ਪਲਾਸਟਿਕ ਬਨਾਉਣ ਦਾ ਬਿਜਨੈਸ ਕਿਵੇਂ ਸ਼ੁਰੂ ਕੀਤਾ ਜਾ ਸਕਦਾ ਹੈ ?
ਅੱਜਕਲ ਪਲਾਸਟਿਕ ਦਾ ਇਸਤੇਮਾਲ ਬਹੁਤ ਵੱਧ ਗਿਆ ਹੈ। ਵੱਧਦੇ ਇਸਤੇਮਾਲ ਦਾ ਮਤਲਬ ਹੈ ਡਿਮਾਂਡ ਵਿੱਚ ਵਾਧਾ।
ਕਿਸੇ ਚੀਜ਼ ਦੀ ਮੰਗ ਵਿੱਚ ਜੇ ਵਾਧਾ ਹੁੰਦਾ ਹੈ ਤਾਂ ਮਤਲਬ ਉਸ ਚੀਜ਼ ਦਾ ਬਿਜਨੈਸ ਕਰਨਾ ਬਹੁਤ ਹੀ ਫਾਇਦੇਮੰਦ ਕਦਮ ਹੋਏਗਾ। ਪਲਾਸਟਿਕ ਦਾ ਬਿਜਨੈਸ ਕਰਨਾ ਅੱਜ ਦੇ ਦੌਰ ਵਿੱਚ ਬਹੁਤ ਹੀ ਜਿਆਦਾ ਫਾਇਦੇ ਵਾਲਾ ਬਿਜਨੈਸ ਹੋ ਸਕਦਾ ਹੈ। ਜੇਕਰ ਤੁਸੀਂ ਵੀ ਸੋਚ ਰਹੇ ਹੋ ਪਲਾਸਟਿਕ ਦਾ ਬਿਜਨੈਸ ਸ਼ੁਰੂ ਕਰਨਾ ਪਰ ਮਨ ਵਿੱਚ ਬਹੁਤ ਸਾਰੇ ਸਵਾਲ ਹਨ ਕਿ ਪਲਾਸਟਿਕ ਬਣਾਉਣ ਦਾ ਬਿਜਨੈਸ ਕਿਵੇਂ ਸ਼ੁਰੂ ਕੀਤਾ ਜਾ ਸਕਦਾ ਹੈ ਅਤੇ ਇਸ ਨੂੰ ਸਫਲ ਬਨਾਉਣ ਵਾਸਤੇ ਕਿਸ ਕਿਸ ਚੀਜ਼ ਦਾ ਧਿਆਨ ਰੱਖਣਾ ਪਏਗਾ। ਤੇ ਆਉ ਜਾਣਦੇ ਹਾਂ ਕਿ ਪਲਾਸਟਿਕ ਬਣਾਉਣ ਦਾ ਬਿਜਨੈਸ ਸ਼ੁਰੂ ਕਰਕੇ ਕਿਵ਼ੇਂ ਸਫਲ ਬਣਾਇਆ ਜਾ ਸਕਦਾ ਹੈ।
ਪਲਾਸਟਿਕ ਬਣਾਉਣ ਦੇ ਵਪਾਰ ਵਾਸਤੇ ਬਿਜਨੈਸ ਪਲਾਨ –
ਕਿਸੇ ਵੀ ਵਪਾਰ ਨੂੰ ਸਫਲ ਬਨਾਉਣ ਵਾਸਤੇ ਸਭ ਤੋਂ ਪਹਿਲਾਂ ਇਹ ਜਾਨਣਾ ਜਰੂਰੀ ਹੈ ਕਿ ਅਸੀਂ ਕਰਨ ਕੀ ਜਾ ਰਹੇ ਹਾਂ। ਇਸ ਵਾਸਤੇ ਅਸੀਂ ਆਪਣੇ ਬਿਜਨੈਸ ਦਾ ਇੱਕ ਖ਼ਾਕਾ ਤਿਆਰ ਕਰਦੇ ਹਾਂ ਜਿਸ ਵਿੱਚ ਉਹ ਸਭ ਹੁੰਦਾ ਹੈ ਜੋ ਅਸੀਂ ਬਿਜਨੈਸ ਵਿੱਚ ਕਰਨ ਦੀ ਕੋਸ਼ਿਸ਼ ਕਰਾਂਗੇ। ਪਰ ਜੇ ਤੁਸੀਂ ਪਹਿਲਾਂ ਕਦੇ ਕੋਈ ਕਾਰੋਬਾਰੀ ਯੋਜਨਾ ਤਿਆਰ ਨਹੀਂ ਕੀਤੀ, ਤਾਂ ਇਹ ਕੰਮ ਬਹੁਤ ਮੁਸ਼ਕਿਲ ਹੋ ਸਕਦਾ ਹੈ।
ਪਰ ਚੰਗੀ ਖ਼ਬਰ ਇਹ ਹੈ ਕਿ ਕੁੱਝ ਗੱਲਾਂ ਦਾ ਧਿਆਨ ਰੱਖਦੇ ਹੋਏ ਕੋਈ ਵੀ ਬਿਜਨੈਸ ਸ਼ੁਰੂ ਕਰਨ ਵਾਲਾ ਬੰਦਾ ਬਿਜਨੈਸ ਯੋਜਨਾ ਆਸਾਨੀ ਨਾਲ ਤੈਆਰ ਕਰ ਸਕਦਾ ਹੈ।ਤੁਸੀਂ ਵੇਖੋਗੇ ਕਿ ਇੱਕ ਕਾਰੋਬਾਰੀ ਯੋਜਨਾ ਸਿਰਫ ਇਹ ਦੱਸਦੀ ਹੈ ਕਿ ਤੁਹਾਡਾ ਪਲਾਸਟਿਕ ਦਾ ਸਮਾਣ ਕਿੱਥੇ ਜਾਂਦਾ ਹੈ ਅਤੇ ਤੁਸੀਂ ਉੱਥੇ ਉਸ ਸਮਾਣ ਨੂੰ ਕਿਵੇ ਭੇਜ ਸਕਦੇ ਹੋ।
ਪਲਾਸਟਿਕ ਬਨਾਉਣ ਦੇ ਬਿਜਨੈਸ ਸ਼ੁਰੂ ਕਰਨ ਵਾਸਤੇ ਨਿਵੇਸ਼ –
ਤੁਹਾਡੇ ਫੋਕਸ ਤੇ ਨਿਰਭਰ ਕਰਦਿਆਂ, ਘੱਟ ਨਿਵੇਸ਼ ਨਾਲ ਪਲਾਸਟਿਕ ਦੇ ਕਾਰੋਬਾਰ ਵਿੱਚ ਸ਼ੁਰੂਆਤ ਕਰਨਾ ਸੰਭਵ ਹੈ। ਜੇ ਤੁਹਾਨੂੰ ਕਿਸੇ ਕਿਸਮ ਦੇ ਫੋਰਮ ਦੀ ਜ਼ਰੂਰਤ ਹੋਏਗੀ, ਜਿਵੇਂ ਕਿ ਇੱਕ ਵੈਬਸਾਈਟ ਜਾਂ ਔਨਲਾਈਨ ਵਿਕਲਪਾਂ ਤੱਕ ਪਹੁੰਚ।ਪਲਾਸਟਿਕ ਬਨਾਉਣ ਲਈ ਜੋ ਉਪਕਰਨ ਲੱਗਣਗੇ ਉਹਨਾਂ ਦਾ ਖਰਚਾ ਵੀ ਨਿਵੇਸ਼ ਵਿੱਚ ਜੋੜ ਲੈਣਾ ਪਏਗਾ।
ਵਿੱਤ ਪ੍ਰਬੰਧਨ –
ਬਿਜਨੈਸ ਸ਼ੁਰੂ ਕਰਨ ਵਾਸਤੇ ਤੁਹਾਨੂੰ ਕਿੰਨੇ ਪੈਸੇ ਦੀ ਜਰੂਰਤ ਪਵੇਗੀ ਅਤੇ ਤੁਹਾਡੇ ਕੋਲ ਕਿੰਨੇ ਪੈਸੇ ਹੋਣੇ ਚਾਹੀਦੇ ਹਨ ਬਿਜਨੈਸ ਸ਼ੁਰੂ ਕਰਨ ਤੋਂ ਬਾਅਦ ਤਾਂ ਜੋ ਬਿਜਨੈਸ ਚਲਦਾ ਰਹੇ। ਕਿਓਂਕਿ ਮੁਨਾਫ਼ਾ ਆਉਣ ਵਿੱਚ ਥੋੜਾ ਸਮਾਂ ਲਗ ਸਕਦਾ ਹੈ। ਵਿੱਤ ਕੋਟੇ ਨੂੰ ਮਜਬੂਤ ਬਨਾਉਣ ਵਾਸਤੇ ਤੁਸੀਂ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਦੀ ਮਦਦ ਲੈ ਸਕਦੇ ਹੋ। ਤੁਸੀਂ ਬੈੰਕ ਤੋਂ ਲੋਨ ਲੈ ਕੇ ਵੀ ਕੰਮ ਸ਼ੁਰੂ ਕਰ ਸਕਦੇ ਹੋ।
ਲੋੜਵੰਦ ਉਪਕਰਨਾਂ ਦੀ ਲਿਸਟ –
ਤੁਹਾਨੂੰ ਇਹ ਯੋਜਨਾ ਬਣਾ ਲੈਣੀ ਚਾਹੀਦੀ ਹੈ ਕਿ ਤੁਹਾਨੂੰ ਆਪ ਦੇ ਬਿਜਨੈਸ ਵਿੱਚ ਪਲਾਸਟਿਕ ਬਣਾਉਣ ਲਈ ਕਿਸ ਕਿਸ ਉਪਕਰਨ ਦੀ ਲੋੜ ਹੈ। ਇਹ ਸਾਰੇ ਉਪਕਰਨ ਤੁਸੀਂ ਕਿਥੋਂ ਲੈ ਕੇ ਆਓਗੇ ਅਤੇ ਇਹਨਾਂ ਨੂੰ ਲੈ ਕੇ ਆਉਣ ਵਿੱਚ ਕਿੰਨਾ ਖਰਚ ਆਏਗਾ।
ਇਸ ਖਰਚ ਨੂੰ ਆਪਣੇ ਸ਼ੁਰੂਵਾਤੀ ਪਲਾਨ ਦੇ ਵਿੱਤ ਪ੍ਰਬੰਧਨ ਵਿੱਚ ਜੋੜਨਾ ਬਹੁਤ ਜਰੂਰੀ ਹੈ।
ਇਕ ਅਕਾਊਂਟੈਂਟ ਨਾਲ ਆਪਣੀ ਕਾਰੋਬਾਰੀ ਯੋਜਨਾ ਨੂੰ ਚੈੱਕ ਕਰੋ –
ਉਨ੍ਹਾਂ ਨੂੰ ਵਾਧੂ ਖਰਚਿਆਂ ਨੂੰ ਲੱਭਣ ਲਈ ਤਿਆਰ ਰਹੋ ਜਿਨ੍ਹਾਂ ਨੂੰ ਤੁਸੀਂ ਨਜ਼ਰ ਅੰਦਾਜ਼ ਕੀਤਾ ਹੈ। ਇੱਕ ਅਕਾਊਂਟੈਂਟ ਤੁਹਾਨੂੰ ਇਸ ਬਾਰੇ ਸਲਾਹ ਵੀ ਦੇ ਸਕਦਾ ਹੈ ਕਿ ਕਿਵੇਂ ਇੱਕ ਸ਼ੁਰੂਆਤੀ ਬਿਜਨੈਸ ਦੀਆਂ ਕੀਮਤਾਂ ਤੁਹਾਡੇ ਟੈਕਸ ਰਿਟਰਨਾਂ ਨੂੰ ਪ੍ਰਭਾਵਤ ਕਰ ਸਕਦੀਆਂ ਹਨ।
ਆਪਣੇ ਬਿਜਨੈਸ ਨੂੰ ਕਨੂੰਨ ਅਨੂਕੂਲ ਬਨਾਉਣਾ –
ਤੁਹਾਨੂੰ ਆਪਣਾ ਪਲਾਸਟਿਕ ਦਾ ਬਿਜਨੈਸ ਕਨੂੰਨੀ ਤੌਰ ਤੇ ਸਹੀ ਬਨਾਉਣ ਦੀ ਲੋੜ ਹੋਏਗੀ। ਇਸ ਲਈ ਤੁਸੀਂ ਆਪਣੇ ਇਲਾਕੇ ਦੇ ਸਰਕਾਰੀ ਦਫਤਰਾਂ ਤੋਂ ਫਾਰਮਾਂ ਵਾਸਤੇ ਪੁੱਛ ਸਕਦੇ ਹੋ। ਆਪਣਾ ਬਿਜਨੈਸ ਰਜਿਸਟਰ ਕਰਨਾ ਪਏਗਾ ਅਤੇ ਟੈਕਸ ਵੀ ਸਮੇਂ ਸਮੇਂ ਤੇ ਸਹੀ ਤਰ੍ਹਾਂ ਭਰਨਾ ਪਏਗਾ।
ਆਪਣੇ ਬਿਜਨੈਸ ਵਾਸਤੇ ਮਾਰਕਿਟ ਅਤੇ ਗਾਹਕਾਂ ਦੀ ਖੋਜ –
ਤੁਸੀਂ ਕਿਸ ਕਿਸਮ ਦਾ ਪਲਾਸਟਿਕ ਬਣਾਉਣਾ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੇ ਹੋ? ਇਸ ਤੋਂ ਇਲਾਵਾ, ਉਦਯੋਗ ਜਾਂ ਤੁਹਾਡੇ ਸਥਾਨਕ ਭਾਈਚਾਰੇ ਨੂੰ ਅਸਲ ਵਿਚ ਕਿਸ ਕਿਸਮ ਦੀ ਸੇਵਾਵਾਂ ਦੀ ਜ਼ਰੂਰਤ ਹੈ ?
ਜਦੋਂ ਤੁਸੀਂ ਇਹ ਕਾਰੋਬਾਰ ਸ਼ੁਰੂ ਕਰਦੇ ਹੋ, ਤਾਂ ਸਭ ਤੋਂ ਮਹੱਤਵਪੂਰਣ ਚੀਜ਼ ਇਹ ਹੈ ਕਿ ਇੱਕ ਕੀਮਤੀ ਸੇਵਾ ਪ੍ਰਦਾਨ ਕੀਤੀ ਜਾਏ।ਆਪਣੇ ਸਥਾਨਕ ਲੋਕਾਂ ਬਾਰੇ ਵੀ ਸੋਚੋ — ਕੀ ਉਨ੍ਹਾਂ ਨੂੰ ਕਿਸੇ ਖਾਸ ਚੀਜ਼ ਦੀ ਜ਼ਰੂਰਤ ਹੈ ? ਇਸ ਲਈ ਮਾਰਕਿਟ ਦੀ ਖੋਜ ਕਰੋ ਜਿੱਥੇ ਤੁਹਾਨੂੰ ਪਤਾ ਲੱਗੇਗਾ ਕਿ ਲੋਕ ਕਿ ਚਾਹੁੰਦੇ ਹਨ ਅਤੇ ਇਹ ਵੀ ਪਤਾ ਲੱਗੇਗਾ ਕਿ ਮਾਰਕਿਟ ਵਿੱਚ ਤੁਹਾਡੇ ਮੁਕਾਬਲੇਬਾਜ਼ ਕੌਣ ਹਨ। ਬਿਜਨੈਸ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਆਸ ਪਾਸ ਦੇ ਪਲਾਸਟਿਕ ਬਨਾਉਣਾ ਵਾਲਿਆਂ ਦੀ ਜਾਣਕਾਰੀ ਜਰੂਰ ਲੈ ਲਓ। ਇਸ ਨਾਲ ਤੁਸੀਂ ਉਸ ਇਲਾਕੇ ਵਿੱਚ ਗਾਹਕਾਂ ਦੀ ਆਵਾਜਾਹੀ ਦਾ ਮੁਲਾਂਕਣ ਕਰ ਸਕੋਗੇ। ਜੇ ਉਸ ਇਲਾਕੇ ਵਿੱਚ, ਜਿਥੇ ਤੁਸੀਂ ਕੰਮ ਸ਼ੁਰੂ ਕਰਨ ਹੈ, ਗਾਹਕ ਘੱਟ ਹਨ ਅਤੇ ਕੰਪੀਟੀਸ਼ਨ ਜਿਆਦਾ ਤਾਂ ਤੁਸੀਂ ਆਪਣੇ ਬਿਜਨੈਸ ਵਾਸਤੇ ਕੋਈ ਦੂਸਰੇ ਇਲਾਕੇ ਨੂੰ ਤਵੱਜੋ ਦੇ ਸਕਦੇ ਹੋ। ਤੁਹਾਨੂੰ ਇਸ ਚੀਜ਼ ਦਾ ਵੀ ਪਤਾ ਲਾ ਲੈਣਾ ਚਾਹੀਦਾ ਹੈ ਕਿ ਤੁਹਾਡੇ ਕੰਪੀਟੀਸ਼ਨ ਵਾਲੇ ਆਪਣੀ ਸੇਵਾ ਦਾ ਕੀ ਮੁੱਲ ਲੈ ਰਹੇ ਨੇ। ਇਸ ਨਾਲ ਤੁਹਾਨੂੰ ਆਪਣੇ ਪਲਾਸਟਿਕ ਬਿਜਨੈਸ ਦੀਆਂ ਸੇਵਾਵਾਂ ਦਾ ਮੁੱਲ ਨਿਰਧਾਰਤ ਕਰਨ ਵਿੱਚ ਆਸਾਨੀ ਹੋਏਗੀ। ਤੁਸੀਂ ਘੱਟ ਮੁੱਲ ਤੇ ਵਧੀਆ ਸੇਵਾ ਦੇ ਕੇ ਜ਼ਿਆਦਾ ਗਾਹਕਾਂ ਨੂੰ ਵੀ ਆਪਣੇ ਵੱਲ ਖਿੱਚ ਸਕਦੇ ਹੋ।
ਪਲਾਸਟਿਕ ਬਿਜਨੈਸ ਦੀ ਮਾਰਕੀਟਿੰਗ –
ਕਿਸੇ ਵੀ ਬਿਜਨੈਸ ਨੂੰ ਸਫਲ ਬਨਾਉਣ ਵਾਸਤੇ ਮਾਰਕੀਟਿੰਗ ਦਾ ਬਹੁਤ ਵੱਡਾ ਹੱਥ ਹੋ ਸਕਦਾ ਹੈ। ਜਿਨ੍ਹਾਂ ਚਿਰ ਲੋਕਾਂ ਨੂੰ ਤੁਹਾਡੇ ਬਿਜਨੈਸ ਬਾਰੇ ਪਤਾ ਨਹੀਂ ਲਗੇਗਾ ਓਹਨਾ ਚਿਰ ਕੋਈ ਗਾਹਕ ਤੁਹਾਡੇ ਪਲਾਸਟਿਕ ਦੇ ਸਮਾਣ ਨੂੰ ਲੈਣ ਵਾਸਤੇ ਕਿਵੇਂ ਆਏਗਾ। ਲੋਕਾਂ ਨੂੰ ਬਿਜਨੈਸ ਬਾਰੇ ਦੱਸਣਾ ਬਹੁਤ ਜਰੂਰੀ ਹੈ। ਇਸ ਲਈ ਬਿਜਨੈਸ ਮਾਰਕੀਟਿੰਗ ਕਰਨੀ ਪਏਗੀ । ਮਾਰਕੀਟਿੰਗ ਕਰਨ ਵਾਸਤੇ ਤੁਸੀਂ ਲੋਕਲ ਅਖਬਾਰ ਦੀ ਮਦਦ ਲੈ ਕੇ ਉਸ ਵਿੱਚ ਆਪਣੀ ਮਸ਼ਹੂਰੀ ਦੇ ਸਕਦੇ ਹੋ। ਤੁਸੀਂ ਆਪਣੇ ਬਿਜਨੈਸ ਦੀ ਆਨਲਾਈਨ ਮਾਰਕੀਟਿੰਗ ਵੀ ਕਰ ਸਕਦੇ ਹੋ।
ਕੰਪਨੀਆਂ ਨਾਲ ਕੰਟਰੈਕਟ –
ਪਲਾਸਟਿਕ ਦੀ ਅਪੁਰਤੀ ਲਈ ਵੱਖ ਵੱਖ ਕੰਪਨੀਆਂ ਨਾਲ ਕੰਟਰੈਕਟ ਕਰਨਾ ਬਹੁਤ ਜਰੂਰੀ ਹੋ ਜਾਂਦਾ ਹੈ ਤਾਂ ਜੋ ਤੁਸੀਂ ਵਧੀਆ ਗੁਣਤਾ ਵਾਲੀ ਪਲਾਸਟਿਕ ਗਾਹਕਾਂ ਨੂੰ ਦੇ ਸਕੋ। ਇਸ ਵਿੱਚ ਕੁੱਝ ਖਰਚ ਹੋ ਸਕਦਾ ਹੈ ਪਰ ਇਸ ਦੇ ਬਿਨਾਂ ਸਫਲ ਹੋਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਕਿਓਂਕਿ ਸੁਪਲਾਇਰ ਦੇ ਨਾਲ ਨਾਲ ਸਾਨੂੰ ਕੰਪਨੀਆਂ ਦਾ ਵੀ ਕੰਟਰੈਕਟ ਵੀ ਲੈਣਾ ਜਰੂਰੀ ਹੈ। ਤਾਂ ਜੋ ਅਸੀਂ ਗਾਹਕਾਂ ਨੂੰ ਕਵਾਲਿਟੀ ਦੇ ਨਾਲ ਨਾਲ ਅਲੱਗ ਅਲੱਗ ਕਿਸਮਾਂ ਦੀ ਪਲਾਸਟਿਕ ਵੀ ਦੇ ਸਕੀਏ ।ਜਰੂਰੀ ਨਹੀਂ ਕਿ ਬਿਜਨੈਸ ਸ਼ੁਰੂ ਕਰਨ ਤੋਂ ਪਹਿਲਾਂ ਹੀ ਤੁਹਾਨੂੰ ਕੰਟਰੈਕਟ ਕਰਨ ਦੀ ਜਰੂਰਤ ਹੈ,ਪਰ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਕਿਓਂਕਿ ਬਿਜਨੈਸ ਸ਼ੁਰੂ ਹੋਣ ਤੋਂ ਬਾਅਦ ਜਿੰਨੀ ਜਲਦੀ ਹੋ ਸਕੇ ਕਿਸੇ ਕੰਪਨੀ ਨਾਲ ਕੰਟਰੈਕਟ ਹੋ ਜਾਏ ਤਾਂ ਬਿਜਨੈਸ ਵਾਸਤੇ ਓਨੀ ਹੀ ਚੰਗੀ ਚੀਜ਼ ਸਾਬਿਤ ਹੋਏਗੀ।
ਉਮੀਦ ਹੈ ਇਸ ਲੇਖ ਰਾਹੀਂ ਤੁਹਾਨੂੰ ਪਲਾਸਟਿਕ ਬਨਾਉਣ ਦੇ ਬਿਜਨੈਸ ਬਾਰੇ ਸਹੀ ਜਾਨਕਰੀ ਮਿਲੀ ਹੋਏਗੀ। ਇਸ ਜਾਨਕਰੀ ਦਾ ਇਸਤੇਮਾਲ ਕਰਕੇ ਤੁਸੀਂ ਆਪਣਾ ਬਿਜਨੈਸ ਸ਼ੁਰੂ ਕਰ ਸਕਦੇ ਹੋ ਅਤੇ ਆਪਣੇ ਬਿਜਨੈਸ ਨੂੰ ਸਫਲ ਵੀ ਬਣਾ ਸਕਦੇ ਹੋ।