨਹੀਂ ਕਰ ਸਕਦੇ।
ਆਟੋਮੈਟਿਕ ਆਟਾ ਚੱਕੀ: ਕਿਸਮ:
ਆਟੋਮੈਟਿਕ ਆਟਾ ਚੱਕੀ ਇੱਕ ਕਾਫੀ ਆਧੁਨਿਕ ਚੱਕੀ ਹੈ ਜਿਸ ਦੀ ਸਮਰੱਥਾ ਬਾਕੀਆਂ ਨਾਲੋਂ ਵਧੀਆ ਹੈ। ਇਸਦੀਆਂ ਇਹ ਵਿਸ਼ੇਸ਼ਤਾਵਾਂ ਹਨ:
ਵਰਤੋਂ / ਐਪਲੀਕੇਸ਼ਨ: ਆਟਾ ਪੀਹਣਾ
ਓਪਰੇਸ਼ਨ ਮੋਡ: ਆਟੋਮੈਟਿਕ
ਸਮਰੱਥਾ: 5 – 9 ਟਨ ਪ੍ਰਤੀ ਦਿਨ
ਪਾਵਰ ਰੇਟਿੰਗ: 1-5 ਐਚਪੀ
ਉਦਯੋਗਿਕ ਆਟਾ ਚੱਕੀ ਮਸ਼ੀਨ:
ਇਹ ਵੱਡੇ ਉਦਯੋਗ ਸਥਾਪਿਤ ਵੇਲੇ ਕੰਮ ਆਉਣ ਵਾਲੀ ਚੱਕੀ ਹੈ ਜਿਸਦੀ ਪੀਹਣ ਸਮਰਥਾ ਕਾਫੀ ਜ਼ਿਆਦਾ ਹੈ। ਇਸਦੇ ਲਈ ਤੁਹਾਨੂੰ ਵੱਡੀ ਜਗ੍ਹਾ ਦੀ ਲੋੜ ਹੈ ਜਿਥੇ ਤੁਸੀਂ ਇਸਨੂੰ ਸਥਾਪਿਤ ਕਰ ਸਕੋ। ਹੇਠ ਲਿਖੇ ਇਸਦੇ ਗੁਣ ਹਨ:
ਵਰਤੋਂ / ਐਪਲੀਕੇਸ਼ਨ: ਉਦਯੋਗਿਕ
ਮੋਟਰ ਪਾਵਰ: 167 ਐੱਚ.ਪੀ.
ਉਸਾਰੀ ਦੀ ਸਮੱਗਰੀ (ਸੰਪਰਕ): ਨਰਮ ਸਟੀਲ
ਓਪਰੇਸ਼ਨ ਮੋਡ: ਪੂਰੀ ਤਰ੍ਹਾਂ ਆਟੋਮੈਟਿਕ
ਬਾਰੰਬਾਰਤਾ: 50-60 ਹਰਟਜ
ਉਤਪਾਦਾਂ ਅਤੇ ਸੇਵਾਵਾਂ ਨੂੰ ਇੰਟਰਨੈਟ ਦੁਆਰਾ ਵੇਚਣ ਲਈ ਈ–ਕਾਮਰਸ ਦੀ ਦੁਨੀਆਂ ਸਭ ਤੋਂ ਵਧੀਆ ਪਲੇਟਫਾਰਮ ਹੈ। ਈ–ਕਾਮਰਸ ਦੇ ਅੰਕੜਿਆਂ ‘ਤੇ ਇਕ ਤਿੱਖੀ ਨਜ਼ਰ ਮਾਰਨ ਨਾਲ ਇਸਦੀ ਵਿਸਥਾਰਤ ਪ੍ਰਬੰਧਨ ਬਾਰੇ ਪਤਾ ਲਗਦਾ ਹੈ। ਜੇ ਤੁਸੀਂ ਕੋਈ ਕਾਰੋਬਾਰ ਸ਼ੁਰੂ ਕਰਨ ਵਿਚ ਦਿਲਚਸਪੀ ਰੱਖਦੇ ਹੋ ਤਾਂ ਆਨਲਾਈਨ ਵੇਚਣਾ ਬਹੁਤ ਫਾਇਦੇਮੰਦ ਹੋ ਸਕਦਾ ਹੈ। ਇਸਦੇ ਲਈ ਤੁਹਾਨੂੰ ਕੋਈ ਜਗ੍ਹਾ ਜ਼ਮੀਨ ਖਰੀਦਣ ਦੇ ਅਤੇ ਕਿਸੇ ਭੌਤਿਕ ਸਟੋਰ ਨੂੰ ਖੋਲ੍ਹਣ ਵਿੱਚ ਸ਼ਾਮਲ ਜੋਖਮਾਂ ਦੇ ਬਗੈਰ ਸਫਲਤਾ ਦਾ ਰਾਹ ਵੀ ਪ੍ਰਦਾਨ ਕਰ ਸਕਦਾ ਹੈ।
ਉਤਪਾਦਾਂ ਨੂੰ ਔਨਲਾਈਨ ਵੇਚਣਾ ਵਿਲੱਖਣ ਹੈ ਕਿਉਂਕਿ ਤੁਸੀਂ ਗਾਹਕਾਂ ਦੀ ਵਿਸ਼ਾਲ ਸ਼੍ਰੇਣੀ ਤੱਕ ਪਹੁੰਚ ਸਕਦੇ ਹੋ। ਕੁਝ ਤਰੀਕਿਆਂ ਨਾਲ, ਇਹ ਮੁਕਾਬਲੇ ਦੇ ਖੇਤਰ ਨੂੰ ਸਮਾਨ ਕਰਦਾ ਹੈ, ਪਰ ਯਾਦ ਰੱਖੋ, ਤੁਹਾਡੇ ਕੋਲ ਪਹੁੰਚਣ ਵਾਲੇ ਲੱਖਾਂ ਸੰਭਾਵਿਤ ਗ੍ਰਾਹਕਾਂ ਦੇ ਕੋਲ ਹਜ਼ਾਰਾਂ ਪ੍ਰਤੀਯੋਗੀ ਵੈਬਸਾਈਟਾਂ ਵੀ ਹਨ ਜੋ ਉਨ੍ਹਾਂ ਦੇ ਧਿਆਨ ਲਈ ਲੜ ਰਹੀਆਂ ਹਨ। ਬੇਸ਼ਕ, ਇੱਕ ਔਨਲਾਈਨ ਸਟੋਰ ਸ਼ੁਰੂ ਕਰਨ ਵਿੱਚ ਕਈਂ ਪੜਾਅ ਸ਼ਾਮਲ ਹਨ। ਤੁਹਾਨੂੰ ਇੱਕ ਉਦਯੋਗ ਦੀ ਚੋਣ ਕਰਨੀ ਪਵੇਗੀ, ਇੱਕ ਕਾਰੋਬਾਰੀ ਨਾਮ ਬਾਰੇ ਸੋਚਣਾ ਪਏਗਾ, ਅਤੇ ਫੈਸਲਾ ਲੈਣਾ ਪਏਗਾ ਕਿ ਤੁਸੀਂ ਕਿਸ ਕਿਸਮ ਦੇ ਗ੍ਰਾਹਕਾਂ ਦੀ ਸੇਵਾ ਕਰਨਾ ਚਾਹੁੰਦੇ ਹੋ। ਕਿਉਂਕਿ ਤੁਹਾਡਾ ਸਟੋਰਫ੍ਰੰਟ ਇੰਟਰਨੈਟ ਤੇ ਰਹੇਗਾ। ਤੁਹਾਨੂੰ ਆਪਣੀ ਵੈਬਸਾਈਟ ਲਈ ਸਹੀ ਡੋਮੇਨ ਨਾਮ ਚੁਣਨ, ਆਪਣੇ ਔਨਲਾਈਨ ਸਟੋਰ ਨੂੰ ਬਣਾਉਣ ਅਤੇ ਹੋਰ ਵੇਰਵਿਆਂ ਨੂੰ ਸੰਭਾਲਣ ਦੀ ਵੀ ਜ਼ਰੂਰਤ ਹੋਏਗੀ ਜਿਵੇਂ ਕਿ ਕਿਹੜਾ ਸ਼ਿਪਿੰਗ ਕੈਰੀਅਰ ਵਰਤਣਾ ਹੈ। ਸ਼ੁਰੂ ਵਿਚ, ਇਹ ਬਹੁਤ ਮੁਸ਼ਕਿਲ ਲੱਗਦਾ ਹੈ। ਪਰ ਇੱਕ ਵਾਰ ਤੁਸੀਂ ਇਸ ਵਿੱਚ ਮਾਹਿਰ ਹੋ ਗਏ ਤਾਂ ਤੁਹਾਡਾ ਕਾਰੋਬਾਰ ਤੇਜ਼ੀ ਫੜ ਲਏਗਾ।
ਔਨਲਾਈਨ ਵੇਚਣ ਲਈ ਤੁਹਾਨੂੰ ਹੇਠ ਲਿਖੇ ਕਦਮ ਚੁੱਕਣੇ ਪੈਣਗੇ:
- ਕਿਹੜੇ ਉਤਪਾਦ ਵੇਚਣ ਦੀ ਚੋਣ ਕਰੋ
- ਸਹੀ ਡੋਮੇਨ ਚੁਣੋ
- ਆਪਣਾ ਔਨਲਾਈਨ ਸਟੋਰ ਬਣਾਓ
- ਆਪਣੇ ਬੈਂਕ ਖਾਤੇ ਵਿੱਚ ਭੁਗਤਾਨ ਪ੍ਰਾਪਤ ਕਰੋ
- ਆਪਣੇ ਸ਼ਿਪਿੰਗ ਦੇ ਢੰਗ ਦੀ ਚੋਣ ਕਰੋ
- ਆਪਣੇ ਔਨਲਾਈਨ ਸਟੋਰ ਨੂੰ ਅੱਗੇ ਵਧਾਓ ਅਤੇ ਮਾਰਕੀਟਿੰਗ ਕਰੋ
ਕਿਹੜੇ ਉਤਪਾਦ ਵੇਚਣ ਦੀ ਚੋਣ ਕਰੋ:
ਤੁਸੀਂ ਆਪਣਾ ਪ੍ਰੋਡਕਟ ਚੁਣੋ ਜੋ ਤੁਸੀਂ ਵੇਚਣਾ ਚਾਹੁੰਦੇ ਹੋ ਜਿਵੇਂ ਇੱਥੇ ਅਸੀਂ ਆਟਾ ਚੱਕੀ ਵੇਚਣਾ ਚਾਹੁੰਦੇ ਹਾਂ।
ਸਹੀ ਡੋਮੇਨ ਚੁਣੋ:
ਆਪਣੀ ਔਨਲਾਈਨ ਪਛਾਣ ਲਈ ਆਪਣਾ ਡੋਮੇਨ ਸਹੀ ਚੁਣੋ ਤਾਂ ਜੋ ਤੁਸੀਂ ਜ਼ਿਆਦਾ ਲੋਕਾਂ ਤਕ ਆਸਾਨੀ ਨਾਲ ਪਹੁੰਚ ਸਕੋ।
ਆਪਣਾ ਔਨਲਾਈਨ ਸਟੋਰ ਬਣਾਓ:
ਆਪਣਾ ਸਟੋਰ ਔਨਲਾਈਨ ਬਣਾਉਣ ਲਈ ਵੈੱਬਸਾਈਟ ਬਨਾਉ ਅਤੇ ਉਸਦੀ ਹੋਸਟਿੰਗ ਵਧੀਆ ਢੰਗ ਨਾਲ ਕਰੋ।
ਆਪਣੇ ਬੈਂਕ ਖਾਤੇ ਵਿੱਚ ਭੁਗਤਾਨ ਪ੍ਰਾਪਤ ਕਰੋ:
ਆਪਣਾ ਬੈਂਕ ਖਾਤਾ ਆਪਣੀ ਵੈੱਬਸਾਈਟ ਨਾਲ ਜੋੜੋ ਤਾਂ ਜੋ ਔਨਲਾਈਨ ਗ੍ਰਾਹਕਾਂ ਲਈ ਭੁਗਤਾਨ ਆਸਾਨ ਹੋ ਸਕੇ।
ਆਪਣੇ ਸ਼ਿਪਿੰਗ ਦੇ ਢੰਗ ਦੀ ਚੋਣ ਕਰੋ:
ਜੇਕਰ ਕੋਈ ਗ੍ਰਾਹਕ ਕੁੱਝ ਖਰੀਦਦਾ ਹੈ ਤਾਂ ਤੁਸੀਂ ਉਸਦੀ ਸ਼ਿਪਿੰਗ ਕਿਵੇਂ ਕਰੋਗੇ, ਇਸ ਬਾਰੇ ਵੀ ਚੰਗੀ ਰਣਨੀਤੀ ਬਣਾਓ ਤੇ ਅਪਣਾਓ ਤਾਂ ਜੋ ਸਮੇਂ ਤੇ ਚੱਕੀ ਪ੍ਰਾਪਤ ਹੋ ਸਕੇ।
ਆਪਣੇ ਔਨਲਾਈਨ ਸਟੋਰ ਨੂੰ ਅੱਗੇ ਵਧਾਓ ਅਤੇ ਮਾਰਕੀਟਿੰਗ ਕਰੋ:
ਮਾਰਕੀਟਿੰਗ ਕਿਸੇ ਵੀ ਕਾਰੋਬਾਰ ਲਈ ਬਹੁਤ ਜ਼ਰੂਰੀ ਹੈ। ਇਸ ਲਈ ਆਪਣੇ ਉਤਪਾਦ ਦਾ ਔਨਲਾਈਨ ਵਿਗਿਆਪਨ ਦਿਓ ਅਤੇ ਮਾਰਕੀਟਿੰਗ ਕਰੋ।
ਹੁਣ ਸਵਾਲ ਇਹ ਹੈ ਕਿ ਮਾਰਕੀਟਿੰਗ ਕਿਵੇਂ ਕੀਤੀ ਜਾਏ ? ਇਸ ਦੇ ਕਈ ਤਰੀਕੇ ਹਨ ਜਿਵੇਂ ਕਿ ਅਖਬਾਰ ਵਿੱਚ ਇਸ਼ਤਿਹਾਰ ਦੇ ਕੇ ਲੋਕਲ ਇਲਾਕੇ ਵਿੱਚ ਮਾਰਕੀਟਿੰਗ ਕੀਤੀ ਜਾ ਸਕਦੀ ਹੈ। ਪੋਸਟਰ ਛਪਵਾ ਕੇ ਆਸ ਪਾਸ ਦੇ ਇਲਾਕਿਆਂ ਵਿੱਚ ਵੀ ਆਪਣੇ ਸਟੋਰ ਬਾਰੇ ਦੱਸ ਸਕਦੇ ਹਾਂ।ਤੁਸੀਂ ਆਪਣੇ ਸਟੋਰ ਦੇ ਨਾਮ ਤੋਂ ਇੱਕ ਵੈਬਸਾਈਟ ਵੀ ਬਣਾ ਸਕਦੇ ਹੋ ਜਿਸ ਵਿੱਚ ਸਟੋਰ ਦੀ ਲੋਕੇਸ਼ਨ,ਤੁਹਾਡਾ ਮੋਬਾਇਲ ਨੰਬਰ ਅਤੇ ਆਟਾ ਚੱਕੀ ਦੀ ਜਾਣਕਾਰੀ ਦੇ ਨਾਲ ਨਾਲ ਸਟੋਰ ਦੀਆਂ ਫੋਟਵਾਂ ਵੀ ਹੋਣ।
ਮਾਰਕਿਟ ਨਾਲੋਂ ਬੇਹਤਰ ਡੀਲ –
ਆਟਾ ਚੱਕੀ ਦੀ ਵਿਕਰੀ ਦੇ ਨਾਲ ਜੇਕਰ ਇੱਕ ਚੰਗੀ ਡੀਲ ਗਾਹਕ ਨੂੰ ਦਿਤੀ ਜਾਏ ਤਾਂ ਗਾਹਕ ਤੁਹਾਡੇ ਕੋਲੋਂ ਹੀ ਚੱਕੀ ਲਏਗਾ ਇਸਦੇ ਚਾਂਸ ਬਹੁਤ ਹੱਦ ਤਕ ਵੱਧ ਜਾਂਦੇ ਹਨ।ਚੰਗੀ ਡੀਲ ਮਤਲਬ ਤੁਸੀਂ ਗਾਹਕ ਨੂੰ ਆਟਾ ਚੱਕੀ ਵਿੱਚ ਥੋੜਾ ਡਿਸਕਾਊਂਟ ਦੇ ਸਕਦੇ ਹੋ। ਜਾਂ ਫਿਰ ਕਿਸੇ ਵੱਡੇ ਆਰਡਰ ਪਿੱਛੇ 1 ਛੋਟਾ ਪ੍ਰੋਡਕਟ ਫ੍ਰੀ ਦੇ ਸਕਦੇ ਹੋ। ਇਸ ਚੀਜ਼ ਦਾ ਬਿਜਨੈਸ ਦੇ ਮੁਨਾਫੇ ਤੇ ਅਸਰ ਪੈ ਸਕਦਾ ਹੈ ਪਰ ਤੁਹਾਡੇ ਗਾਹਕ ਪੱਕੇ ਹੋ ਸਕਦੇ ਹਨ। ਜੋ ਕਿ ਲੰਮੇ ਸਮੇਂ ਲਈ ਬਹੁਤ ਹੀ ਵਧੀਆ ਰਹੇਗਾ।
ਕੰਪਨੀਆਂ ਨਾਲ ਕੰਟਰੈਕਟ –
ਆਟਾ ਚੱਕੀ ਦੀ ਅਪੁਰਤੀ ਲਈ ਵੱਖ ਵੱਖ ਕੰਪਨੀਆਂ ਨਾਲ ਕੰਟਰੈਕਟ ਕਰਨਾ ਬਹੁਤ ਜਰੂਰੀ ਹੋ ਜਾਂਦਾ ਹੈ ਤਾਂ ਜੋ ਤੁਸੀਂ ਵਧੀਆ ਗੁਣਤਾ ਵਾਲੀ ਆਟਾ ਚੱਕੀ ਗਾਹਕਾਂ ਨੂੰ ਦੇ ਸਕੋ। ਇਸ ਵਿੱਚ ਕੁੱਝ ਖਰਚ ਹੋ ਸਕਦਾ ਹੈ ਪਰ ਇਸ ਦੇ ਬਿਨਾਂ ਸਫਲ ਹੋਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਕਿਓਂਕਿ ਸੁਪਲਾਇਰ ਦੇ ਨਾਲ ਨਾਲ ਸਾਨੂੰ ਕੰਪਨੀਆਂ ਦਾ ਵੀ ਕੰਟਰੈਕਟ ਵੀ ਲੈਣਾ ਜਰੂਰੀ ਹੈ। ਤਾਂ ਜੋ ਅਸੀਂ ਗਾਹਕਾਂ ਨੂੰ ਕਵਾਲਿਟੀ ਦੇ ਨਾਲ ਨਾਲ ਅਲੱਗ ਅਲੱਗ ਕਿਸਮਾਂ ਦੀ ਆਟਾ ਚੱਕੀ ਵੀ ਦੇ ਸਕੀਏ ।ਜਰੂਰੀ ਨਹੀਂ ਕਿ ਬਿਜਨੈਸ ਸ਼ੁਰੂ ਕਰਨ ਤੋਂ ਪਹਿਲਾਂ ਹੀ ਤੁਹਾਨੂੰ ਕੰਟਰੈਕਟ ਕਰਨ ਦੀ ਜਰੂਰਤ ਹੈ,ਪਰ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਕਿਓਂਕਿ ਬਿਜਨੈਸ ਸ਼ੁਰੂ ਹੋਣ ਤੋਂ ਬਾਅਦ ਜਿੰਨੀ ਜਲਦੀ ਹੋ ਸਕੇ ਕਿਸੇ ਕੰਪਨੀ ਨਾਲ ਕੰਟਰੈਕਟ ਹੋ ਜਾਏ ਤਾਂ ਬਿਜਨੈਸ ਵਾਸਤੇ ਓਨੀ ਹੀ ਚੰਗੀ ਚੀਜ਼ ਸਾਬਿਤ ਹੋਏਗੀ।