written by | October 11, 2021

ਮੈਡੀਕਲ ਕਾਰੋਬਾਰ

ਮੈਡੀਕਲ ਲੈਬ ਦਾ ਬਿਜਨੈਸ ਕਿਵੇਂ ਸ਼ੁਰੂ ਕਰੀਏ 

ਜੇਕਰ ਤੁਸੀਂ ਵੀ ਸ਼ੁਰੂ ਕਰਨਾ ਚਾਹੁੰਦੇ ਹੋ ਮੈਡੀਕਲ ਲੈਬ ਦਾ ਕਾਰੋਬਾਰ  ਅਤੇ ਮਨ ਵਿੱਚ ਬਾਰ-ਬਾਰ ਇਹ ਸਵਾਲ ਉੱਠਦੇ ਹਨ ਕਿ ਮੈਡੀਕਲ ਲੈਬ ਕਾਰੋਬਾਰ ਕਿਵੇਂ ਸ਼ੁਰੂ ਕਰੀਏ ? ਮੈਡੀਕਲ ਲੈਬ ਕਾਰੋਬਾਰ ਨੂੰ ਕਿਵੇਂ ਸਫਲ ਬਣਾਇਆ ਜਾ ਸਕਦਾ ਹੈ ? ਘੱਟ ਤੋਂ ਘੱਟ ਪੈਸਾ ਲਾ ਕੇ ਜ਼ਿਆਦਾ ਤੋਂ ਜਿਆਦਾ ਮੁਨਾਫ਼ਾ ਕਿਵੇਂ ਕੀਤਾ ਜਾ ਸਕਦਾ ਹੈ ? ਅਤੇ ਅੱਜ ਦੇ ਦੌਰ ਵਿੱਚ ਇਹ ਕਿੰਨਾ ਜਰੂਰੀ ਹੈ ? 

ਮੈਡੀਕਲ ਲੈਬ ਕਾਰੋਬਾਰ ਵਿੱਚ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਪਵੇਗਾ ? 

ਤਾਂ ਤੁਸੀਂ ਸਹੀ ਜਗ੍ਹਾ ਆਏ ਹੋ।

ਮੈਡੀਕਲ ਲੈਬ ਕਾਰੋਬਾਰ ਵਾਸਤੇ ਚੰਗੀ ਜਗ੍ਹਾ –

ਆਪਣੀ ਲੈਬ ਵਾਸਤੇ ਇੱਕ ਚੰਗੀ ਅਤੇ ਖੁੱਲੀ ਜਗ੍ਹਾ ਦੀ ਚੋਣ ਬਹੁਤ ਹੀ ਜਰੂਰੀ ਹੈ। ਇਹ ਜਗ੍ਹਾ ਕਿਸੇ ਵੱਡੇ ਅਸਪਤਾਲ ਵਿੱਚ ਹੋਵੇ ਤੇ ਸੋਨੇ ਤੇ ਸੁਹਾਗਾ ਵਾਲੀ ਗੱਲ ਹੋਵੇਗੀ। ਕਿਓਂਕਿ ਅਸਪਤਾਲ ਵਿੱਚ ਲੋਕਾਂ ਦਾ ਆਉਣਾ ਜਾਣਾ ਬਣਿਆ ਰਹਿੰਦਾ ਹੈ ਜਿਸ ਕਰਕੇ ਆਪਣੇ ਮੈਡੀਕਲ ਲੈਬ ਵਿੱਚ ਗਾਹਕਾਂ ਦੇ ਆਉਣ ਦੇ ਚਾਂਸ ਵੱਧ ਰਹਿੰਦੇ ਹਣ। ਪਰ ਅਸਪਤਾਲ ਵਿੱਚ ਲੈਬ ਲਈ ਜਗ੍ਹਾ ਲੈਣਾ ਆਰਥਕ ਤੌਰ ਤੇ ਕਾਫੀ ਝਟਕਾ ਦੇਣ ਵਾਲਾ ਹੋ ਸਕਦਾ ਹੈ ਕਿਓਂਕਿ ਇਸ ਦਾ ਕਿਰਾਇਆ ਬਹੁਤ ਜਿਆਦਾ ਹੋ ਸਕਦਾ ਹੈ।ਜੇਕਰ ਤੁਹਾਡਾ ਬਜ਼ਟ ਤੁਹਾਨੂੰ ਇਸ ਦੀ ਇਜਾਜ਼ਤ ਨਹੀਂ ਦੇਂਦਾ ਤਾਂ ਤੁਸੀਂ ਆਪਣੇ ਲੈਬ ਲਈ ਲੋਕਲ ਮਾਰਕਿਟ ਵਿੱਚ ਜਗ੍ਹਾ ਦੇਖ ਸਕਦੇ ਹੋ। ਜਿਵੇਂ ਕਿ ਜੇ ਲੈਬ ਕਿਸੇ ਅਸਪਤਾਲ ਦੇ ਨਜ਼ਦੀਕ ਹੋਏਗਾ ਤਾਂ ਗਾਹਕ ਆਉਣ ਦੀ ਸੰਭਾਵਨਾ ਜਿਆਦਾ ਰਹੇਗੀ, ਜੋ ਤੁਹਾਡੀ ਲੈਬ ਵਿਚੋਂ ਟੈਸਟ ਕਰਵਾਉਣਗੇ। ਆਪਣੇ ਮੈਡੀਕਲ ਲੈਬ  ਵਾਸਤੇ ਜਗ੍ਹਾ ਦੀ ਚੋਣ ਕਰਦੇ ਸਮੇਂ ਇਸ ਗੱਲ ਦਾ ਧਿਆਨ ਜਰੂਰ ਰੱਖਣਾ ਹੈ ਕਿ ਜਗ੍ਹਾ ਖੁੱਲੀ ਹੋਵੇ ਕਿਓਂਕਿ ਮਸ਼ੀਨਾਂ ਦੇ ਰੱਖ ਰਖਾਵ ਲਈ ਕਾਫੀ ਜਗ੍ਹਾ ਦੀ ਲੋੜ ਪੈ ਸਕਦੀ ਹੈ। 

ਮੈਡੀਕਲ ਲੈਬ ਦਾ ਨਾਮ –

ਕਿਸੇ ਚੀਜ਼ ਦਾ ਨਾਮ ਹੀ ਉਸਦੀ ਪਹਿਚਾਣ ਬਣ ਜਾਂਦੀ ਹੈ ਇਸ ਕਰਕੇ ਆਪਣੇ ਮੈਡੀਕਲ ਲੈਬ ਦਾ ਨਾਮ ਕਾਫੀ ਸੋਚ ਸਮਝ ਕੇ ਰੱਖਣਾ ਜਰੂਰੀ ਹੈ। ਡਾਕਟਰੀ ਨਾਲ ਸਿੱਧੇ ਤੌਰ ਤੇ ਜੁੜੇ ਸ਼ਬਦਾਂ ਦੀ ਵਰਤੋਂ ਕਰਕੇ ਆਪਣੇ ਮੈਡੀਕਲ ਲੈਬ ਦਾ ਨਾਮ ਰੱਖਣ ਵਿੱਚ ਹੀ ਸਮਝਦਾਰੀ ਹੈ। ਨਾਮ ਇਸ ਤਰ੍ਹਾਂ ਦਾ ਹੋਵੇ ਜੋ ਬੋਲਣ ਅਤੇ ਦੱਸਣ ਵਿੱਚ ਕਾਫੀ ਸਪਸ਼ਟ ਅਤੇ ਸਾਰਥਕ ਹੋਵੇ। 

ਮਾਰਕੀਟਿੰਗ –

ਅੱਜ ਦੇ ਦੌਰ ਵਿੱਚ ਸਫਲ ਮੈਡੀਕਲ ਲੈਬ ਵਾਸਤੇ ਮਾਰਕੀਟਿੰਗ ਬਹੁਤ ਹੀ ਜ਼ਿਆਦਾ ਜਰੂਰੀ ਹੈ। ਉਧਾਹਰਣ ਵਜੋਂ ਮੰਨ ਲਓ ਕਿ ਤੁਸੀਂ ਵਧੀਆ ਮਸ਼ੀਨਾਂ ਲੈ ਆਏ,ਟੈਸਟ ਦਾ ਮੁੱਲ ਵੀ ਤੁਸੀਂ ਘੱਟ ਰੱਖ ਲਿਆ ਪਰ ਜੇਕਰ ਕਿਸੇ ਨੂੰ ਪਤਾ ਨਹੀਂ ਲਗੇਗਾ ਕਿ ਸਾਨੂੰ ਇਸ ਲੈਬ ਤੋਂ ਘੱਟ ਮੁੱਲ ਤੇ ਵਧੀਆ ਟੈਸਟ ਮਿਲ ਰਹੇ ਹਨ ਤਾਂ ਇਸ ਚੀਜ਼ ਦਾ ਫਾਇਦਾ ਨਾਂ ਦੇ ਬਰਾਬਰ ਹੋਏਗਾ। ਇਸ ਲਈ ਮੈਡੀਕਲ ਲੈਬ ਦੀ ਮਾਰਕੀਟਿੰਗ ਕਰਨੀ ਵੀ ਬਹੁਤ ਜਰੂਰੀ ਹੈ। ਹੁਣ ਸਵਾਲ ਇਹ ਹੈ ਕਿ ਮਾਰਕੀਟਿੰਗ ਕਿਵੇਂ ਕੀਤੀ ਜਾਏ ? ਇਸ ਦੇ ਕਈ ਤਰੀਕੇ ਹਨ ਜਿਵੇਂ ਕਿ ਅਖਬਾਰ ਵਿੱਚ ਇਸ਼ਤਿਹਾਰ ਦੇ ਕੇ ਲੋਕਲ ਏਰੀਆ ਵਿੱਚ ਮਾਰਕੀਟਿੰਗ ਕੀਤੀ ਜਾ ਸਕਦੀ ਹੈ। ਪੋਸਟਰ ਛਪਵਾ ਕੇ ਆਸ ਪਾਸ ਦੇ ਇਲਾਕਿਆਂ ਵਿੱਚ ਆਪਣੇ ਮੈਡੀਕਲ ਲੈਬ ਬਾਰੇ ਦੱਸ ਸਕਦੇ ਹਾਂ। ਪਰ ਸਭ ਤੋਂ ਜ਼ਿਆਦਾ ਪ੍ਰਭਾਵ ਵਾਸਤੇ ਆਨਲਾਈਨ ਮਾਰਕੀਟਿੰਗ ਕੀਤੀ ਜਾ ਸਕਦੀ ਹੈ। ਇਸ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਜਾ ਸਕਦਾ ਹੈ। ਸੋਸ਼ਲ ਮੀਡੀਆ ਤੇ ਤੁਸੀਂ ਆਪਣੇ ਮੈਡੀਕਲ ਲੈਬ ਦਾ ਪ੍ਰਚਾਰ ਕਰ ਸਕਦੇ ਹੋ ਅਤੇ ਲੋਕਾਂ ਨੂੰ ਆਪਣੇ ਲੈਬ ਵੱਲ ਖਿੱਚ ਸਕਦੇ ਹੋ। ਲੋਕਲ ਲੋਕਾਂ ਦੀ ਡਿਮਾਂਡ ਦੇ ਹਿਸਾਬ ਨਾਲ ਅਸੀਂ ਹੋਰ ਵੀ ਮਸ਼ੀਨਾਂ ਲਿਆ ਕੇ ਆਪਣੇ ਮੈਡੀਕਲ ਲੈਬ ਵਿੱਚ ਰੱਖ ਸਕਦੇ ਹਾਂ। ਲੋਕਾਂ ਦੀ ਡਿਮਾਂਡ ਦਾ ਪਤਾ ਲਾਉਣ ਵਾਸਤੇ ਲੈਬ ਤੇ ਕਸਟਮਰ ਫੀਡਬੈਕ ਵਾਲੀ ਬੁਕ ਰੱਖ ਸਕਦੇ ਹਾਂ ਜਿੱਥੇ ਕਸਟਮਰ ਆਪਣਾ ਫੀਡਬੈਕ ਦੇ ਸਕਣ।

ਮੈਡੀਕਲ ਲੈਬ ਦਾ ਕਾਰੋਬਾਰ ਦਾ ਚੰਗਾ ਸਟਾਫ – 

ਗਾਹਕ ਦੀ ਸੰਤੁਸ਼ਟੀ ਲਈ ਇਕ ਚੰਗਾ ਸਟਾਫ ਹੋਣਾ ਬਹੁਤ ਜਰੂਰੀ ਹੈ ਜੋ ਗਾਹਕ ਦੇ ਮਨ ਵਿੱਚ ਉੱਠਦੇ ਸਵਾਲਾਂ ਦਾ ਸੰਤੁਸ਼ਟੀਪੂਰਨ ਜਵਾਬ ਦੇ ਸਕੇ। ਚੰਗੇ ਸਟਾਫ ਹੋਣ ਕਰਕੇ ਗਾਹਕ ਨਾਲ ਦੋਸਤਾਨਾ ਰਿਸ਼ਤਾ ਕਾਇਮ ਕੀਤਾ ਜਾ ਸਕਦਾ ਹੈ ਜਿਸ ਨਾਲ ਗਾਹਕ ਮੁੜ ਆਪਣੀ ਹੀ ਲੈਬ ਤੇ ਆਉਂਦਾ ਹੈ।

ਕੰਟੈਕਟ ਅਤੇ ਕੰਟਰੈਕਟ –

ਮੈਡੀਕਲ ਲੈਬ ਦਾ ਬਿਜਨੈਸ ਸ਼ੁਰੂ ਕਰਦੇ ਹੀ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਇਸ ਬਾਰੇ ਦੱਸੋ। ਕਿਓਂਕਿ ਉਹ ਹੀ ਤੁਹਾਡੇ ਪਹਿਲੇ ਗਾਹਕ ਬਣ ਸਕਦੇ ਹਨ। ਆਪਣੇ ਕੰਟੈਕਟ ਵਿੱਚ ਜਿੰਨੇ ਵੀ ਲੋਕ ਹਨ ਸਭ ਨੂੰ ਆਪਣੇ ਮੈਡੀਕਲ ਲੈਬ ਬਿਜਨੈਸ ਬਾਰੇ ਦੱਸੋ ਤਾਂ ਜੋ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਤੁਹਾਡੇ ਬਿਜਨੈਸ ਬਾਰੇ ਪਤਾ ਲੱਗੇ। 

ਇਸ ਤੋਂ ਬਾਅਦ ਗੱਲ ਆਉਂਦੀ ਹੈ ਕੰਟਰੈਕਟ ਦੀ। ਤੁਸੀਂ ਆਪਣੇ ਆਸ ਪਾਸ  ਅਸਪਤਾਲਾਂ ਨਾਲ ਕੰਟਰੈਕਟ ਕਰ ਸਕਦੇ ਹੋ ਜਿਸ ਨਾਲ ਉਹ ਆਪਣੇ ਕੋਲ ਆਏ ਮਰੀਜਾਂ ਦਾ ਟੈਸਟ ਤੁਹਾਡੀ ਲੈਬ ਤੋਂ ਕਰਵਾਉਣ। ਜੇ ਕਿਸੇ ਅਸਪਤਾਲ ਨਾਲ ਕੰਟਰੈਕਟ ਨਾ ਹੋ ਸਕੇ ਤਾਂ ਤੁਸੀਂ ਆਸ ਪਾਸ ਦੇ ਕਿਸੇ ਡਾਕਟਰ ਨਾਲ ਕੰਟਰੈਕਟ ਕਰ ਸਕਦੇ ਹੋ। ਜਿਵੇਂ ਜਿਵੇਂ ਤੁਹਾਡੀ ਲੈਬ ਪ੍ਰਚੱਲਤ ਹੋਏਗੀ ਓਵੇਂ ਓਵੇਂ ਤੁਹਾਡੇ ਲਈ ਨਵੇਂ ਡਾਕਟਰਾਂ ਜਾਂ ਅਸਪਤਾਲਾਂ ਨਾਲ ਕੰਟਰੈਕਟ ਕਰਨਾ ਆਸਾਨ ਹੋਏਗਾ। 

ਟੈਸਟ ਮਸ਼ੀਨਾਂ ਦੀ ਗੁਣਵੱਤਾ ਅਤੇ ਸਾਂਭ – ਸੰਭਾਲ- ਆਪਣੇ ਲੈਬ ਦੀਆਂ ਮਸ਼ੀਨਾਂ ਵਧਿਆ ਗੁਣਵੱਤਾ ਵਾਲਿਆਂ ਲੈ ਕੇ ਆਉਣਾ ਬਹੁਤ ਜਰੂਰੀ ਹੈ। ਫੇਰ ਮਸ਼ੀਨਾਂ ਦੇ ਹਿਸਾਬ ਨਾਲ ਉਹਨਾਂ ਨੂੰ ਵਧੀਆ ਕੰਡੀਸ਼ਨ ਵਿੱਚ ਰੱਖਣਾ ਵੀ ਜਰੂਰੀ ਹੈ। ਸਮੇਂ ਅਨੁਸਾਰ ਮਸ਼ੀਨਾਂ ਦੀ ਟੈਸਟਿੰਗ ਜਰੂਰ ਕਰੋ ਤਾਂ ਜੋ ਉਹਨਾਂ ਨੂੰ ਪਰਖਿਆ ਜਾਏ। ਮਸ਼ੀਨਾਂ ਵਿੱਚ ਕੋਈ ਕਮੀ ਪੇਸ਼ੀ ਆਉਣ ਤੇ ਉਸ ਨੂੰ ਤੁਰੰਤ ਠੀਕ ਕੀਤਾ ਜਾਏ। ਖਰਾਬੀ ਵਾਲੀ ਮਸ਼ੀਨ ਨਾਲ ਟੈਸਟ ਕਰਨ ਤੇ ਤੁਹਾਡੀ ਲੈਬ ਦੀ ਇੱਜਤ ਮਿੱਟੀ ਵਿੱਚ ਰੁਲ ਸਕਦੀ ਹੈ। ਫੇਰ ਤੁਹਾਨੂੰ ਗਾਹਕ ਲੱਭੀਆਂ ਵੀ ਨਹੀਂ ਲੱਭਣੇ। 

ਮੈਡੀਕਲ ਲੈਬ ਵਾਸਤੇ ਕੂਲ ਨਿਵੇਸ਼ –

ਮਸ਼ੀਨਾਂ,ਅਤੇ ਲੈਬ ਦੀ ਸਥਾਪਨਾ ਤੋਂ ਇਲਾਵਾ ਬਿਜਲੀ ਦੇ ਬਿਲ,ਸਟਾਫ ਦੀ ਤਨਖਵਾਹ ਆਦਿ ਦੇ ਨਿਵੇਸ਼ ਤੁਹਾਨੂੰ ਕਰਨੇ ਪੈਣਗੇ। 

ਮੈਡੀਕਲ ਲੈਬ ਕਾਰੋਬਾਰ ਵਾਸਤੇ ਬਿਜਨੈਸ ਪਲਾਨ –

ਕੋਈ ਗਲਤੀ ਨਾ ਕਰੋ: ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕਿਸ ਉਦਯੋਗ ਵਿੱਚ ਹੋ, ਇੱਕ ਕਾਰੋਬਾਰੀ ਯੋਜਨਾ ਜ਼ਰੂਰੀ ਹੈ। ਹੋ ਸਕਦਾ ਹੈ ਕਿ ਤੁਹਾਨੂੰ ਰਸਮੀ ਕਾਰੋਬਾਰੀ ਯੋਜਨਾ ਦੀ ਜ਼ਰੂਰਤ ਨਾ ਪਵੇ ਜੇ ਤੁਸੀਂ ਆਪਣੇ ਕਾਰੋਬਾਰ ਲਈ ਕੋਈ ਲੋਨ ਜਾਂ ਨਿਵੇਸ਼ ਫੰਡ ਦੀ ਮੰਗ ਨਹੀਂ ਕਰ ਰਹੇ ਹੋ, ਪਰ ਫੇਰ ਵੀ ਬਿਜਨੈਸ ਪਲਾਨ ਨੂੰ ਨਾ ਛੱਡੋ।ਇਸ ਦੀ ਬਜਾਏ ਇੱਕ ਛੋਟੀ ਵਪਾਰ ਯੋਜਨਾ ਲਿਖੋ।ਤੁਸੀਂ ਇਸ ਨੂੰ ਇਕ ਘੰਟੇ ਤੋਂ ਵੀ ਘੱਟ ਸਮੇਂ ਵਿਚ ਕਰ ਸਕਦੇ ਹੋ। ਕਾਰੋਬਾਰੀ ਯੋਜਨਾ ਨੂੰ ਲਿਖਣਾ ਵਿਗਿਆਨਕ ਤੌਰ ਤੇ ਸਿੱਧ ਕਰਦਾ ਹੈ ਕਿ ਤੁਹਾਨੂੰ ਤੇਜ਼ੀ ਨਾਲ ਵੱਧਣ ਵਿੱਚ ਸਹਾਇਤਾ ਕਰਦਾ ਹੈ, ਇਸ ਲਈ ਇਸ ਕਦਮ ਨੂੰ ਨਾ ਛੱਡੋ।ਤੁਹਾਡੀ ਕਾਰੋਬਾਰੀ ਯੋਜਨਾ ਵਿੱਚ ਹੇਠ ਲਿਖੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਹਨ:

ਕਾਰੋਬਾਰੀ ਵੇਰਵੇ, ਜਿਵੇਂ ਤੁਹਾਡੇ ਕਾਰੋਬਾਰੀ ਉਦੇਸ਼ ਅਤੇ ਮਿਸ਼ਨ।

ਮਾਲਕੀ ਦਾ ਪੈਟਰਨ।

ਉਨ੍ਹਾਂ ਟੈਸਟਾਂ ਦੀ ਵਿਸਤ੍ਰਿਤ ਸੂਚੀ ਜੋ ਤੁਸੀਂ ਕਰਨਾ ਚਾਹੁੰਦੇ ਹੋ। ਸੈੱਟ-ਅਪ ਖਰਚੇ ਸ਼ਾਮਲ ਹੁੰਦੇ ਹਨ ਜਿਸ ਵਿੱਚ ਕਾਰੋਬਾਰ ਲਈ ਖਰੀਦੇ ਸਾਰੇ ਉਪਕਰਣ ਸ਼ਾਮਲ ਹੋਣੇ ਚਾਹੀਦੇ ਹਨ।

ਕਰਮਚਾਰੀ ਢਾਂਚਾ।

ਕੀਤੇ ਗਏ ਮਾਰਕੀਟ ਵਿਸ਼ਲੇਸ਼ਣ ਦੇ ਨਾਲ ਇੱਕ ਮਾਰਕੀਟਿੰਗ ਯੋਜਨਾ। 

ਉਮੀਦ ਹੈ ਇਸ ਲੇਖ ਰਾਹੀਂ ਤੁਹਾਨੂੰ ਮੈਡੀਕਲ ਲੈਬ ਕਾਰੋਬਾਰ ਨੂੰ ਬਹੁਤ ਵਧੀਆ ਜਾਨਕਰੀ ਮਿਲੀ ਹੋਏਗੀ। 

ਇਹ ਤਰੀਕੇ ਇਸਤੇਮਾਲ ਕਰ ਕੇ ਤੁਸੀਂ ਆਪਣਾ ਮੈਡੀਕਲ ਲੈਬ ਦਾ ਬਿਜਨੈਸ ਸ਼ੁਰੂ ਵੀ ਕਰ ਸਕਦੇ ਹੋ ਅਤੇ ਪਹਿਲਾਂ ਤੋਂ ਸ਼ੁਰੂ ਲੈਬ ਬਿਜਨੈਸ ਨੂੰ ਸਫਲ ਵੀ ਬਣਾ ਸਕਦੇ ਹੋ। ਸ਼ੁਭ ਕਾਮਨਾ।

 

Related Posts

None

ਵਹਾਤਸੱਪ ਮਾਰਕੀਟਿੰਗ


None

ਕਰਿਆਨੇ ਦੀ ਦੁਕਾਨ ‘ਤੇ ਜੀਐਸਟੀ ਦਾ ਪ੍ਰਭਾਵ


None

ਜਨਰਲ ਸਟੋਰ ਲਈ ਐਚਐਸਐਨ ਅਤੇ ਐਨਆਈਸੀ ਕੋਡ


None

ਕਰਿਆਨੇ ਦੀ ਦੁਕਾਨ


None

ਕਿਰਨਾ ਸਟੋਰ


None

ਫਲ ਅਤੇ ਸਬਜ਼ੀਆਂ ਦੀ ਦੁਕਾਨ


None

ਬੇਕਰੀ ਦਾ ਕਾਰੋਬਾਰ


None

ਚਿਪਕਦਾ ਕਾਰੋਬਾਰ


None

ਹੱਥਕੜੀ ਦਾ ਕਾਰੋਬਾਰ