written by | October 11, 2021

ਕਾਰ ਦੀ ਮੁਰੰਮਤ ਦੀ ਦੁਕਾਨ

×

Table of Content

ਕਾਰ ਰਿਪੇਰ ਦੁਕਾਨ ਕਿਵੇਂ ਸ਼ੁਰੂ ਕੀਤੀ ਜਾਏ 

ਜੇਕਰ ਤੁਸੀਂ ਵੀ ਚਾਉਂਦੇ ਹੋ ਕਾਰ ਦੀ ਮੁਰੰਮਤ ਦੀ ਦੁਕਾਨ ਸ਼ੁਰੂ ਕਰਨਾ ਪਰ ਦਿਮਾਗ ਵਿੱਚ ਬਾਰ ਬਾਰ ਇਹ ਹੀ ਸਵਾਲ ਆਉਂਦੇ ਹਨ ਕਿ ਇਹ ਤੁਸੀਂ ਕਿਵੇਂ ਸ਼ੁਰੂ ਕਰੋਗੇ ? ਤੁਹਾਡਾ ਕਾਰ ਦੀ ਮੁਰੰਮਤ ਦੀ ਦੁਕਾਨ ਸਫਲ ਕਿਵੇਂ ਹੋਏਗਾ। ਤੁਹਾਨੂੰ ਇਹ ਬਿਜਨੈਸ ਵਾਸਤੇ ਕਿਸ ਕਿਸ ਚੀਜ਼ ਦਾ ਧਿਆਨ ਰੱਖਣਾ ਪਏਗਾ ? ਤੇ ਆਓ ਤੁਹਾਡੇ ਸਵਾਲਾਂ ਦੇ ਜਵਾਬ ਦਿੰਦੇ ਹਾਂ ਅਤੇ ਦੱਸਦੇ ਹਾਂ ਤੁਹਾਨੂੰ ਤੁਹਾਡੇ ਬਿਜਨੈਸ ਵਾਸਤੇ ਕਿ ਕੀ ਗੱਲਾਂ ਦਾ ਧਿਆਨ ਰੱਖਣਾ ਹੋਏਗਾ। 

ਤੁਹਾਨੂੰ ਕਾਰੋਬਾਰ ਦਾ ਵਧੀਆ ਵਿਚਾਰ ਮਿਲਿਆ ਹੈ, ਅਤੇ ਹੁਣ ਤੁਸੀਂ ਅਗਲਾ ਕਦਮ ਚੁੱਕਣ ਲਈ ਤਿਆਰ ਹੋ। ਇਸ ਨੂੰ ਰਾਜ ਨਾਲ ਰਜਿਸਟਰ ਕਰਨ ਨਾਲੋਂ ਕਾਰੋਬਾਰ ਸ਼ੁਰੂ ਕਰਨ ਲਈ ਹੋਰ ਵੀ ਬਹੁਤ ਕੁਝ ਹੈ। ਅਸੀਂ ਤੁਹਾਡੀ ਕਾਰ ਦੀ ਮੁਰੰਮਤ ਦੀ ਦੁਕਾਨ ਸ਼ੁਰੂ ਕਰਨ ਲਈ ਇਹ ਸਧਾਰਣ ਗਾਈਡ ਇਕੱਠੀ ਕੀਤੀ ਹੈ।ਇਹ ਕਦਮ ਇਹ ਸੁਨਿਸ਼ਚਿਤ ਕਰਨਗੇ ਕਿ ਤੁਹਾਡਾ ਨਵਾਂ ਕਾਰੋਬਾਰ ਚੰਗੀ ਤਰ੍ਹਾਂ ਯੋਜਨਾਬੱਧ, ਸਹੀ ਢੰਗ ਨਾਲ ਰਜਿਸਟਰਡ ਅਤੇ ਕਾਨੂੰਨੀ ਤੌਰ ਤਰੀਕੇ ਦੇ ਅਨੁਕੂਲ ਹੈ।

ਕਾਰ ਦੀ ਮੁਰੰਮਤ ਦੀ ਦੁਕਾਨ ਵਾਸਤੇ ਬਿਜਨੈਸ ਪਲਾਨ –

ਕੋਈ ਗਲਤੀ ਨਾ ਕਰੋ: ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕਿਸ ਉਦਯੋਗ ਵਿੱਚ ਹੋ, ਇੱਕ ਕਾਰੋਬਾਰੀ ਯੋਜਨਾ ਜ਼ਰੂਰੀ ਹੈ। ਹੋ ਸਕਦਾ ਹੈ ਕਿ ਤੁਹਾਨੂੰ ਰਸਮੀ ਕਾਰੋਬਾਰੀ ਯੋਜਨਾ ਦੀ ਜ਼ਰੂਰਤ ਨਾ ਪਵੇ ਜੇ ਤੁਸੀਂ ਆਪਣੇ ਕਾਰੋਬਾਰ ਲਈ ਕੋਈ ਲੋਨ ਜਾਂ ਨਿਵੇਸ਼ ਫੰਡ ਦੀ ਮੰਗ ਨਹੀਂ ਕਰ ਰਹੇ ਹੋ, ਪਰ ਫੇਰ ਵੀ ਬਿਜਨੈਸ ਪਲਾਨ ਨੂੰ ਨਾ ਛੱਡੋ।ਇਸ ਦੀ ਬਜਾਏ ਇੱਕ ਛੋਟੀ ਵਪਾਰ ਯੋਜਨਾ ਲਿਖੋ।ਤੁਸੀਂ ਇਸ ਨੂੰ ਇਕ ਘੰਟੇ ਤੋਂ ਵੀ ਘੱਟ ਸਮੇਂ ਵਿਚ ਕਰ ਸਕਦੇ ਹੋ। ਕਾਰੋਬਾਰੀ ਯੋਜਨਾ ਨੂੰ ਲਿਖਣਾ ਵਿਗਿਆਨਕ ਤੌਰ ਤੇ ਸਿੱਧ ਕਰਦਾ ਹੈ ਕਿ ਤੁਹਾਨੂੰ ਤੇਜ਼ੀ ਨਾਲ ਵੱਧਣ ਵਿੱਚ ਸਹਾਇਤਾ ਕਰਦਾ ਹੈ, ਇਸ ਲਈ ਇਸ ਕਦਮ ਨੂੰ ਨਾ ਛੱਡੋ।

ਮਾਰਕਿਟ ਅਤੇ ਗਾਹਕਾਂ ਦੀ ਖੋਜ

ਤੁਸੀਂ ਕਿਸ ਕਿਸਮ ਦੀ ਕਾਰ ਦੀ ਮੁਰੰਮਤ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੇ ਹੋ? ਇਸ ਤੋਂ ਇਲਾਵਾ, ਉਦਯੋਗ ਜਾਂ ਤੁਹਾਡੇ ਸਥਾਨਕ ਭਾਈਚਾਰੇ ਨੂੰ ਅਸਲ ਵਿਚ ਕਿਸ ਕਿਸਮ ਦੇ ਕਾਰ ਦੀ ਮੁਰੰਮਤ ਦੀ ਦੁਕਾਨ ਦੀ ਜ਼ਰੂਰਤ ਹੈ ?

ਜਦੋਂ ਤੁਸੀਂ ਕਾਰ ਠੀਕ ਕਰਨ ਦਾ ਕਾਰੋਬਾਰ ਸ਼ੁਰੂ ਕਰਦੇ ਹੋ, ਤਾਂ ਸਭ ਤੋਂ ਮਹੱਤਵਪੂਰਣ ਚੀਜ਼ ਇਹ ਹੈ ਕਿ ਇੱਕ ਕੀਮਤੀ ਸੇਵਾ ਪ੍ਰਦਾਨ ਕੀਤੀ ਜਾਏ।ਆਪਣੇ ਸਥਾਨਕ ਲੋਕਾਂ ਬਾਰੇ ਵੀ ਸੋਚੋ — ਕੀ ਉਨ੍ਹਾਂ ਨੂੰ ਕਿਸੇ ਖਾਸ ਚੀਜ਼ ਦੀ ਜ਼ਰੂਰਤ ਹੈ ? ਇਸ ਲਈ ਮਾਰਕਿਟ ਦੀ ਖੋਜ ਕਰੋ ਜਿੱਥੇ ਤੁਹਾਨੂੰ ਪਤਾ ਲੱਗੇਗਾ ਕਿ ਲੋਕ ਕਿ ਚਾਹੁੰਦੇ ਹਨ ਅਤੇ ਇਹ ਵੀ ਪਤਾ ਲੱਗੇਗਾ ਕਿ ਮਾਰਕਿਟ ਵਿੱਚ ਤੁਹਾਡੇ ਮੁਕਾਬਲੇਬਾਜ਼ ਕੌਣ ਹਨ। ਬਿਜਨੈਸ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਆਸ ਪਾਸ ਦੇ ਕਾਰ ਰਿਪੇਰ ਸ਼ੋਪ ਦੀ ਜਾਣਕਾਰੀ ਜਰੂਰ ਲੈ ਲਓ। ਇਸ ਨਾਲ ਤੁਸੀਂ ਉਸ ਇਲਾਕੇ ਵਿੱਚ ਗਾਹਕਾਂ ਦੀ ਆਵਾਜਾਹੀ ਦਾ ਮੁਲਾਂਕਣ ਕਰ ਸਕੋਗੇ। ਜੇ ਉਸ ਇਲਾਕੇ ਵਿੱਚ, ਜਿਥੇ ਤੁਸੀਂ ਕੰਮ ਸ਼ੁਰੂ ਕਰਨ ਹੈ, ਗਾਹਕ ਘੱਟ ਹਨ ਅਤੇ ਕੰਪੀਟੀਸ਼ਨ ਜਿਆਦਾ ਤਾਂ ਤੁਸੀਂ ਆਪਣੇ ਬਿਜਨੈਸ ਵਾਸਤੇ ਕੋਈ ਦੂਸਰੇ ਇਲਾਕੇ ਨੂੰ ਤਵੱਜੋ ਦੇ ਸਕਦੇ ਹੋ। ਤੁਹਾਨੂੰ ਇਸ ਚੀਜ਼ ਦਾ ਵੀ ਪਤਾ ਲਾ ਲੈਣਾ ਚਾਹੀਦਾ ਹੈ ਕਿ ਤੁਹਾਡੇ ਕੰਪੀਟੀਸ਼ਨ ਵਾਲੇ ਆਪਣੀ ਕਾਰ ਰਿਪੇਰ ਸਰਵਿਸ ਦਾ ਕੀ ਮੁੱਲ ਲੈ ਰਹੇ ਨੇ। ਇਸ ਨਾਲ ਤੁਹਾਨੂੰ ਆਪਣੇ 

ਕਾਰ ਦੀ ਮੁਰੰਮਤ ਦੀ ਦੁਕਾਨ ਦੀਆਂ ਸੇਵਾਵਾਂ ਦਾ ਮੁੱਲ ਨਿਰਧਾਰਤ ਕਰਨ ਵਿੱਚ ਆਸਾਨੀ ਹੋਏਗੀ। ਤੁਸੀਂ ਘੱਟ ਮੁੱਲ ਤੇ ਵਧੀਆ ਸਰਵਿਸ ਦੇ ਕੇ ਜ਼ਿਆਦਾ ਗਾਹਕਾਂ ਨੂੰ ਵੀ ਆਪਣੇ ਦੁਕਾਨ ਵੱਲ ਖਿੱਚ ਸਕਦੇ ਹੋ।

ਕਾਰ ਦੀ ਮੁਰੰਮਤ ਦੀ ਦੁਕਾਨ  ਦੀ ਮਾਰਕੀਟਿੰਗ

ਅੱਜ ਦੇ ਦੌਰ ਵਿੱਚ ਸਫਲ ਬਿਜਨੈਸ ਵਾਸਤੇ ਮਾਰਕੀਟਿੰਗ ਬਹੁਤ ਹੀ ਜ਼ਿਆਦਾ ਜਰੂਰੀ ਹੈ। ਉਧਾਹਰਣ ਵਜੋਂ ਮੰਨ ਲਓ ਕਿ ਤੁਸੀਂ ਵਧੀਆ ਸੇਵਾ ਦੇ ਰਹੇ ਹੋ,ਮੁੱਲ ਵੀ ਤੁਸੀਂ ਘੱਟ ਰੱਖ ਲਿਆ ਪਰ ਜੇਕਰ ਕਿਸੇ ਨੂੰ ਪਤਾ ਨਹੀਂ ਲਗੇਗਾ ਕਿ ਸਾਨੂੰ ਇਸ ਕਾਰ ਠੀਕ ਕਰਨ ਵਾਲੇ ਤੋਂ ਘੱਟ ਮੁੱਲ ਤੇ ਵਧੀਆ ਸੇਵਾਵਾਂ ਮਿਲ ਰਹੀਆਂ ਹਨ ਤਾਂ ਇਸ ਚੀਜ਼ ਦਾ ਫਾਇਦਾ ਨਾਂ ਦੇ ਬਰਾਬਰ ਹੋਏਗਾ। ਇਸ ਲਈ ਆਪਣੀ ਦੁਕਾਨ ਦੀ ਮਾਰਕੀਟਿੰਗ ਕਰਨੀ ਵੀ ਬਹੁਤ ਜਰੂਰੀ ਹੈ। ਹੁਣ ਸਵਾਲ ਇਹ ਹੈ ਕਿ ਮਾਰਕੀਟਿੰਗ ਕਿਵੇਂ ਕੀਤੀ ਜਾਏ ? ਇਸ ਦੇ ਕਈ ਤਰੀਕੇ ਹਨ ਜਿਵੇਂ ਕਿ ਅਖਬਾਰ ਵਿੱਚ ਇਸ਼ਤਿਹਾਰ ਦੇ ਕੇ ਲੋਕਲ ਏਰੀਆ ਵਿੱਚ ਮਾਰਕੀਟਿੰਗ ਕੀਤੀ ਜਾ ਸਕਦੀ ਹੈ। ਪੋਸਟਰ ਛਪਵਾ ਕੇ ਆਸ ਪਾਸ ਦੇ ਇਲਾਕਿਆਂ ਵਿੱਚ ਆਪਣੇ ਬਿਜਨੈਸ ਬਾਰੇ ਦੱਸ ਸਕਦੇ ਹਾਂ। ਪਰ ਸਭ ਤੋਂ ਜ਼ਿਆਦਾ ਪ੍ਰਭਾਵ ਵਾਸਤੇ ਆਨਲਾਈਨ ਮਾਰਕੀਟਿੰਗ ਕੀਤੀ ਜਾ ਸਕਦੀ ਹੈ। ਇਸ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਜਾ ਸਕਦਾ ਹੈ।

ਚੰਗਾ ਸਟਾਫ

ਸੇਵਾ ਦੀ ਜਾਨਕਰੀ ਅਤੇ ਗਾਹਕ ਦੀ ਸੰਤੁਸ਼ਟੀ ਲਈ ਇਕ ਚੰਗਾ ਸਟਾਫ ਹੋਣਾ ਬਹੁਤ ਜਰੂਰੀ ਹੈ ਜੋ ਗਾਹਕ ਦੇ ਮਨ ਵਿੱਚ ਉੱਠਦੇ ਸਵਾਲਾਂ ਦਾ ਸੰਤੁਸ਼ਤੀਪੂਰਨ ਜਵਾਬ ਦੇ ਸਕੇ। ਚੰਗੇ ਸਟਾਫ ਹੋਣ ਕਰਕੇ ਗਾਹਕ ਨਾਲ ਦੋਸਤਾਨਾ ਰਿਸ਼ਤਾ ਕਾਇਮ ਕੀਤਾ ਜਾ ਸਕਦਾ ਹੈ ਜਿਸ ਨਾਲ ਗਾਹਕ ਮੁੜ ਆਪਣੀ ਕਾਰ ਰਿਪੇਰ ਸ਼ੋਪ ਤੇ ਆਉਂਦਾ ਹੈ। 

ਟਕਾਰ ਰਿਪੇਰ ਸ਼ੋਪ ਵਾਸਤੇ ਚੰਗੀ ਜਗ੍ਹਾ ਦੀ ਚੋਣ

ਕਾਰ ਰਿਪੇਰ ਸ਼ੋਪ  ਦਾ ਕਿਸੇ ਚੰਗੀ ਥਾਂ ਤੇ ਹੋਣਾ ਸੇਵਾ ਦੀ ਵਿਕਰੀ ਨਾਲ ਸਿੱਧੇ ਤੌਰ ਤੇ ਜੁੜਿਆ ਹੈ।ਕਾਰ ਰਿਪੇਰ ਸ਼ੋਪ ਕਿਸੇ ਭੀੜ ਵਾਲੀ ਜਗ੍ਹਾ ਦੇ ਨੇੜੇ  ਹੋਵੇ ਤਾਂ ਇਸ ਦੇ ਸਫਲ ਹੋਣ ਦੇ ਬਹੁਤ ਚਾਂਸ ਹਨ। ਪਰ ਐਸੀ ਥਾਂ ਤੇ ਕਾਰ ਰਿਪੇਰ ਸ਼ੋਪ ਲਈ ਜਗ੍ਹਾ ਲੈਣਾ ਆਰਥਕ ਤੌਰ ਤੇ ਕਾਫੀ ਝਟਕਾ ਦੇਣ ਵਾਲਾ ਹੋ ਸਕਦਾ ਹੈ ਕਿਓਂਕਿ ਇਸ ਦਾ ਕਿਰਾਇਆ ਬਹੁਤ ਜਿਆਦਾ ਹੋ ਸਕਦਾ ਹੈ।ਜੇਕਰ ਤੁਹਾਡਾ ਬਜ਼ਟ ਤੁਹਾਨੂੰ ਇਸ ਦੀ ਇਜਾਜ਼ਤ ਨਹੀਂ ਦੇਂਦਾ ਤਾਂ ਤੁਸੀਂ ਆਪਣੀ ਦੁਕਾਨ ਲਈ ਕੋਈ ਸਹੀ ਭੀੜ ਵਾਲੀ ਥਾਂ ਵਿੱਚ ਜਗ੍ਹਾ ਦੇਖ ਸਕਦੇ ਹੋ। ਇਸ ਕਰਕੇ ਚੰਗੇ ਬਿਜਨੈਸ ਵਾਸਤੇ ਜਗ੍ਹਾ ਦੀ ਚੋਣ ਵੀ ਚੰਗੀ ਹੋਣੀ ਚਾਹੀਦੀ ਹੈ।

ਕਾਰ ਦੀ ਮੁਰੰਮਤ ਦੀ ਦੁਕਾਨ ਪੈਸੇ ਕਿਵੇਂ ਬਣਾਉਂਦੀ ਹੈ – 

ਆਟੋ ਬਾਡੀ ਦੀ ਦੁਕਾਨ ਜਾਂ ਕਾਰ ਦੀ ਮੁਰੰਮਤ ਦੀ ਦੁਕਾਨ ਸੇਵਾ ਲਈ ਫਲੈਟ ਫੀਸ ਜਾਂ ਘੰਟੇ ਦੀ ਦਰ ਨਾਲ ਪੈਸੇ ਕਮਾਉਂਦੀ ਹੈ। ਕੁਝ ਦੁਕਾਨਾਂ ਵਿੱਚ, ਮਾਲਕ ਨਿਯਮਤ ਰੱਖ ਰਖਾਵ ਦੀ ਫੀਸ ਤੈਅ ਕਰਦੇ ਹਨ, ਤੇਲ ਦੀ ਤਬਦੀਲੀ ਵਰਗੇ ਸਧਾਰਣ ਦੇਖਭਾਲ ਲਈ ਇੱਕ ਨਿਰਧਾਰਤ ਕੀਮਤ ਲੈਂਦੇ ਹਨ। ਹੋਰ ਦੁਕਾਨਾਂ ਵਿਚ, ਸਾਰਾ ਕੰਮ ਪੁਰਜ਼ਿਆਂ ਅਤੇ ਲੇਬਰ ਦੀ ਕੀਮਤ ਤੇ ਅਧਾਰਤ ਹੁੰਦਾ ਹੈ।

ਤੁਸੀਂ ਗਾਹਕਾਂ ਤੋਂ ਕਿੰਨਾ ਖਰਚਾ ਲੈ ਸਕਦੇ ਹੋ ? –

ਕੰਮ ਦੀ ਦਰ ਕਿਵੇਂ ਨਿਰਧਾਰਤ ਕੀਤੀ ਜਾਂਦੀ ਹੈ ਇਸ ਦੇ ਅਧਾਰ  ਵੱਖ ਵੱਖ ਹੁੰਦੇ ਹਨ। ਡੀਲਰਸ਼ਿਪ ਤੇ ਮਕੈਨਿਕਾਂ ਦੀ ਅਦਾਇਗੀ ਸੁਤੰਤਰ ਦੁਕਾਨ ਨਾਲੋਂ ਵੱਖਰੇ ਤੌਰ ਤੇ ਕੀਤੀ ਜਾਂਦੀ ਹੈ। ਲੇਬਰ ਰੇਟਾਂ ਦਾ ਮੁੱਖ ਕਾਰਕ ਸਥਾਨ ਹੈ।ਮਕੈਨਿਕ ਆਮ ਤੌਰ ਤੇ ਸ਼ਹਿਰਾਂ ਅਤੇ ਖੇਤਰਾਂ ਵਿੱਚ ਵਧੇਰੇ ਕਮਾਈ ਕਰਦੇ ਹਨ ਜਿੱਥੇ ਵਾਹਨ ਦੇਖਭਾਲ ਲਈ ਵਧੇਰੇ ਮਹਿੰਗੇ ਹੁੰਦੇ ਹਨ।

ਤੁਸੀਂ ਆਪਣੇ ਕਾਰੋਬਾਰ ਨੂੰ ਕੀ ਨਾਮ ਦਿਓਗੇ ?- 

ਸਹੀ ਨਾਮ ਦੀ ਚੋਣ ਕਰਨਾ ਬਹੁਤ ਮਹੱਤਵਪੂਰਨ ਹੈ। ਕਿਓਂਕਿ ਤੁਹਾਡੀ ਦੁਕਾਨ ਦਾ ਨਾਮ ਹੀ ਤੁਹਾਡੀ ਪਹਿਚਾਣ ਬਣੇਗਾ। ਤੁਹਾਨੂੰ ਲੋਕ ਤੁਹਾਡੇ ਨਾਮ ਤੋਂ ਘੱਟ ਤੇ ਤੁਹਾਡੀ ਦੁਕਾਨ ਦੇ ਮਾਲਕ ਵਜੋਂ ਜਿਆਦਾ ਜਾਣਗੇ। ਇਸ ਲਈ ਆਪਣੀ ਦੁਕਾਨ ਦਾ ਨਾਮ ਕਾਫੀ ਸਰਲ ਅਤੇ ਸਪਸ਼ਟ ਰੱਖਣਾ ਚਾਹੀਦਾ ਹੈ ਤਾਂ ਜੋ ਇਹ ਬੋਲਣ ਅਤੇ ਸਮਝਣ ਵਿੱਚ ਆਸਾਨ ਹੋਏ। ਕਾਰ ਰਿਪੇਰ ਸ਼ੋਪ ਦਾ ਨਾਮ ਜੇਕਰ ਕਾਰਾ ਨਾਲ ਜੁੜਿਆ ਹੋਏਗਾ ਤਾਂ ਇਹ ਸੋਨੇ ਤੇ ਸੁਹਾਗਾ ਵਾਲੀ ਗੱਲ ਹੋਏਗੀ। 

ਉਮੀਦ ਹੈ ਇਸ ਲੇਖ ਨੂੰ ਪੜ੍ਹ ਕੇ ਤੁਹਾਨੂੰ ਕਾਰ ਰਿਪੇਰ ਸ਼ੋਪ ਬਾਰੇ ਕਾਫੀ ਜਾਨਕਰੀ ਮਿਲੀ ਹੋਏਗੀ।

ਬੇਦਾਅਵਾ :
ਇਸ ਵੈੱਬਸਾਈਟ ਤੇ ਪ੍ਰਦਾਨ ਕੀਤੀ ਗਈ ਜਾਣਕਾਰੀ, ਉਤਪਾਦ ਅਤੇ ਸੇਵਾਵਾਂ ਬਿਨਾਂ ਕਿਸੇ ਵਾਰੰਟੀ ਜਾਂ ਪ੍ਰਤੀਨਿਧਤਾ, ਸਮੀਕਰਨ ਜਾਂ ਸੁਝਾਅ ਤੋਂ ਬਿੰਨਾ "ਜਿਵੇਂ ਹੈ" ਅਤੇ "ਜਿਵੇਂ ਉਪਲੱਬਧ ਹਨ" ਆਧਾਰ ਤੇ ਪ੍ਰਦਾਨ ਕੀਤੀਆਂ ਜਾਂਦੀਆਂ ਹਨ। Khatabook ਬਲੌਗ ਸਿਰਫ਼ ਵਿੱਤੀ ਉਤਪਾਦਾਂ ਅਤੇ ਸੇਵਾਵਾਂ ਦੀ ਵਿਦਿਅਕ ਵਿਚਾਰ-ਵਟਾਂਦਰਾ ਲਈ ਹਨ। Khatabook ਇਹ ਗਾਰੰਟੀ ਨਹੀਂ ਦਿੰਦਾ ਕਿ ਉਹਨਾਂ ਵੱਲੋ ਪ੍ਰਦਾਨ ਕੀਤੀ ਸੇਵਾ ਤੁਹਾਡੀਆਂ ਜ਼ਰੂਰਤਾਂ ਨੂੰ ਪੂਰਾ ਕਰੇਗੀ, ਜਾਂ ਇਹ ਬਿੰਨਾ ਕਿਸੇ ਵਿਘਨ ਤੋਂ, ਸਮੇਂ ਸਿਰ ਅਤੇ ਸੁਰੱਖਿਅਤ ਹੋਵੇਗੀ, ਅਤੇ ਦਿੱਕਤਾ ਜੇਕਰ ਕੋਈ ਆਉਂਦੀਆ ਹਨ, ਨੂੰ ਠੀਕ ਕੀਤਾ ਜਾਵੇਗਾ। ਇੱਥੇ ਮੌਜੂਦਾ ਸਮੱਗਰੀ ਅਤੇ ਜਾਣਕਾਰੀ ਸਿਰਫ ਆਮ ਜਾਣਕਾਰੀ ਦੇ ਉਦੇਸ਼ਾਂ ਲਈ ਹੈ। ਕੋਈ ਵੀ ਕਾਨੂੰਨੀ, ਵਿੱਤੀ ਜਾਂ ਕਾਰੋਬਾਰੀ ਫੈਸਲੇ ਲੈਣ ਦੇ ਲਈ ਉਪਲੱਬਧ ਜਾਣਕਾਰੀ ਤੇ ਭਰੋਸਾ ਕਰਨ ਤੋਂ ਪਹਿਲਾਂ ਕਿਸੇ ਪੇਸ਼ੇਵਰ(ਪ੍ਰੋਫੈਸ਼ਨਲ) ਨਾਲ ਸਲਾਹ-ਮਸ਼ਵਰਾ ਕਰ ਲਓ। ਇਸ ਜਾਣਕਾਰੀ ਨੂੰ ਆਪਣੇ ਜਿੰਮੇਵਾਰੀ ਤੇ ਵਰਤੋਂ। Khatabook ਵੈੱਬਸਾਈਟ ਤੇ ਮੌਜੂਦ ਕਿਸੇ ਵੀ ਨਕਲੀ, ਗਲਤ ਜਾਂ ਅਧੂਰੀ ਜਾਣਕਾਰੀ ਲਈ ਜੁੰਮੇਵਾਰ ਨਹੀਂ ਹੋਵੇਗੀ। ਹਾਲਾਂਕਿ ਇਹ ਸੁਨਿਸ਼ਚਿਤ ਕਰਨ ਲਈ ਹਰ ਮੁਨਾਸਿਬ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇਸ ਵੈੱਬਸਾਈਟ ਵਿੱਚ ਮੌਜੂਦ ਜਾਣਕਾਰੀ ਅੱਪਡੇਟ ਕੀਤੀ ਗਈ ਹੋਵੇ, ਉਚਿਤ ਅਤੇ ਸਹੀ ਹੋਵੇ, Khatabook ਕਿਸੇ ਵੀ ਉਦੇਸ਼ ਲਈ ਵੈੱਬਸਾਈਟ ਤੇ ਸ਼ਾਮਲ ਵੈੱਬਸਾਈਟ ਜਾਂ ਜਾਣਕਾਰੀ, ਉਤਪਾਦ, ਸੇਵਾਵਾਂ ਜਾਂ ਸੰਬੰਧਿਤ ਗ੍ਰਾਫਿਕਸ ਦੇ ਸੰਬੰਧ ਵਿੱਚ ਇਸ ਦੇ ਸੰਪੂਰਨ ਹੋਣ ਦੀ ,ਭਰੋਸੇਯੋਗ, ਬਿਲਕੁਲ ਸਹੀ ਹੋਣ, ਉਚਿਤ ਹੋਣ ਜਾਂ ਇਸ ਦੀ ਉਪਲੱਬਧਤਾ ਦੀ ਕੋਈ ਗਾਰੰਟੀ ਨਹੀਂ ਦਿੰਦੀ। Khatabook ਕਿਸੇ ਤਕਨੀਕੀ ਖਰਾਬੀ ਜਾਂ ਕਿਸੇ ਹੋਰ ਕਾਰਨ ਵੈੱਬਸਾਈਟ ਦੇ ਅਸਥਾਈ ਤੌਰ ਤੇ ਉਪਲੱਬਧ ਨਾ ਹੋਣ ਲਈ, ਆਪਣੀ ਪਹੁੰਚ ਤੋਂ ਬਾਹਰ ਅਤੇ ਇਸ ਵੈਬਸਾਈਟ ਦੀ ਵਰਤੋਂ ਜਾਂ ਇਸ ਦਾ ਉਪਯੋਗ, ਜਾਂ ਕਿਸੇ ਕਾਰਨ ਇਸ ਵੈਬਸਾਈਟ ਦੀ ਵਰਤੋਂ ਨਾ ਕਰਨ ਜਾਂ ਇਸ ਦਾ ਉਪਯੋਗ ਕਰਨ ਵਿੱਚ ਅਸਮਰੱਥਾ ਦੇ ਨਤੀਜੇ ਦੇ ਵਜੋਂ ਕਿਸੇ ਵੀ ਹਾਨੀ ਜਾਂ ਨੁਕਸਾਨ ਲਈ ਜਿੰਮੇਵਾਰ ਨਹੀਂ ਹੋਵੇਗੀ।