ਬਿਯੂਟੀ ਪਾਰਲਰ ਬਿਜਨੈਸ ਕਿਵੇਂ ਸ਼ੁਰੂ ਕੀਤਾ ਜਾ ਸਕਦਾ ਹੈ ?
ਬਿਯੂਟੀ ਪਾਰਲਰ ਦਾ ਕਾਰੋਬਾਰ ਇੱਕ ਉੱਤਮ ਛੋਟੇ ਨਿਵੇਸ਼ ਦਾ ਕਾਰੋਬਾਰ ਹੁੰਦਾ ਹੈ।ਇਹ ਕਾਰੋਬਾਰ ਵਧੇਰੇ ਮੁਨਾਫਾ ਦਿੰਦਾ ਹੈ … ਪਰ ਕੀ ਤੁਹਾਨੂੰ ਕਾਰੋਬਾਰ ਦੇ ਸਹੀ ਵੇਰਵੇ ਪਤਾ ਹਨ ?
ਜੇਕਰ ਤੁਸੀਂ ਵੀ ਸੋਚ ਰਹੇ ਹੋ ਬਿਊਟੀ ਪਾਰਲਰ ਵਪਾਰ ਯੋਜਨਾ ਸ਼ੁਰੂ ਕਰਨ ਬਾਰੇ ਅਤੇ ਮਨ ਵਿੱਚ ਬਾਰ-ਬਾਰ ਇਹ ਸਵਾਲ ਉੱਠਦੇ ਹਨ ਕਿ ਬਿਊਟੀ ਪਾਰਲਰ ਵਪਾਰ ਯੋਜਨਾ ਕੀ ਹੁੰਦਾ ਹੈ ? ਬਿਊਟੀ ਪਾਰਲਰ ਵਪਾਰ ਯੋਜਨਾ ਨੂੰ ਕਿਵੇਂ ਸਫਲ ਬਣਾਇਆ ਜਾ ਸਕਦਾ ਹੈ ? ਘੱਟ ਤੋਂ ਘੱਟ ਪੈਸਾ ਲਾ ਕੇ ਜ਼ਿਆਦਾ ਤੋਂ ਜਿਆਦਾ ਮੁਨਾਫ਼ਾ ਕਿਵੇਂ ਕੀਤਾ ਜਾ ਸਕਦਾ ਹੈ ?
ਬਿਊਟੀ ਪਾਰਲਰ ਵਪਾਰ ਯੋਜਨਾ ਵਾਸਤੇ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਪਵੇਗਾ ?
ਅਸੀਂ ਦੇ ਸਕਦੇ ਹਾਂ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ।
ਇਹ ਕੁਝ ਮਦਦਗਾਰ ਜਾਣਕਾਰੀ ਹੈ ਜੋ ਉਤਸ਼ਾਹੀ ਉੱਦਮੀਆਂ ਲਈ ਲਿਖੀ ਗਈ ਹੈ ਜੋ ਬਿਊਟੀ ਪਾਰਲਰ ਵਪਾਰ ਯੋਜਨਾ
ਬਾਰੇ ਸੋਚ ਰਹੇ ਹਨ। ਤੁਸੀਂ ਬਿਊਟੀ ਪਾਰਲਰ ਵਪਾਰ ਯੋਜਨਾ ਸ਼ੁਰੂ ਕਰਨ ਤੋਂ ਪਹਿਲਾਂ ਇਸ ਆਰਟੀਕਲ ਵਿੱਚ ਲਿੱਖੀਆਂ ਸਲਾਹਾਂ ਤੇ ਵਿਚਾਰ ਕਰ ਸਕਦੇ ਹੋ!
ਬਿਊਟੀ ਪਾਰਲਰ ਵਪਾਰ ਯੋਜਨਾ – ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕਿਸ ਉਦਯੋਗ ਵਿੱਚ ਹੋ, ਇੱਕ ਕਾਰੋਬਾਰੀ ਯੋਜਨਾ ਜ਼ਰੂਰੀ ਹੈ। ਹੋ ਸਕਦਾ ਹੈ ਕਿ ਤੁਹਾਨੂੰ ਰਸਮੀ ਕਾਰੋਬਾਰੀ ਯੋਜਨਾ ਦੀ ਜ਼ਰੂਰਤ ਨਾ ਪਵੇ ਜੇ ਤੁਸੀਂ ਆਪਣੇ ਕਾਰੋਬਾਰ ਲਈ ਕੋਈ ਲੋਨ ਜਾਂ ਨਿਵੇਸ਼ ਫੰਡ ਦੀ ਮੰਗ ਨਹੀਂ ਕਰ ਰਹੇ ਹੋ, ਪਰ ਫੇਰ ਵੀ ਬਿਜਨੈਸ ਪਲਾਨ ਨੂੰ ਨਾ ਛੱਡੋ।ਇਸ ਦੀ ਬਜਾਏ ਇੱਕ ਛੋਟੀ ਵਪਾਰ ਯੋਜਨਾ ਲਿਖੋ।ਤੁਸੀਂ ਇਸ ਨੂੰ ਇਕ ਘੰਟੇ ਤੋਂ ਵੀ ਘੱਟ ਸਮੇਂ ਵਿਚ ਕਰ ਸਕਦੇ ਹੋ। ਕਾਰੋਬਾਰੀ ਯੋਜਨਾ ਨੂੰ ਲਿਖਣਾ ਵਿਗਿਆਨਕ ਤੌਰ ਤੇ ਸਿੱਧ ਕਰਦਾ ਹੈ ਕਿ ਤੁਹਾਨੂੰ ਤੇਜ਼ੀ ਨਾਲ ਵੱਧਣ ਵਿੱਚ ਸਹਾਇਤਾ ਕਰਦਾ ਹੈ, ਇਸ ਲਈ ਇਸ ਕਦਮ ਨੂੰ ਨਾ ਛੱਡੋ।ਤੁਹਾਡੀ ਕਾਰੋਬਾਰੀ ਯੋਜਨਾ ਵਿੱਚ ਹੇਠ ਲਿਖੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਹਨ:
ਕਾਰੋਬਾਰੀ ਵੇਰਵੇ, ਜਿਵੇਂ ਤੁਹਾਡੇ ਕਾਰੋਬਾਰੀ ਉਦੇਸ਼ ਅਤੇ ਮਿਸ਼ਨ।
ਮਾਲਕੀ ਦਾ ਪੈਟਰਨ।
ਉਨ੍ਹਾਂ ਸੇਵਾਵਾਂ ਦੀ ਵਿਸਤ੍ਰਿਤ ਸੂਚੀ ਜੋ ਤੁਸੀਂ ਵੇਚਣਾ ਚਾਹੁੰਦੇ ਹੋ। ਸੈੱਟ-ਅਪ ਖਰਚੇ ਸ਼ਾਮਲ ਹੁੰਦੇ ਹਨ ਜਿਸ ਵਿੱਚ ਕਾਰੋਬਾਰ ਲਈ ਖਰੀਦੇ ਸਾਰੇ ਉਪਕਰਣ ਸ਼ਾਮਲ ਹੋਣੇ ਚਾਹੀਦੇ ਹਨ।
ਕਰਮਚਾਰੀ ਢਾਂਚਾ।
ਬਿਊਟੀ ਪਾਰਲਰ ਵਪਾਰ ਯੋਜਨਾ ਵਾਸਤੇ ਸਹੀ ਗਾਹਕਾਂ ਦੀ ਪਹਿਚਾਣ – ਬਿਯੂਟੀ ਪਾਰਲਰ ਵਿੱਚ ਵੱਡੀ ਗਲਤੀ ਤੁਸੀਂ ਇਹ ਹੀ ਕਰ ਸਕਦੇ ਹੋ ਕਿ ਤੁਸੀਂ ਆਪਣੇ ਬ੍ਯੂਟੀ ਪਾਰਲਰ ਤੇ ਆਏ ਹਰ ਬੰਦੇ ਨੂੰ ਇੱਕ ਤੁਹਾਡੇ ਲਈ ਇੱਕ ਵਧੀਆ ਗਾਹਕ ਸਮਝ ਬੈਠੋ। ਕਿਓਂਕਿ ਹਰ ਬੰਦਾ ਇੱਕ ਵਧਿਆ ਗਾਹਕ ਨਹੀਂ ਹੋ ਸਕਦਾ। ਇਸ ਕਰਕੇ ਵਧੀਆ ਗਾਹਕਾਂ ਦੀ ਪਹਿਚਾਣ ਕਰਨਾ ਬਹੁਤ ਜਰੂਰੀ ਹੈ।
ਵਧੀਆ ਗਾਹਕ ਦੀ ਇਹ ਹੀ ਪਹਿਚਾਣ ਹੈ ਕਿ ਉਹ ਤੁਹਾਡੀ ਸਰਵਿਸ ਤੋਂ ਬਹੁਤ ਜ਼ਿਆਦਾ ਸੰਤੁਸ਼ਟ ਦਿਸਦਾ ਹੈ। ਉਹ ਗਾਹਕ ਜੋ ਤੁਹਾਡੀ ਦਿੱਤੀਆਂ ਸਰਵਿਸ ਨਾਲ ਪੁਰਾ ਮੇਲ ਖਾਂਦਾ ਹੈ। ਗਾਹਕ ਜੇ ਤੁਹਾਡੇ ਪਾਰਲਰ ਦੇ ਨੇੜੇ ਹੀ ਰਹਿਣ ਵਾਲਾ ਹੈ। ਇਹ ਕੁੱਝ ਗੱਲਾਂ ਨਾਲ ਤੁਸੀਂ ਆਪਣੇ ਗਾਹਕ ਦੀ ਪਹਿਚਾਣ ਕਰ ਸਕਦੇ ਹੋ। ਹਮੇਸ਼ਾ ਇਹਨਾਂ ਗਾਹਕਾਂ ਦੀ ਡਿਮਾਂਡ ਦਾ ਖਿਆਲ ਰੱਖੋ ਕਿਓਂਕਿ ਇਹ ਤੁਹਾਡੀ ਮਾਰਕੀਟਿੰਗ ਫ੍ਰੀ ਵਿੱਚ ਕਰ ਦੇਣਗੇ। ਇਹ ਖੁਦ ਤਾਂ ਬਾਰ ਬਾਰ ਤੁਹਾਡੇ ਪਾਰਲਰ ਦੀ ਸਰਵਿਸ ਲੈਣ ਆਉਣਗੇ ਹੀ ਨਾਲ ਹੀ ਆਪਣੇ ਦੋਸਤਾਂ ਅਤੇ ਰਿਸਤੇਦਾਰਾਂ ਨੂੰ ਵੀ ਤੁਹਾਡੇ ਕੋਲ ਆਉਣ ਲਈ ਕਹਿਣਗੇ।ਇਸ ਤਰ੍ਹਾਂ ਦੇ ਗਾਹਕ ਬਹੁਤ ਹੀ ਵਫ਼ਾਦਾਰ ਹੁੰਦੇ ਹਨ। ਇਸ ਲਈ ਹਮੇਸ਼ਾ ਇਹਨਾਂ ਗਾਹਕਾਂ ਨੂੰ ਆਪਣੀ ਸਰਵਿਸ ਨਾਲ ਖੁਸ਼ ਰੱਖਣ ਦੀ ਕੋਸ਼ਿਸ਼ ਕਰੋ।
ਮਾਰਕਿਟ ਦੀ ਜਾਣਕਾਰੀ – ਆਪਣਾ ਪਾਰਲਰ ਦਾ ਬਿਜਨੈਸ ਸਫਲ ਬਨਾਉਣ ਵਾਸਤੇ ਤੁਹਾਡੇ ਵਾਸਤੇ ਅਗਲਾ ਕਦਮ ਹੋਏਗਾ ਮਾਰਕਿਟ ਦੀ ਜਾਣਕਾਰੀ ਲੇਣਾ। ਇਸ ਵਾਸਤੇ ਤੁਹਾਨੂੰ ਕਿਸੇ ਨਾਲ ਗੱਲ ਕਰਨੀ ਹੈ ਜੋ ਪਹਿਲਾਂ ਤੋਂ ਇਸ ਕਾਰੋਬਾਰ ਵਿਚ ਹੈ।ਯਾਦ ਰੱਖੋ ਕਿ ਲੋਕਲ ਮੁਕਾਬਲੇਬਾਜ਼ ਤੁਹਾਨੂੰ ਇਸ ਬਾਰੇ ਜਾਣਕਾਰੀ ਦੇਣ ਤੋਂ ਭੱਜਣਗੇ। ਉਹ ਤੁਹਾਨੂੰ ਬਿਜਨੈਸ ਅਤੇ ਮਾਰਕਿਟ ਦੀ ਜਾਣਕਾਰੀ ਦੇ ਕੇ ਆਪਣਾ ਮੁਕਾਬਲਾ ਕਿਓਂ ਵਧਾਉਣਗੇ। ਇਸ ਕਰ ਕੇ ਤੁਹਾਨੂੰ ਕਿਸੇ ਦੂਸਰੇ ਇਲਾਕੇ ਦੇ ਪਾਰਲਰ ਦੇ ਬਿਜਨੈਸ ਕਰਨੇ ਵਾਲੇ ਬੰਦੇ ਤੋਂ ਮਾਰਕਿਟ ਅਤੇ ਬਿਜਨੈਸ ਦੀ ਜਾਣਕਾਰੀ ਲੈਣੀ ਪਵੇਗੀ। ਸਾਡਾ ਅਨੁਮਾਨ ਇਹ ਹੈ ਕਿ ਤੁਹਾਨੂੰ ਬਹੁਤ ਸਾਰੇ ਕਾਰੋਬਾਰਾਂ ਦੇ ਮਾਲਕਾਂ ਨਾਲ ਸੰਪਰਕ ਕਰਨਾ ਪੈ ਸਕਦਾ ਹੈ ਜੋ ਤੁਹਾਡੇ ਨਾਲ ਆਪਣੀ ਬਿਜਨੈਸ ਦੀ ਸਿਆਣਪ ਸਾਂਝੀ ਕਰਨ ਲਈ ਤਿਆਰ ਹੈ।
ਕੰਟਰੈਕਟ ਅਤੇ ਕੰਟੈਕਟ -ਆਪਣੇ ਪਾਰਲਰ ਦੇ ਨਾਲ ਮਿਲਦੇ ਜੁਲਦੇ ਬਿਜਨੈਸ ਵਾਲਿਆਂ, ਜਿਵੇਂ ਕਿ ਵਿਆਹ ਦੇ ਕਪੜੇ ਵਾਲ਼ੇ ਬਿਜਨੈਸ, ਹੈਲਥ ਕਲੱਬ ਆਦਿ, ਨਾਲ ਕੰਟਰੈਕਟ ਕਰਨਾ ਬਹੁਤ ਜਰੂਰੀ ਹੋ ਜਾਂਦਾ ਹੈ ਤਾਂ ਜੋ ਤੁਸੀਂ ਗਾਹਕਾਂ ਨੂੰ ਇੱਕ ਦੂਜੇ ਦੇ ਬਿਜਨੈਸ ਤੇ ਭੇਜ ਸਕੋ। ਇਸ ਦੇ ਨਾਲ ਗਾਹਕਾਂ ਦੀ ਅਦਲਾ ਬਦਲੀ ਕੀਤੀ ਜਾ ਸਕਦੀ ਹੈ। ਜਰੂਰੀ ਨਹੀਂ ਕਿ ਬਿਜਨੈਸ ਸ਼ੁਰੂ ਕਰਨ ਤੋਂ ਪਹਿਲਾਂ ਹੀ ਤੁਹਾਨੂੰ ਕੰਟਰੈਕਟ ਕਰਨ ਦੀ ਜਰੂਰਤ ਹੈ,ਪਰ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਕਿਓਂਕਿ ਬਿਜਨੈਸ ਸ਼ੁਰੂ ਹੋਣ ਤੋਂ ਬਾਅਦ ਜਿੰਨੀ ਜਲਦੀ ਹੋ ਸਕੇ ਕਿਸੇ ਨਾਲ ਕੰਟਰੈਕਟ ਹੋ ਜਾਏ ਤਾਂ ਬਿਜਨੈਸ ਵਾਸਤੇ ਓਨੀ ਹੀ ਚੰਗੀ ਚੀਜ਼ ਸਾਬਿਤ ਹੋਏਗੀ।
ਆਪਣੇ ਬਿਯੂਟੀ ਪਾਰਲਰ ਬਿਜਨੈਸ ਦਾ ਪ੍ਰਚਾਰ – ਅੱਜ ਦੇ ਦੌਰ ਵਿੱਚ ਸਫਲ ਬਿਜਨੈਸ ਵਾਸਤੇ ਮਾਰਕੀਟਿੰਗ ਬਹੁਤ ਹੀ ਜ਼ਿਆਦਾ ਜਰੂਰੀ ਹੈ। ਉਧਾਹਰਣ ਵਜੋਂ ਮੰਨ ਲਓ ਕਿ ਤੁਸੀਂ ਸਭ ਨੂੰ ਵਧੀਆ ਸੇਵਾ ਮੁਹਹਿਆ ਕਰ ਰਹੇ ਹੋ,ਮੁੱਲ ਵੀ ਤੁਸੀਂ ਘੱਟ ਰੱਖ ਲਿਆ ਪਰ ਜੇਕਰ ਕਿਸੇ ਨੂੰ ਪਤਾ ਨਹੀਂ ਲਗੇਗਾ ਕਿ ਸਾਨੂੰ ਇਸ ਜਗ੍ਹਾ ਜਾਂ ਇਸ ਬੰਦੇ ਤੋਂ ਵਧੀਆ ਪਾਰਲਰ ਸੇਵਾਵਾਂ ਮਿਲ ਰਹੀਆਂ ਹਨ ਤਾਂ ਇਸ ਚੀਜ਼ ਦਾ ਫਾਇਦਾ ਨਾਂ ਦੇ ਬਰਾਬਰ ਹੋਏਗਾ। ਇਸ ਲਈ ਆਪਣੇ Beauty Parlor Business ਦੀ ਮਾਰਕੀਟਿੰਗ ਕਰਨੀ ਵੀ ਬਹੁਤ ਜਰੂਰੀ ਹੈ। ਹੁਣ ਸਵਾਲ ਇਹ ਹੈ ਕਿ ਮਾਰਕੀਟਿੰਗ ਕਿਵੇਂ ਕੀਤੀ ਜਾਏ ? ਇਸ ਦੇ ਕਈ ਤਰੀਕੇ ਹਨ ਜਿਵੇਂ ਕਿ ਅਖਬਾਰ ਵਿੱਚ ਇਸ਼ਤਿਹਾਰ ਦੇ ਕੇ ਲੋਕਲ ਇਲਾਕੇ ਵਿੱਚ ਮਾਰਕੀਟਿੰਗ ਕੀਤੀ ਜਾ ਸਕਦੀ ਹੈ। ਪੋਸਟਰ ਛਪਵਾ ਕੇ ਆਸ ਪਾਸ ਦੇ ਇਲਾਕਿਆਂ ਵਿੱਚ ਆਪਣੇ ਪਾਰਲਰ ਦੀ ਸ਼ੋਪ ਬਾਰੇ ਦੱਸ ਸਕਦੇ ਹਾਂ।ਤੁਸੀਂ ਆਪਣੇ ਸ਼ੋਪ ਦੇ ਨਾਮ ਤੋਂ ਇੱਕ ਵੈਬਸਾਈਟ ਵੀ ਬਣਾ ਸਕਦੇ ਹੋ ਜਿਸ ਵਿੱਚ ਸਟੋਰ ਦੀ ਲੋਕੇਸ਼ਨ,ਤੁਹਾਡਾ ਮੋਬਾਇਲ ਨੰਬਰ ਅਤੇ ਸੇਵਾਵਾਂ ਦੀ ਜਾਣਕਾਰੀ ਦੇ ਨਾਲ ਨਾਲ ਬਿਯੂਟੀ ਉਤਪਾਦਾਂ ਦੀਆਂ ਫੋਟਵਾਂ ਵੀ ਹੋਣ।
ਪੇਸ਼ਕਸ਼ – ਗਾਹਕਾਂ ਨੂੰ ਸਭ ਨਾਲੋਂ ਵੱਧ ਖਿੰਚਾਵ ਦੇਂਦਾ ਹੈ ਇੱਕ ਵਧੀਆ ਆਫਰ। ਇੱਕ ਵਧੀਆ ਆਫਰ ਦਾ ਮਤਲਬ ਇਹ ਨਹੀਂ ਕਿ ਤੁਸੀਂ ਫ੍ਰੀ ਵਿਚ ਕੰਮ ਕਰਨਾ ਸ਼ੁਰੂ ਕਰ ਦੋ। ਬਲਕਿ ਇਹਦਾ ਇਹ ਮਤਲਬ ਹੈ ਕਿ ਤੁਸੀਂ ਆਪਣੇ ਗਾਹਕਾਂ ਨੂੰ ਕੁਝ ਪਰਸੈਂਟ ਡਿਸਕਾਊਂਟ ਦੇ ਸਕਦੇ ਹੋ। ਜੇ ਡਿਸਕਾਊਂਟ ਦੇਣਾ ਤੁਹਾਡੇ ਬਜਟ ਦੇ ਖਿਲਾਫ ਜਾ ਰਿਹਾ ਹੈ ਤਾਂ ਤੁਸੀਂ ਕਿਸੇ ਮਹਿੰਗੀ ਸਰਵਿਸ ਨਾਲ ਇਕ ਛੋਟੀ ਸਰਵਿਸ ਫ੍ਰੀ ਜਾਂ ਘੱਟ ਮੁੱਲ ਤੇ ਦੇ ਸਕਦੇ ਹੋ। ਇਸ ਆਫਰ ਦੀ ਜਾਣਕਾਰੀ ਗਾਹਕਾਂ ਤਕ ਪਹੁੰਚਾਉਣ ਲਈ ਉਪਰ ਲਿੱਖੇ ਤਰੀਕੇ ਤੁਸੀਂ ਵਰਤ ਸਕਦੇ ਹੋ।
ਉਮੀਦ ਹੈ ਇਹ ਤਰੀਕੇ ਇਸਤੇਮਾਲ ਕਰਨ ਤੋਂ ਬਾਅਦ ਤੁਹਾਡੇ ਬਿਯੂਟੀ ਪਾਰਲਰ ਵਿੱਚ ਭੀੜ ਲੱਗੀ ਰਹੇਗੀ ਅਤੇ ਤੁਹਾਡੇ ਬ੍ਯੂਟੀ ਪਾਰਲਰ ਬਹੁਤ ਹੀ ਜਲਦ ਸਫਲ ਹੋਏਗਾ।
ਉਮੀਦ ਹੈ ਇਸ ਲੇਖ ਨਾਲ ਤੁਹਾਨੂੰ ਪਤਾ ਲੱਗਾ ਹੋਏਗਾ ਕਿ ਤੁਸੀਂ ਇੱਕ ਬਿਯੂਟੀ ਪਾਰਲਰ ਬਿਜਨੈਸ ਕਿਵੇਂ ਸ਼ੁਰੂ ਕਰ ਸਕਦੇ ਹੋ ਅਤੇ ਉਸ ਨੂੰ ਸਫਲ ਵੀ ਬਣਾ ਸਕਦੇ ਹੋ। ਇਹਨਾਂ ਗੱਲਾਂ ਦੀ ਵਰਤੋਂ ਕਰਕੇ ਤੁਸੀਂ ਆਪਣੇ ਬਿਜਨੈਸ ਨੂੰ ਨਵੀਆਂ ਉਂਚਾਈਆਂ ਤੱਕ ਲੈ ਜਾ ਸਕਦੇ ਹੋ। ਸ਼ੁਭ ਕਾਮਨਾ ।