written by | October 11, 2021

ਕੇਟਰਿੰਗ ਕਾਰੋਬਾਰ

ਕੇਟਰਿੰਗ ਦਾ ਬਿਜਨੈਸ ਕਿਵੇਂ ਸਟਾਰਟ ਕੀਤਾ ਜਾਵੇ 

ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਕੇਟਰਿੰਗ ਕਾਰੋਬਾਰ  ਅਤੇ ਜਾਨਣਾ ਚਾਹੁੰਦੇ ਹੋ ਕਿ ਅਸੀਂ ਕਿਵੇਂ ਸ਼ੁਰੂ ਕਰੀਏ ? ਕੇਟਰਿੰਗ ਕਾਰੋਬਾਰ ਵਿੱਚ ਕਿਹੜੀ ਕਿਹੜੀ ਗੱਲ ਦਾ ਧਿਆਨ ਰੱਖਣਾ ਪਵੇਗਾ ? ਇਸ ਬਿਜਨੈਸ ਨੂੰ ਸਫਲ ਬਨਾਉਣ ਵਾਸਤੇ ਗਾਹਕਾਂ ਨਾਲ ਕਿਵੇਂ ਸੰਪਰਕ ਕੀਤਾ ਜਾ ਸਕਦਾ ਹੈਤੇ ਆਓ ਤੁਹਾਨੂੰ ਦੱਸਦੇ ਹਾਂ ਕੇਟਰਿੰਗ ਬਿਜ਼ਨੈਸ ਦੇ ਬਾਰੇ ਹਰ ਛੋਟੀ ਵੱਡੀ ਗੱਲ। 

ਕੇਟਰਿੰਗ ਕਾਰੋਬਾਰ ਕਰਨਾ ਅੱਜਕਲ ਬਹੁਤ ਹੀ ਫਾਇਦੇਮੰਦ ਕੰਮ ਹੈ। ਵਿਆਹਸ਼ਾਦੀਆਂ ਅਤੇ ਪਾਰਟੀਆਂ ਵਿੱਚ ਲੱਖਾਂ ਰੁਪਏ ਸਿਰਫ ਖਾਣਪੀਣ ਤੇ ਖਰਚ ਹੋ ਜਾਂਦੇ ਹਨ। ਨੌਰਥ ਇੰਡੀਆ ਵਿੱਚ ਕੇਟਰਿੰਗ ਕਾਰੋਬਾਰ ਕਰਕੇ ਬਹੁਤ ਫਾਇਦਾ ਲਿਆ ਜਾ ਸਕਦਾ ਹੈ। ਇਸ ਬਿਜਨੈਸ ਨੂੰ ਸ਼ੁਰੂ ਕਰਨ ਵਾਸਤੇ ਸਾਨੂੰ ਕਿਹੜੀਆਂ ਚੀਜ਼ਾਂ ਦੀ ਲੋੜ ਹੈ ਆਓ ਜਾਣਦੇ ਹਾਂ।

ਖਾਣੇ ਦੀ ਚੋਣ

ਕਿਸੇ ਵੀ ਬਿਜਨੈਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਉਸ ਬਿਜਨੈਸ ਵਿੱਚ ਤੁਹਾਡੀ ਦਿਲਚਸਪੀ ਹੋਣੀ ਜ਼ਰੂਰੀ ਹੈ। ਇਸੇ ਤਰ੍ਹਾਂ ਹੀ ਕੇਟਰਿੰਗ ਕਾਰੋਬਾਰ ਨੂੰ ਸਫਲ ਬਣਾਉਣ ਵਾਸਤੇ ਆਪਣੇ ਦਿਲ ਢਿ ਸੁਣਨੀ ਬਹੁਤ ਹੀ ਜਰੂਰੀ ਹੋ ਜਾਂਦੀ ਹੈ। ਤੁਸੀਂ ਕਿਸ ਖਾਣੇ ਨੂੰ ਬਣਾਉਣਾ ਪਸੰਦ ਕਰਦੇ ਹੋ। ਆਪਣੀ ਪਸੰਦ ਅਨੁਸਾਰ ਤੁਸੀਂ ਖਾਣੇ ਦੀ ਚੋਣ ਕਰ ਸਕਦੇ ਹੋ ਜਿਵੇਂ ਕਿ ਜੇ ਤੁਹਾਨੂੰ  ਸੈਂਡਵਿਚ,ਸਮੋਸੇ ਬਣਾਉਣਾ ਪਸੰਦ ਹੈ ਤੇ ਤੁਸੀਂ ਦਿਨ ਵਿੱਚ ਹੋ ਰਹੇ ਪ੍ਰੋਗਰਾਮਾਂ ਵਿੱਚ ਆਪਣਾ ਬਿਜਨੈਸ ਕਰ ਸਕਦੇ ਹੋ। ਉਧਾਹਰਣ ਦੇ ਤੌਰ ਤੇ ਤੁਸੀਂ ਸਕੂਲ ਫ਼ੰਕਸ਼ਨਾਂ, ਦਿਨ ਵਿੱਚ ਹੋ ਰਹੇ ਅਵਾਰਡ ਫ਼ੰਕਸ਼ਨਾਂ ਆਦਿ ਵਿੱਚ ਆਪਣੀ ਕੇਟਰਿੰਗ ਸਰਵਿਸ ਦੇ ਸਕਦੇ ਹੋ। ਜੇ ਤੁਹਾਨੂੰ ਸਿਰਫ ਕੋਕਟੇਲ ਬਨਾਉਣਾ ਚੰਗਾ ਲਗਦਾ ਹੈ ਤਾਂ ਤੁਸੀਂ ਸਿਰਫ ਕੋਕਟੇਲ ਵਿੱਚ ਆਪਣੀ ਸਰਵਿਸ ਦੇ ਸਕਦੇ ਹੋ। ਇਸੇ ਤਰਾਂ ਹੀ ਵਿਆਹ ਸ਼ਾਦੀਆਂ ਵਿੱਚ ਤੁਸੀਂ ਆਪਣੀ ਮਨਪਸੰਦ ਚੀਜ਼ ਦੀ ਸਰਵਿਸ ਦੇ ਸਕਦੇ ਹੋ।

ਕੇਟਰਿੰਗ ਬਿਜਨੈਸ ਮੇਨੂ – 

ਬਿਜਨੈਸ ਸ਼ੁਰੂ ਕਰਨ ਵਾਸਤੇ ਸਭ ਟੋਹ ਪਹਿਲਾ ਕੰਮ ਹੈ ਕਿ ਤੁਸੀਂ ਕੀਕੀ ਚੀਜ਼ ਗਾਹਕ ਨੂੰ ਆਫਰ ਕਰ ਰਹੇ ਹੋ। ਇਸ ਲਈ ਤੁਹਾਨੂੰ ਇੱਕ ਮੇਨੂ ਬਣਾਉਣਾ ਪਏਗਾ। ਮੇਨੂ ਬਨਾਉਣ ਲਗਿਆਂ ਤੁਸੀਂ ਇਹ ਗੱਲ ਧਿਆਨ ਵਿੱਚ ਰੱਖੋ ਕਿ ਕਿਸੇ ਚੀਜ਼ ਨੂੰ ਬਨਾਉਣ ਵਾਸਤੇ ਤੁਹਾਨੂੰ ਕੇਹੜਾ ਕੇਹੜਾ ਸਮਾਣ ਲੈਣਾ ਪਵੇਗਾ ਅਤੇ ਉਸ ਚੀਜ਼ ਨੂੰ ਤੈਯਾਰ ਕਰਨ ਵਾਸਤੇ ਤੁਹਾਨੂੰ ਰਸੋਈ ਵਿੱਚ ਕਿਸ ਕਿਸ ਉਪਕਰਨ ਦੀ ਲੋੜ ਪਵੇਗੀ। ਮੇਨੂ ਤੈਯਾਰ ਕਰਦੇ ਸਮੇਂ ਉਸ ਵਿੱਚ ਅਲੱਗ ਅਲੱਗ ਕਿਸਮਾਂ ਸ਼ਾਮਿਲ ਕਰਨਾ ਬਹੁਤ ਜਰੂਰੀ ਹੈ।ਜਿਵੇਂ ਕਿ ਮਾਸਾਹਾਰੀ ਖਾਣੇ ਦੇ ਨਾਲ ਨਾਲ ਸ਼ਾਕਾਹਾਰੀ ਖਾਣੇ ਨੂੰ ਵੀ ਮੇਨੂ ਵਿੱਚ ਜਗ੍ਹਾ ਦੇਣੀ ਜਰੂਰੀ ਹੈ ਤਾਂ ਜੋ ਮੀਟ ਮਾਸ ਨਾ ਖਾਣ ਵਾਲੇ ਲੋਕ ਵੀ ਤੁਹਾਡੀ ਸੇਵਾ ਦਾ ਆਨੰਦ ਮਾਣ ਸਕਣ। 

ਕੇਟਰਿੰਗ ਕਾਰੋਬਾਰ  ਦੀ ਟੈਸਟਿੰਗ

ਮੇਨੂ ਤਿਆਰ ਕਰਨ ਅਤੇ ਪੰਸਦ ਦਾ ਖਾਣਾ ਚੁਣਨ ਤੋਂ ਬਾਅਦ ਜਰੂਰੀ ਹੈ ਕਿ ਤੁਸੀਂ ਇਸ ਦਾ ਟੇਸਟ ਟੈਸਟ ਕਰਵਾਓ ਤਾਂ ਜੋ ਤੁਹਾਨੂੰ ਆਪਮੇ ਖਾਣੇ ਦੀ ਕਮੀ ਦਾ ਪਤਾ ਲਗ ਸਕੇ ਅਤੇ ਤੁਸੀਂ  ਮੇਨ ਗਾਹਕ ਸਾਹਮਣੇ ਆਪਣੀ ਸਰਵਿਸ ਦੇਣ ਤੋਂ ਪਹਿਲਾਂ ਆਪਣੀ ਉਹ ਕਮੀ ਦੂਰ ਕਰ ਸਕੋ। ਇਸ ਲਈ ਤੁਸੀਂ ਇਕ ਛੋਟੀ ਜਹੀ ਪਾਰਟੀ ਦੀ ਮੇਜ਼ਬਾਨੀ ਕਰ ਸਕਦੇ ਹੋ ਜਿਸ ਵਿੱਚ ਤੁਹਾਡੇ ਦੋਸਤ ਅਤੇ ਰਿਸ਼ਤੇਦਾਰ ਨੂੰ ਬੁਲਾਇਆ ਜਾ ਸਕਦਾ ਹੈ। ਪਾਰਟੀ ਤੋਂ ਬਾਅਦ ਤੁਸੀਂ ਉਹਨਾਂ ਤੋਂ ਖਾਣੇ ਅਤੇ ਸਰਵਿਸ ਬਾਰੇ ਇਮਾਨਦਾਰੀ ਭਰੇ ਜਵਾਬ ਲੈ ਸਕਦੇ ਹੋ। ਇਸ ਨਾਲ ਤੁਹਾਨੂੰ ਪਤਾ ਲਗ ਜਾਏਗਾ ਕਿ ਤੁਹਾਡੇ ਬਿਜਨੈਸ ਵਿੱਚ ਕਿਸ ਚੀਜ਼ ਦੀ ਕਮੀ ਹੈ ਅਤੇ ਕਿਸ ਚੀਜ਼ ਉੱਤੇ ਕੰਮ ਕਰਨ ਦੀ ਲੋੜ ਹੈ। ਜਿਵੇਂ ਕਿ ਹੋ ਸਕਦਾ ਹੈ ਕਿਸੇ ਵਧੀਆ ਚੀਜ਼ ਦਾ ਮੁੱਲ ਤੁਸੀਂ ਘੱਟ ਰੱਖ ਲਿਆ ਹੋਵੇ ਅਤੇ ਕਿਸੇ ਚੀਜ਼ ਦੀ ਕਵਾਲਿਟੀ ਜ਼ਿਆਦਾ ਵਧੀਆ ਨਾ ਹੋਣ ਦੇ ਬਾਵਜੂਦ ਉਸ ਦਾ ਮੁੱਲ ਕਾਫੀ ਜ਼ਿਆਦਾ ਹੋਵੇ।

ਕੇਟਰਿੰਗ ਕਾਰੋਬਾਰ ਵਾਸਤੇ ਜਗ੍ਹਾ ਦੀ ਚੋਣ

ਕੇਟਰਿੰਗ ਕਾਰੋਬਾਰ ਲਈ ਇੱਕ ਰਸੋਈ ਦੀ ਲੋੜ ਹੈ ਅਤੇ ਇਕ ਸਟੋਰ ਰੂਮ ਦੀ ਜਿੱਥੇ ਸਾਰਾ ਸਮਾਣ ਲਿਆ ਕੇ ਰੱਖਿਆ ਜਾ ਸਕੇ। ਇਸ ਲਈ ਤੁਹਾਨੂੰ ਇਕ ਚੰਗੀ ਜਗ੍ਹਾ ਕਿਰਾਏ ਤੇ ਲੈਣੀ ਪਵੇਗੀ।ਇਸ  ਵਾਸਤੇ ਇੱਕ ਚੰਗੀ ਅਤੇ ਖੁੱਲੀ ਜਗ੍ਹਾ ਦੀ ਚੋਣ ਬਹੁਤ ਹੀ ਜਰੂਰੀ ਹੈ। ਇਹ ਜਗ੍ਹਾ ਕਿਸੇ ਮਾਲ ਵਿੱਚ ਹੋਵੇ ਤੇ ਸੋਨੇ ਤੇ ਸੁਹਾਗਾ ਵਾਲੀ ਗੱਲ ਹੋਵੇਗੀ। ਕਿਓਂਕਿ ਮਾਲ ਵਿੱਚ ਲੋਕਾਂ ਦਾ ਆਉਣਾ ਜਾਣਾ ਬਣਿਆ ਰਹਿੰਦਾ ਹੈ ਜਿਸ ਕਰਕੇ ਆਪਣੇ ਕੇਟਰਿੰਗ ਸਟੋਰ ਵਿੱਚ ਗਾਹਕਾਂ ਦੇ ਆਉਣ ਦੇ ਚਾਂਸ ਵੱਧ ਰਹਿੰਦੇ ਹਣ। ਪਰ ਮਾਲ ਵਿੱਚ ਸਟੋਰ ਲਈ ਜਗ੍ਹਾ ਲੈਣਾ ਆਰਥਕ ਤੌਰ ਤੇ ਕਾਫੀ ਝਟਕਾ ਦੇਣ ਵਾਲਾ ਹੋ ਸਕਦਾ ਹੈ ਕਿਓਂਕਿ ਇਸ ਦਾ ਕਿਰਾਇਆ ਬਹੁਤ ਜਿਆਦਾ ਹੋ ਸਕਦਾ ਹੈ।ਜੇਕਰ ਤੁਹਾਡਾ ਬਜ਼ਟ ਤੁਹਾਨੂੰ ਇਸ ਦੀ ਇਜਾਜ਼ਤ ਨਹੀਂ ਦੇਂਦਾ ਤਾਂ ਤੁਸੀਂ ਆਪਣੇ ਸਟੋਰ ਲਈ ਲੋਕਲ ਮਾਰਕਿਟ ਵਿੱਚ ਜਗ੍ਹਾ ਦੇਖ ਸਕਦੇ ਹੋ। ਜਿਵੇਂ ਕਿ ਜੇ ਸਟੋਰ ਕਿਸੇ ਭੀੜ ਭਾੜ ਵਾਲੀ ਜਗ੍ਹਾ ਦੇ ਨਜ਼ਦੀਕ ਹੋਏਗਾ ਤਾਂ ਗਾਹਕ ਆਉਣ ਦੀ ਸੰਭਾਵਨਾ ਜਿਆਦਾ ਰਹੇਗੀ। ਆਪਣੇ ਕੇਟਰਿੰਗ ਸਟੋਰ  ਵਾਸਤੇ ਜਗ੍ਹਾ ਦੀ ਚੋਣ ਕਰਦੇ ਸਮੇਂ ਇਸ ਗੱਲ ਦਾ ਧਿਆਨ ਜਰੂਰ ਰੱਖਣਾ ਹੈ ਕਿ ਜਗ੍ਹਾ ਖੁੱਲੀ ਹੋਵੇ ਕਿਓਂਕਿ ਖਾਣ ਪੀਣ ਵਾਲਿਆਂ ਚੀਜ਼ਾਂ ਦੇ ਰੱਖ ਰਖਾਵ ਲਈ ਕਾਫੀ ਜਗ੍ਹਾ ਦੀ ਲੋੜ ਪੈ ਸਕਦੀ ਹੈ। 

ਨਾਲ ਹੀ ਲੋਕਾਂ ਦੇ ਬੈਠਣ ਵਾਸਤੇ ਵੀ ਜਗ੍ਹਾ ਹੋਣੀ ਜ਼ਰੂਰੀ ਹੈ ਤਾਕਿ ਉਹ ਉਥੇ ਬੈਠ ਕੇ ਖਾ ਸਕਣ। ਪਾਰਕਿੰਗ ਐਰਿਆ ਹੋਣਾ ਬਹੁਤ ਹੀ ਜਰੂਰੀ ਹੋ ਜਾਂਦਾ ਹੈ ਜੇਕਰ ਤੁਹਾਡੇ ਕੋਲ ਬੈਠ ਕੇ ਖਾਣ ਵਾਲੇ ਗਾਹਕਾਂ ਦੀ ਗਿਣਤੀ ਵੱਧ ਹੈ ਤਾਂ।

 ਮਾਰਕੀਟਿੰਗ

ਅੱਜ ਦੇ ਦੌਰ ਵਿੱਚ ਸਫਲ ਕੇਟਰਿੰਗ ਬਿਜਨੈਸ ਵਾਸਤੇ ਮਾਰਕੀਟਿੰਗ ਬਹੁਤ ਹੀ ਜ਼ਿਆਦਾ ਜਰੂਰੀ ਹੈ। ਉਧਾਹਰਣ ਵਜੋਂ ਮੰਨ ਲਓ ਕਿ ਤੁਸੀਂ ਵਧੀਆ ਖਾਣਾ ਤੈਆਰ ਕਰ ਲੈ ਆਏ,ਮੁੱਲ ਵੀ ਤੁਸੀਂ ਘੱਟ ਰੱਖ ਲਿਆ ਪਰ ਜੇਕਰ ਕਿਸੇ ਨੂੰ ਪਤਾ ਨਹੀਂ ਲਗੇਗਾ ਕਿ ਸਾਨੂੰ ਇਸ ਕੇਟਰਿੰਗ ਵਾਲੇ ਤੋਂ ਘੱਟ ਮੁੱਲ ਤੇ ਵਧੀਆ ਸਰਵਿਸ ਮਿਲ ਰਹੀ ਹੈ ਤਾਂ ਇਸ ਚੀਜ਼ ਦਾ ਫਾਇਦਾ ਨਾਂ ਦੇ ਬਰਾਬਰ ਹੋਏਗਾ। ਇਸ ਲਈ ਬਿਜਨੈਸ ਦੀ ਮਾਰਕੀਟਿੰਗ ਕਰਨੀ ਵੀ ਬਹੁਤ ਜਰੂਰੀ ਹੈ। ਹੁਣ ਸਵਾਲ ਇਹ ਹੈ ਕਿ ਮਾਰਕੀਟਿੰਗ ਕਿਵੇਂ ਕੀਤੀ ਜਾਏ ? ਇਸ ਦੇ ਕਈ ਤਰੀਕੇ ਹਨ ਜਿਵੇਂ ਕਿ ਅਖਬਾਰ ਵਿੱਚ ਇਸ਼ਤਿਹਾਰ ਦੇ ਕੇ ਲੋਕਲ ਏਰੀਆ ਵਿੱਚ ਮਾਰਕੀਟਿੰਗ ਕੀਤੀ ਜਾ ਸਕਦੀ ਹੈ। ਪੋਸਟਰ ਛਪਵਾ ਕੇ ਆਸ ਪਾਸ ਦੇ ਇਲਾਕਿਆਂ ਵਿੱਚ ਆਪਣੇ ਕੇਟਰਿੰਗ ਬਿਜਨੈਸ ਬਾਰੇ ਦੱਸ ਸਕਦੇ ਹਾਂ। ਪਰ ਸਭ ਤੋਂ ਜ਼ਿਆਦਾ ਪ੍ਰਭਾਵ ਵਾਸਤੇ ਆਨਲਾਈਨ ਮਾਰਕੀਟਿੰਗ ਕੀਤੀ ਜਾ ਸਕਦੀ ਹੈ। ਇਸ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਜਾ ਸਕਦਾ ਹੈ। ਸੋਸ਼ਲ ਮੀਡੀਆ ਤੇ ਤੁਸੀਂ ਆਪਣੀ ਸਰਵਿਸ ਦਾ ਪ੍ਰਚਾਰ ਕਰ ਸਕਦੇ ਹੋ ਅਤੇ ਲੋਕਾਂ ਨੂੰ ਆਪਣੇ ਕੇਟਰਿੰਗ ਵੱਲ ਖਿੱਚ ਸਕਦੇ ਹੋ। ਲੋਕਲ ਲੋਕਾਂ ਦੀ ਡਿਮਾਂਡ ਦੇ ਹਿਸਾਬ ਨਾਲ ਅਸੀਂ ਹੋਰ ਵੀ ਖਾਣ ਪੀਣ ਦਾ ਸਮਾਣ ਆਪਣੇ ਮੇਨੂ ਵਿੱਚ ਜੋੜ ਸਕਦੇ ਹਾਂ ਅਤੇ ਓਹਦੀ ਸਰਵਿਸ ਲੋਕਾਂ ਨੂੰ ਦੇ  ਸਕਦੇ ਹਾਂ। ਲੋਕਾਂ ਦੀ ਡਿਮਾਂਡ ਦਾ ਪਤਾ ਲਾਉਣ ਵਾਸਤੇ ਕੇਟਰਿੰਗ ਸਟੋਰ ਤੇ ਕਸਟਮਰ ਫੀਡਬੈਕ ਵਾਲੀ ਬੁਕ ਰੱਖ ਸਕਦੇ ਹਾਂ ਜਿੱਥੇ ਕਸਟਮਰ ਆਪਣਾ ਫੀਡਬੈਕ ਦੇ ਸਕਣ।

ਕੇਟਰਿੰਗ  ਦਾ ਚੰਗਾ ਸਰਵਿਸ ਸਟਾਫਸਰਵਿਸ ਦੀ ਵਿਕਰੀ ਅਤੇ ਗਾਹਕ ਦੀ ਸੰਤੁਸ਼ਟੀ ਲਈ ਇਕ ਚੰਗਾ ਸਟਾਫ ਹੋਣਾ ਬਹੁਤ ਜਰੂਰੀ ਹੈ ਜੋ ਗਾਹਕ ਦੇ ਮਨ ਵਿੱਚ ਉੱਠਦੇ ਸਵਾਲਾਂ ਦਾ ਸੰਤੁਸ਼ਟੀਪੂਰਨ ਜਵਾਬ ਦੇ ਸਕੇ। ਚੰਗੇ ਸਟਾਫ ਹੋਣ ਕਰਕੇ ਗਾਹਕ ਨਾਲ ਦੋਸਤਾਨਾ ਰਿਸ਼ਤਾ ਕਾਇਮ ਕੀਤਾ ਜਾ ਸਕਦਾ ਹੈ ਜਿਸ ਨਾਲ ਗਾਹਕ ਮੁੜ ਆਪਣੀ ਸਰਵਿਸ ਲੈਣ  ਆਉਂਦਾ ਹੈ।

ਉਮੀਦ ਹੈ ਇਹ ਆਰਟੀਕਲ ਤੁਹਾਨੂੰ ਤੁਹਾਡਾ ਕੇਟਰਿੰਗ ਕਾਰੋਬਾਰ ਸ਼ੁਰੂ ਕਰਨ ਵਿੱਚ ਮਦਦ ਕਰੇਗਾ।

Related Posts

None

ਵਹਾਤਸੱਪ ਮਾਰਕੀਟਿੰਗ


None

ਕਰਿਆਨੇ ਦੀ ਦੁਕਾਨ ‘ਤੇ ਜੀਐਸਟੀ ਦਾ ਪ੍ਰਭਾਵ


None

ਜਨਰਲ ਸਟੋਰ ਲਈ ਐਚਐਸਐਨ ਅਤੇ ਐਨਆਈਸੀ ਕੋਡ


None

ਕਰਿਆਨੇ ਦੀ ਦੁਕਾਨ


None

ਕਿਰਨਾ ਸਟੋਰ


None

ਫਲ ਅਤੇ ਸਬਜ਼ੀਆਂ ਦੀ ਦੁਕਾਨ


None

ਬੇਕਰੀ ਦਾ ਕਾਰੋਬਾਰ


None

ਚਿਪਕਦਾ ਕਾਰੋਬਾਰ


None

ਹੱਥਕੜੀ ਦਾ ਕਾਰੋਬਾਰ